Close
Menu

ਪ੍ਰਸ਼ੰਸਕਾਂ ਨੇ ਬਣਾਇਆ ਲਤਾ ਦਾ ਮੰਦਰ

-- 28 September,2013

ਮੁੰਬਈ— ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਅਸੀਂ ਸਾਰੇ ਦੀਵਾਨੇ ਹਾਂ ਪਰ ਉਨ੍ਹਾਂ ਦੀ ਇਕ ਰੇਡੀਓ ਗਾਇਕਾ ਵਰਸ਼ਾ ਝਾਲਾਨੀ ਅਜਿਹੀ ਪ੍ਰਸ਼ੰਸਕ ਹੈ, ਜਿਸ ਨੇ ਲਤਾ ਜੀ ਦਾ ਮੰਦਰ ਆਪਣੇ ਘਰ ਵਿਚ ਬਣਾਇਆ ਹੈ, ਜਿਥੇ ਉਹ ਹਰ ਰੋਜ਼ ਪੂਜਾ ਕਰਦੀ ਹੈ। ਲਤਾ ਦੀ ਲੰਮੀ ਉਮਰ ਲਈ ਵਰਸ਼ਾ ਪਿਛਲੇ ਕੁਝ ਸਾਲਾਂ ਤੋਂ ਲਤਾ ਦੇ ਜਨਮਦਿਨ ਦੇ ਦਿਨ ਉਨ੍ਹਾਂ ਦੇ ਗਾਏ ਹੋਏ ਗੀਤਾਂ ਨੂੰ 12 ਭਾਸ਼ਾਵਾਂ ‘ਚ ‘ਤੁਹਾਨੂੰ ਸਾਡੀ ਉਮਰ ਲੱਗ ਜਾਵੇ’ ਨਾਮਕ ਸੰਗੀਤ ਪੇਸ਼ ਕਰਦੇ ਆ ਰਹੀ ਹੈ। ਵਰਸ਼ਾ ਨੇ ਦੱਸਿਆ ਕਿ ਉਹ ਲਤਾ ਨਾਲ ਮਿਲਣ ਦੀ ਕਈ ਵਾਰ ਕੋਸ਼ਿਸ਼ ਕਰ ਚੁੱਕੀ ਪਰ ਉਨ੍ਹਾਂ ਨਾਲ ਮਿਲਣ ਦੀ ਹਿੰਮਤ ਨਹੀਂ ਹੁੰਦੀ ਸੀ। ਲਤਾ ਦਾ ਜਨਮਦਿਨ 28 ਸਤੰਬਰ ਨੂੰ ਹੈ। ਲਤਾ ਨੂੰ ਜਦੋਂ ਇਹ ਪਤਾ ਚੱਲਿਆ ਕਿ ਉਨ੍ਹਾਂ ਦੀ ਇਕ ਪ੍ਰਸ਼ੰਸਕ ਉਨ੍ਹਾਂ ਦੇ ਜਨਮਦਿਨ ‘ਤੇ ਪਿਛਲੇ ਕੁਝ ਸਾਲਾਂ ਤੋਂ ਸੰਗੀਤ ਪੇਸ਼ ਕਰਦੀ ਆ ਰਹੀ ਹੈ ਤਾਂ ਉਨ੍ਹਾਂ ਨੇ ਖੁਦ ਨੂੰ ਦੋ ਦਿਨ ਪਹਿਲਾਂ ਵਰਸ਼ਾ ਨੂੰ ਆਪਣੇ ਘਰ ਖਾਣੇ ‘ਚ ਬੁਲਾ ਕੇ ਆਸ਼ੀਰਵਾਦ ਦਿੱਤਾ। ਪਿਛਲੇ ਸਾਲ ਵਰਸ਼ਾ ਨੇ ਲਤਾ ਦੀ ਸਿਹਤ ਜੀਵਨ ਲਈ ਮੁੰਬਈ ‘ਚ ਲਗਾਤਾਰ 12 ਘੰਟੇ ਤੱਕ ਸੰਗੀਤ ਪੇਸ਼ ਕੀਤਾ ਸੀ। ਮੱਧ ਪ੍ਰਦੇਸ਼ ਦੇ ਇੰਦੌਰ ਦੀ ਵਰਸ਼ਾ ਝਾਲਾਨੀ ਬਚਪਨ ਤੋਂ ਹੀ ਲਤਾ ਦੇ ਸੁਰਾਂ ਦੀ ਦੀਵਾਨੀ ਹੈ। ਉਹ ਕਹਿੰਦੀ ਹੈ ਕਿ ਉਹ ਸਾਰੇਗਾਮਾ ਸਣੇ ਕਰੀਬ 22 ਸੰਗੀਤ ਪ੍ਰੋਗਰਾਮਾਂ ‘ਚ ਹਿੱਸਾ ਲੈ ਚੁੱਕੀ ਹੈ ਅਤੇ ਉਹ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ‘ਚ ਆਪਣੇ ਗੀਤਾਂ ਨੂੰ ਪੇਸ਼ ਕਰਦੀ ਰਹਿੰਦੀ ਹੈ।

Facebook Comment
Project by : XtremeStudioz