Close
Menu

ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾੳੁਣ ਦੀ ਆਖ਼ਰੀ ਮਿਤੀ ਵਧਾੲੀ

-- 02 March,2015

ਚਡੀਗੜ੍, ਸਥਾਨਕ ਸਰਕਾਰਾਂ ਪੰਜਾਬ ਦੇ ਮੰਤਰੀ ਅਨਿਲ ਜੋਸ਼ੀ ਨੇ ਪ੍ਰਾਪਰਟੀ ਟੈਕਸ ਸਮੇਂ ਤੋਂ ਪਹਿਲਾਂ ਭਰ ਕੇ ਛੋਟ ਲੈਣ ਦੇ ਚਾਹਵਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਆਖਰੀ ਮਿਤੀ ਵਿੱਚ 15 ਦਿਨਾਂ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਨਵੇਂ ਫੈਸਲੇ ਤਹਿਤ ਹੁਣ 15 ਮਾਰਚ ਤੱਕ ਸਾਲ 2014-15 ਦੇ ਲਈ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਨਾਗਰਿਕਾਂ ਨੂੰ ਟੈਕਸ ਉਪਰ 10 ਫੀਸਦੀ ਛੋਟ ਮਿਲੇਗੀ। ਸ੍ਰੀ ਜੋਸ਼ੀ ਨੇ ਆਖਿਆ ਕਿ ਪ੍ਰਾਪਰਟੀ ਟੈਕਸ ਨੂੰ ਸਮੇਂ ਤੋਂ ਪਹਿਲਾਂ ਭਰ ਕੇ ਛੋਟ ਲੈਣ ਦੇ ਚਾਹਵਾਨ ਨਾਗਰਿਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਆਖਰੀ ਮਿਤੀ ਵਧਾਈ ਗਈ ਹੈ। ਪ੍ਰਾਪਰਟੀ ਟੈਕਸ ਬਿਨਾਂ ਕਿਸੇ ਜ਼ੁਰਮਾਨੇ ਦੇ ਭਰਨ ਦੀ ਆਖਰੀ ਮਿਤੀ ਪਹਿਲਾਂ ਤੈਅ ਕੀਤੇ ਅਨੁਸਾਰ 31 ਮਾਰਚ ਹੀ ਹੈ। ਵਿਭਾਗ ਵੱਲੋਂ ਅਜਿਹੇ ਨਾਗਰਿਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ 2014-15 ਸਾਲ ਦੇ ਪ੍ਰਾਪਰਟੀ ਟੈਕਸ ਉਤੇ 10 ਫੀਸਦੀ ਛੋਟ ਲੈਣ ਲਈ 15 ਮਾਰਚ ਤੋਂ ਪਹਿਲਾਂ ਟੈਕਸ ਜਮ੍ਹਾਂ ਕਰਵਾ ਦੇਣ।

Facebook Comment
Project by : XtremeStudioz