Close
Menu

ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਤਾਰੀਖ ‘ਚ ਹੋਰ ਵਾਧਾ ਨਹੀਂ ਹੋਵੇਗਾ – ਅਨਿਲ ਜੋਸ਼ੀ

-- 27 December,2013

anil-joshi-ministerਚੰਡੀਗੜ੍ਹ,27 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਤਾਰੀਖ ‘ਚ ਕੋਈ ਹੋਰ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਇਸ ਦੇ ਰੇਟਾਂ ‘ਚ ਕੋਈ ਤਬਦੀਲੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ 10 ਫੀਸਦੀ ਰਿਬੇਟ ਸਮੇਤ ਬਣਦਾ ਪ੍ਰਾਪਰਟੀ ਟੈਕਸ 31 ਦਸੰਬਰ, 2013 ਤੱਕ ਜ਼ਰੂਰ ਜਮ੍ਹਾਂ ਕਰਵਾ ਦਿੱਤਾ ਜਾਵੇ।
ਸ੍ਰੀ ਜੋਸ਼ੀ ਨੇ ਕਿਹਾ ਕਿ 1 ਜਨਵਰੀ 2014 ਤੋਂ 31 ਜਨਵਰੀ 2014 ਤੱਕ ਜਮ੍ਹਾਂ ਕਰਵਾਏ ਜਾਣ ਵਾਲੇ ਪ੍ਰਾਪਰਟੀ ਟੈਕਟ ‘ਤੇ ਕੋਈ ਰਿਬੇਟ ਨਹੀਂ ਦਿੱਤੀ ਜਾਵੇਗੀ ਅਤੇ 1 ਫਰਵਰੀ 2014 ਤੋਂ ਬਾਅਦ ਪ੍ਰਾਪਰਟੀ ਟੈਕਸ ‘ਤੇ 10 ਫੀਸਦੀ ਜ਼ੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਤੈਅ ਕੀਤੇ ਗਏ ਰੇਟਾਂ ‘ਤੇ ਪ੍ਰਾਪਰਟੀ ਟੈਕਸ ਸਾਲ ਵਿਚ ਸਿਰਫ ਇਕ ਵਾਰ ਹੀ ਅਦਾ ਕਰਨਯੋਗ ਹੈ, ਇਸ ਲਈ ਜਿਨ੍ਹਾਂ ਲੋਕਾਂ ਨੇ ਇਹ ਟੈਕਸ ਅਦਾ ਨਹੀਂ ਕੀਤਾ ਉਹ 31 ਦਸੰਬਰ 2013 ਤੱਕ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਦੇਣ।
ਸ੍ਰੀ ਜੋਸ਼ੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਾਪਰਟੀ ਟੈਕਸ ਪਹਿਲਾਂ ਤੋਂ ਹੀ ਨਿਸ਼ਚਿਤ ਕੀਤੇ ਰੇਟਾਂ ਮੁਤਾਬਿਕ ਵਸੂਲਿਆ ਜਾ ਰਿਹਾ ਹੈ ਅਤੇ ਰੇਟਾਂ ‘ਚ ਘਾਟੇ-ਵਾਧੇ ਦੀਆਂ ਆ ਰਹੀਆਂ ਖਬਰਾਂ ਵੱਲ ਕੋਈ ਧਿਆਨ ਨਾ ਦਿੱਤਾ ਜਾਵੇ।
ਪ੍ਰਾਪਰਟੀ ਟੈਕਸ ਦੇ ਨਿਸ਼ਚਿਤ ਕੀਤੇ ਰੇਟ
–  ਗੈਰ ਉਤਪਾਦਕ ਇਮਾਰਤ/ਖਾਲੀ ਪਲਾਟ                        ਸਾਲਾਨਾ ਕੀਮਤ ਦਰ ਦਾ 0.20%
–  ਰਿਹਾਇਸ਼ੀ ਇਮਾਰਤ (50 ਗਜ਼ ਤੱਕ-ਬਿਲਟ ਅੱਪ
ਏਰੀਆ 450 ਵਰਗ ਫੁੱਟ ਤੱਕ)                               50 ਰੁਪਏ
–  100 ਗਜ਼ ਤੱਕ-ਬਿਲਟ ਅੱਪ
ਏਰੀਆ 900 ਵਰਗ ਫੁੱਟ ਤੱਕ                                150 ਰੁਪਏ
–  500 ਗਜ਼ ਤੱਕ                                                                ਸਾਲਾਨਾ ਕੀਮਤ ਦਰ ਦਾ 0.5%
–  500 ਗਜ਼ ਤੋਂ ਵੱਧ                                                             ਸਾਲਾਨਾ ਕੀਮਤ ਦਰ ਦਾ 1%
–  ਰਿਹਾਇਸ਼ੀ ਇਮਾਰਤ (ਕਿਰਾਏ ‘ਤੇ)                                              ਸਾਲਾਨਾ ਕੀਮਤ ਦਰ ਦਾ 3%
–  ਉਦਯੋਗਿਕ/ਵਿਦਿਅਕ ਇਮਾਰਤ                                ਸਾਲਾਨਾ ਕੀਮਤ ਦਰ ਦਾ 1.5%
–  ਵਪਾਰਕ ਇਮਾਰਤ                                                             ਸਾਲਾਨਾ ਕੀਮਤ ਦਰ ਦਾ 3%
–  ਵਪਾਰਕ/ ਉਦਯੋਗਿਕ ਇਮਾਰਤ                                ਸਾਲਾਨਾ ਕੀਮਤ ਦਰ ਦਾ 10%
ਸ੍ਰੀ ਜੋਸ਼ੀ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ‘ਚ ਜਿਹੜੀਆਂ ਥਾਵਾਂ ‘ਤੇ ਉਦਯੋਗਿਕ ਯੂਨਿਟਾਂ ਦਾ ਕੁਲੈਕਟਰ ਰੇਟ ਅਲੱਗ ਤੌਰ ‘ਤੇ ਤੈਅ ਨਹੀਂ ਹੈ, ਉਨ੍ਹਾਂ ਥਾਵਾਂ ‘ਤੇ ਕੁਲੈਕਟਰ ਰੇਟ (ਕਮਰਸ਼ੀਅਲ) ਦਾ 75 ਫੀਸਦੀ ਰੇਟ ਅਨੁਸਾਰ ਪ੍ਰਾਪਰਟੀ ਟੈਕਸ ਕੈਲਕੁਲੇਟ ਕੀਤਾ ਜਾਵੇਗਾ।

Facebook Comment
Project by : XtremeStudioz