Close
Menu

ਪ੍ਰਿਥਵੀ ਸ਼ਾ ਦੇ ਮੁਰੀਦ ਹੋਏ ਗਾਂਗੁਲੀ, ਕਿਹਾ- ਆਸਟਰੇਲੀਆ ‘ਚ ਕਰੇਗਾ ਚੰਗਾ ਪ੍ਰਦਰਸ਼ਨ

-- 05 October,2018

ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਵੀਰਵਾਰ ਨੂੰ ਟੈਸਟ ਡੈਬਿਊ ‘ਚ ਸੈਂਕੜਾ ਲਗਾਉਣ ਵਾਲੇ ਪ੍ਰਿਥਵੀ ਸ਼ਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 18 ਸਾਲਾ ਬੱਲੇਬਾਜ਼ ਆਸਟਰੇਲੀਆ ਜਿਹੇ ਦੇਸ਼ਾਂ ‘ਚ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ।
ਟਾਟਾ ਸਟੀਲ ਕੋਲਕਾਤਾ 25 ਕਿਲੋਮੀਟਰ ਦੌੜ ਦੇ ਪੰਜਵੇਂ ਸੈਸ਼ਨ ਦੇ 16 ਦਸੰਬਰ ਨੂੰ ਆਯੋਜਨ ਦੇ ਐਲਾਨ ਦੇ ਲਈ ਆਯੋਜਿਤ ਪ੍ਰੋਗਰਾਮ ‘ਚ ਗਾਂਗੁਲੀ ਨੇ ਕਿਹਾ, ”ਸਭ ਤੋਂ ਮਹੱਤਵਪੂਰਨ ਉਸ ਦੀ ਬੱਲੇਬਾਜ਼ੀ ਦਾ ਤਰੀਕਾ ਰਿਹਾ, ਬਿਹਤਰੀਨ ਜਜ਼ਬਾ। ਸੈਂਕੜੇ ਦੇ ਦੌਰਾਨ ਉਸ ਨੇ ਗੇਂਦਬਾਜ਼ਾਂ ‘ਤੇ ਦਬਦਬਾ ਬਣਾਇਆ। ਵੱਡਾ ਮੈਚ, ਪਹਿਲਾ ਮੈਚ, ਉਹ ਉਸ ਤਰ੍ਹਾਂ ਖੇਡਿਆ ਜਿਸ ਤਰ੍ਹਾਂ ਉਹ ਖੇਡਣਾ ਜਾਣਦਾ ਹੈ।”
ਉਨ੍ਹਾਂ ਕਿਹਾ, ”ਉਸ ਦੀ ਸਕਾਰਾਤਮਕਤਾ, ਜਜ਼ਬਾ ਅਤੇ ਬੱਲੇਬਾਜ਼ੀ ਦੇ ਪ੍ਰਤੀ ਰਵੱਈਆ ਸ਼ਾਨਦਾਰ ਰਿਹਾ। ਅੰਡਰ 19 ਵਿਸ਼ਵ ਕੱਪ ‘ਚ ਖੇਡਣਾ ਅਤੇ ਭਾਰਤ ‘ਚ ਟੈਸਟ ਖੇਡਣਾ ਬਿਲਕੁਲ ਅਲਗ ਹੈ। ਅੱਜ ਜੋ ਮੈਂ ਵੇਖਿਆ ਉਹ ਅੱਖਾਂ ਲਈ ਕਾਫੀ ਸੰਤੋਖਜਨਕ ਹੈ ਅਤੇ ਉਮੀਦ ਕਰਦੇ ਹਾਂ ਕਿ ਉਹ ਲੰਬੇ ਸਮੇਂ ਤੱਕ ਭਾਰਤ ਲਈ ਖੇਡ ਸਕੇਗਾ।”
ਗਾਂਗੁਲੀ ਨੇ ਕਿਹਾ ਕਿ ਪ੍ਰਿਥਵੀ ਆਸਟਰੇਲੀਆ ‘ਚ ਚੰਗਾ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ, ”ਉਹ ਕੁਝ ਮਹੀਨਿਆਂ ‘ਚ ਆਸਟਰੇਲੀਆ ਜਾਵੇਗਾ। ਮੈਨੂੰ ਯਕੀਨ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰੇਗਾ ਕਿਉਂਕਿ ਉਹ ਬੈਕਫੁੱਟ ਦਾ ਚੰਗਾ ਖਿਡਾਰੀ ਹੈ। ਤੁਸੀਂ ਯੁਵਾ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਚਾਹੁੰਦੇ ਹੋ।”

Facebook Comment
Project by : XtremeStudioz