Close
Menu

ਪ੍ਰਿਥਵੀ ਸ਼ਾ ਨੇ ਰਚਿਆ ਇਤਿਹਾਸ, ਡੈਬਿਊ ਮੈਚ ‘ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਭਾਰਤੀ ਬਣੇ

-- 04 October,2018

ਨਵੀਂ ਦਿੱਲੀ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ‘ਚ ਡੈਬਿਊ ਕਰਨ ਵਾਲੇ ਪ੍ਰਿਥਵੀ ਸ਼ਾ ਨੇ ਸੈਂਕੜਾ ਬਣਾ ਕੇ ਨਵਾਂ ਇਤਿਹਾਸ ਰਚ ਦਿੱਤਾ। ਪ੍ਰਿਥਵੀ ਸ਼ਾ ਸਭ ਤੋਂ ਘੱਟ ਉਮਰ ‘ਚ ਸੈਂਕੜਾ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਪ੍ਰਿਥਵੀ ਸ਼ਾ ਨੇ ਪਹਿਲੀ ਹੀ ਪਾਰੀ ‘ਚ ਦਿਖਾ ਦਿੱਤਾ ਹੈ ਕਿ ਉਹ ਲੰਬੀ ਰੇਸ ਦੇ ਘੋੜੇ ਹਨ। ਸ਼ਾ ਨੇ ਪਿਛਲੇ ਸਾਲ ਇਸੇ ਮੈਦਾਨ ‘ਤੇ ਰਣਜੀ ਟਰਾਫੀ ‘ਚ ਡੈਬਿਊ ਕੀਤਾ ਸੀ ਅਤੇ ਸੈਂਕੜਾ ਲਗਾਇਆ ਸੀ।
ਸ਼ਾ ਦੀ ਬੱਲੇਬਾਜ਼ੀ ਇੰਨੀ ਹਮਲਾਵਰ ਸੀ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤੁਲਨਾ ਸਹਿਵਾਗ ਨਾਲ ਹੋਣ ਲੱਗੀ ਹੈ। ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਵੀ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਸਹਿਵਾਗ ਵਾਂਗ ਬੇਖ਼ੌਫ ਦੱਸਿਆ। ਕਪਤਾਨ ਵਿਰਾਟ ਕੋਹਲੀ ਨੇ ਖ਼ੁਦ ਉਨ੍ਹਾਂ ਨੂੰ 293 ਨੰਬਰ ਟੈਸਟ ਕੈਪ ਸੌਂਪੀ। ਟਾਸ ਤੋਂ ਪਹਿਲਾਂ ਟੀਮ ਇੰਡੀਆ ਨੇ ਹਰਡਲ ਬਣਾ ਕੇ ਪ੍ਰਿਥਵੀ ਸ਼ਾ ਨੂੰ ਸਨਮਾਨ ਦਿੱਤਾ।
18 ਸਾਲ 329 ਦਿਨ ਦੇ ਪ੍ਰਿਥਵੀ ਨੇ ਵੀਰਵਾਰ ਨੂੰ ਕੇ.ਐੱਲ. ਰਾਹੁਲ ਨਾਲ ਓਪਨਿੰਗ ਕੀਤੀ। ਪ੍ਰਿਥਵੀ ਨੇ ਹੀ ਮੈਚ ਦੀ ਪਹਿਲੀ ਗੇਂਦ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਮੈਚ ਦੀ ਦੂਜੀ ਹੀ ਗੇਂਦ ‘ਤੇ ਸ਼ਾਨਦਾਰ ਬੈਕਫੁੱਟ ਪੰਚ ਲਗਾ ਕੇ ਆਪਣਾ ਖਾਤਾ ਖੋਲ੍ਹਿਆ। ਉਨ੍ਹਾਂ ਨੇ ਸ਼ੈਨਲ ਗੈਬ੍ਰਿਏਲ ਦੀ ਇਸ ਗੇਂਦ ‘ਤੇ ਤਿੰਨ ਦੌੜਾਂ ਬਣਾਈਆਂ। ਪ੍ਰਿਥਵੀ ਨਾਲ ਓਪਨਿੰਗ ਕਰ ਰਹੇ ਲੋਕੇਸ਼ ਰਾਹੁਲ ਦੀ ਕਿਸਮਤ ਖ਼ਰਾਬ ਸੀ। ਉਹ ਪਹਿਲੇ ਹੀ ਓਵਰ’ਚ ਬਿਨਾ ਖਾਤਾ ਖੋਲ੍ਹੇ ਆਊਟ ਹੋ ਗਏ।
ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਪ੍ਰਿਥਵੀ ਸ਼ਾ ਲਈ ਪਹਿਲਾਂ ਹੀ ਭਵਿੱਖਬਾਣੀ ਕਰ ਚੁੱਕੇ ਹਨ। ਸਚਿਨ ਜਦੋਂ ਪ੍ਰਿਥਵੀ ਨੂੰ ਪਹਿਲੀ ਵਾਰ ਮਿਲੇ ਉਦੋਂ ਹੀ ਉਹ ਸਮਝ ਗਏ ਕਿ ਉਹ ਇਕ ਦਿਨ ਜ਼ਰੂਰ ਟੀਮ ਇੰਡੀਆ ਲਈ ਖੇਡਣਗੇ। 10 ਸਾਲ ਪਹਿਲਾਂ ਇਕ ਦੋਸਤ ਨੇ ਸਚਿਨ ਨੂੰ ਪ੍ਰਿਥਵੀ ਨਾਲ ਮਿਲਵਾਇਆ ਸੀ। ਉਨ੍ਹਾਂ ਦੇ ਦੋਸਤ ਨੇ ਕਿਹਾ ਕਿ ਇਸ ਬੱਚੇ ਦੀ ਖੇਡ ਵੇਖੋ ਅਤੇ ਦੱਸੋ ਕੀ ਹੋ ਸਕਦਾ ਹੈ। ਜਿਸ ਤੋਂ ਬਅਦ ਸਚਿਨ ਨੇ ਉਸ ਦੀ ਖੇਡ ਦੇਖੀ ਅਤੇ ਕਿਹਾ ਕਿ ਇਕ ਦਿਨ ਇਹ ਖਿਡਾਰੀ ਜ਼ਰੂਰ ਟੀਮ ਇੰਡੀਆ ਲਈ ਖੇਡੇਗਾ।

Facebook Comment
Project by : XtremeStudioz