Close
Menu

ਪ੍ਰਿਯੰਕਾ ਨੇ ਕੀਤੀ ਸੈਕਸ ਸ਼ੋਸ਼ਣ ਦੇ ਪੀੜਤ ਬੱਚਿਆਂ ਪ੍ਰਤੀ ਸੁਰੱਖਿਆ ਦੀ ਮੰਗ

-- 10 May,2017

ਸੰਯੁਕਤ ਰਾਸ਼ਟਰ— ਯੂਨੀਸੇਫ ਦੀ ਸਦਭਾਵਨਾ ਦੂਤ ਪ੍ਰਿਯੰਕਾ ਚੋਪੜਾ ਨੇ ਸੈਕਸ ਸ਼ੋਸ਼ਣ ਦੇ ਪੀੜਤ ਬੱਚਿਆਂ ਦੀ ਪੀੜ ‘ਤੇ ਧਿਆਨ ਦਿਵਾਉਂਦੇ ਹੋਏ ਅਜਿਹੇ ਬੱਚਿਆਂ ਲਈ ਸਹਿਯੋਗ ਵਧਾਉਣ ਦੀ ਮੰਗ ਕੀਤੀ ਹੈ। ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ ਕਿ ਘੱਟ ਉਮਰ ਵਿਚ ਸੈਕਸ ਕਰਨ ਨਾਲ ਲੜਕੀਆਂ ਅਣਚਾਹਿਆ ਗਰਭ ਧਾਰਨ ਕਰ ਸਕਦੀਆਂ ਹਨ ਜਾਂ ਐੱਚ. ਆਈ. ਵੀ. ਤੋਂ ਪੀੜਤ ਹੋ ਸਕਦੀਆਂ ਹਨ। ਦਸ ਸਾਲ ਲਈ ਸੰਯੁਕਤ ਰਾਸ਼ਟਰ ਕੌਮਾਂਤਰੀ ਬਾਲ ਐਮਰਜੈਂਸੀ ਫੰਡ (ਯੂਨੀਸੇਫ) ਭਾਰਤ ਦੀ ਦੂਤ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਨੇ ਇਸ ਹਫਤੇ ਜਿੰਬਾਬਵੇ ਦਾ ਦੌਰਾ ਕੀਤਾ। ਉਹ ਸੈਕਸ ਸ਼ੋਸ਼ਣ ਤੋਂ ਪੀੜਤ ਬੱਚਿਆਂ ਨੂੰ ਮਿਲੀ। ਉਨ੍ਹਾਂ ਦੀ ਦਰਦਨਾਕ ਕਹਾਣੀ ਸੁਣੀ। ਆਪਣੀ ਯਾਤਰਾ ਦੌਰਾਨ ਉਨ੍ਹਾਂ ਸੈਕਸ ਸ਼ੋਸ਼ਣ ਤੋਂ ਪੀੜਤ ਬੱਚਿਆਂ ਲਈ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ। ਉਸ ਨੇ ਕਿਹਾ ਕਿ ਕਿਸੇ ਵੀ ਔਰਤ ਅਤੇ ਨਿਸ਼ਚਿਤ ਤੌਰ ‘ਤੇ ਕਿਸੇ ਵੀ ਬੱਚੇ ਨੂੰ ਸੈਕਸ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਖਾਸ ਤੌਰ ‘ਤੇ ਉਨ੍ਹਾਂ ਲੋਕਾਂ, ਜਿਨ੍ਹਾਂ ‘ਤੇ ਉਹ ਆਪਣੀ ਰੱਖਿਆ ਕਰਨ ਦਾ ਭਰੋਸਾ ਕਰਦੇ ਹਨ, ਜਿਵੇਂ ਕਿ ਪਰਿਵਾਰ ਦਾ ਕੋਈ ਮੈਂਬਰ।

Facebook Comment
Project by : XtremeStudioz