Close
Menu

ਪ੍ਰਿੰਸ ਐਡਵਰਡ ਆਈਲੈਂਡ ਦੇ ਪ੍ਰੀਮੀਅਰ ਵੱਲੋਂ ਚਾਰ ਮਈ ਨੂੰ ਚੋਣਾਂ ਦਾ ਐਲਾਨ

-- 07 April,2015

ਵੈਸਟ ਕੋਵਹੈੱਡ/ਪ੍ਰਿੰਸ ਐਡਵਰਡ ਆਈਲੈਂਡ, ਪ੍ਰਿੰਸ ਐਡਰਵਡ ਆਈਲੈਂਡ ਦੇ ਬਾਸ਼ਿੰਦਿਆਂ ਵੱਲੋਂ ਚਾਰ ਮਈ ਦੇ ਦਿਨ ਵੋਟਾਂ ਪਾਈਆਂ ਜਾਣਗੀਆਂ। ਪ੍ਰੀਮੀਅਰ ਵੇਡ ਮੈਕਲੌਕਲਨ ਵੱਲੋਂ ਸੋਮਵਾਰ ਰਾਤ ਨੂੰ ਆਪਣੀ ਨੌਮੀਨੇਸ਼ਨ ਮੀਟਿੰਗ ਦੌਰਾਨ ਇਸ ਤਰੀਕ ਦਾ ਐਲਾਨ ਕੀਤਾ ਗਿਆ। ਰੌਬਰਟ ਗਿਜ਼ ਵੱਲੋਂ ਅਹੁਦਾ ਛੱਡਣ ਤੋਂ ਬਾਅਦ ਸੱਤਾ ਵਿਚ ਆਈ ਲਿਬਰਲ ਪਾਰਟੀ ਕੋਲ ਅਗਲੀਆਂ ਚੋਣਾਂ ਲਈ ਸਿਰਫ਼ ਦੋ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ।

ਫ਼ਰਵਰੀ ਮਹੀਨੇ ਵਿਚ ਆਪਣੀ ਪਾਰਟੀ ਨੂੰ ਜਿੱਤ ਹਾਸਲ ਕਰਵਾਉਣ ਵਾਲੇ ਪ੍ਰੌਗ੍ਰੈਸਿਵ ਕੰਜ਼ਰਵਟਿਵ ਲੀਡਰ ਰੌਬ ਲਾਂਤਜ਼ ਲਈ ਵੀ ਇਹ ਪਹਿਲੀ ਚੋਣ ਹੋਵੇਗੀ। ਹਾਲਾਂਕਿ ਲਿਬਰਲਾਂ ਵੱਲੋਂ ਅਗਲੀਆਂ ਚੋਣਾਂ ਲਈ ਅਗਲੇ ਅਪ੍ਰੈਲ ਮਹੀਨੇ ਤੱਕ ਦੀ ਉਡੀਕ ਕੀਤੀ ਜਾ ਸਕਦੀ ਸੀ ਪਰ ਮੈਕਲੌਕਲਨ ਨੇ ਜ਼ਿਮਨੀ ਚੋਣਾਂ ਰਾਹੀਂ ਵਿਧਾਨ ਸਭਾ ਵਿਚ ਆਉਣ ਦੀ ਬਜਾਏ ਫ਼ਰੈਸ਼ ਚੋਣਾਂ ਲੜਨ ਨੂੰ ਤਰਜੀਹ ਦਿੱਤੀ ਹੈ। 60 ਸਾਲ ਦੇ ਯੂਨੀਵਰਸਿਟੀ ਆਫ਼ ਪ੍ਰਿੰਸ ਐਡਵਰਡ ਆਈਲੈਂਡ ਦੇ ਸਾਬਕਾ ਪ੍ਰਧਾਨ ਲਿਬਰਲ ਲੀਡਰਸ਼ਿੱਪ ਲਈ ਇਕ ਲੌਤੇ ਉਮੀਦਵਾਰ ਹਨ।

Facebook Comment
Project by : XtremeStudioz