Close
Menu

ਪ੍ਰਿੰਸ ਚਾਰਲਸ ਨੇ ਕੀਤੀ ਭਾਰਤੀਆਂ ਦੀ ਸ਼ਲਾਘਾ

-- 11 September,2013

princeCharles_1422434c

ਲੰਡਨ—11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪ੍ਰਿੰਸ ਚਾਰਲਸ ਨੇ ਆਪਣੇ ਸਰਾਕਾਰੀ ਆਵਾਸ ‘ਚ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਵਿਚ ਗਰੀਬੀ ਘਟਾਉਣ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਭਾਰਤੀ ਉਦਮੀਆਂ ਦੀ ਸ਼ਲਾਘਾ ਕੀਤੀ ਹੈ। ਆਪਣੇ ਚੈਰਿਟੀ ਨੈੱਟਵਰਕ ਯੂਥ ਬਿਜ਼ਨੈੱਸ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਆਯੋਜਿਤ ਪ੍ਰੋਗਰਾਮ ਵਿਚ ਪ੍ਰਿੰਸ ਚਾਰਲਸ ਨੇ ਭਾਰਤੀ ਕਾਰੋਬਾਰੀਆਂ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਤੁਸੀਂ ਭਾਰਤ ਵਿਚ ਜੋ ਕੰਮ ਕਰ ਰਹੇ ਹੋ, ਮੈਨੂੰ ਉਸ ‘ਤੇ ਮਾਣ ਹੈ। ਉਨ੍ਹਾਂ ਭਾਰਤੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਤੁਸੀਂ ਲੋਕਾਂ ਨੇ ਆਪਣੇ ਜੀਵਨ ਦੀਆਂ ਅਨੇਕ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਨਾ ਸਿਰਫ ਆਪਣੇ ਲਈ ਰੋਜ਼ਗਾਰ ਹਾਸਲ ਕੀਤਾ ਸਗੋਂ ਹੋਰ ਲੋਕਾਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। ਭਾਰਤੀ ਵਫਦ ਦੇ ਨਾਲ ਸਮਾਰੋਹ ਵਿਚ ਸ਼ਾਮਲ ਹੋਈ ਭਾਰਤੀ ਯੁਵਾ ਸ਼ਕਤੀ ਟਰੱਸਟ ਦੀ ਸੰਸਥਾਪਕ ਟਰੱਸਟੀ ਲਕਸ਼ਮੀ ਵੀ. ਵੇਂਕਟੇਸਨ ਨੇ ਇਸ ਮੌਕੇ ਕਿਹਾ ਕਿ ਵਾਈ. ਬੀ. ਆਈ. ਦੇ ਨਿਰਦੇਸ਼ਨ ਵਿਚ ਅਤੇ ਮਦਦ ਨਾਲ ਸਾਡੇ ਸੰਗਠਨ ਨੇ ਗਰੀਬੀ ਘਟਾਓ ਅਤੇ ਨੌਜਵਾਨ ਸ਼ਕਤੀ ਦੇ ਮਜ਼ਬੂਤੀਕਰਨ ਦੀ ਦਿਸ਼ਾ ਵਿਚ ਕੰਮ ਕੀਤਾ। ਇਹ ਭਾਰਤ ਦਾ ਇਕ ਸ਼ਾਨਦਾਰ ਪ੍ਰੋਗਰਾਮ ਸੀ।

Facebook Comment
Project by : XtremeStudioz