Close
Menu

ਪ੍ਰੀਤੀ ਨੂੰ ਹੈ ਸ਼ੱਕ- ਕਿੰਗਜ਼ ਇਲੈਵਨ ਪੰਜਾਬ ਦੇ ਕੁਝ ਖਿਡਾਰੀ ਫਿਕਸਿੰਗ ‘ਚ ਹਨ ਸ਼ਾਮਲ

-- 19 August,2015

ਨਵੀਂ ਦਿੱਲੀ, 19 ਅਗਸਤ – ਆਈ.ਪੀ.ਐਲ. ‘ਚ ਮੈਚ ਫਿਕਸਿੰਗ ਨੂੰ ਲੈ ਕੇ ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕ ਪ੍ਰੀਤੀ ਜਿੰਟਾ ਦਾ ਇਕ ਸਨਸਨੀਖੇਜ਼ ਬਿਆਨ ਸਾਹਮਣੇ ਆਇਆ ਹੈ। ਪ੍ਰੀਤੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕੁਝ ਖਿਡਾਰੀ ਮੈਚ ਹਾਰਨ ਨਾਲ ਜੁੜੀ ਸ਼ੱਕੀ ਸਰਗਰਮੀਆਂ ‘ਚ ਸ਼ਾਮਲ ਸਨ। ਇਕ ਅੰਗਰੇਜ਼ੀ ਅਖਬਾਰ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਗੱਲ ਬੀ.ਸੀ.ਸੀ.ਆਈ. ਅਧਿਕਾਰੀਆਂ ਨਾਲ ਹੋਈ ਇਕ ਬੈਠਕ ‘ਚ ਕਹੀ। ਬੈਠਕ ‘ਚ ਪ੍ਰੀਤੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਸ਼ੱਕੀ ਸਰਗਰਮੀਆਂ ਨੂੰ ਕਰੀਬ ਨਾਲ ਦੇਖਿਆ ਹੈ। ਇਨ੍ਹਾਂ ਨੂੰ ਲੈ ਕੇ ਉਹ ਪਹਿਲਾ ਬੋਲਣਾ ਚਾਹੁੰਦੀ ਸੀ ਪਰ ਉਸ ਕੋਲ ਕੋਈ ਠੋਸ ਸਬੂਤ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਮਹਿਸੂਸ ਕੀਤਾ ਕਿ ਆਈ.ਪੀ.ਐਲ. ਮੈਚ ਜੋ ਕਿ ਉਨ੍ਹਾਂ ਦੀ ਟੀਮ ਨਾਲ ਹੋਏ ਉਨ੍ਹਾਂ ਦੇ ਨਤੀਜੇ ਪਹਿਲੇ ਤੋਂ ਹੀ ਤੈਅ ਸਨ। ਪ੍ਰੀਤੀ ਤੇ ਆਈ.ਪੀ.ਐਲ. ਵਰਕਿੰਗ ਗਰੁੱਪ ਦੀ ਇਹ ਬੈਠਕ ਅੱਠ ਅਗਸਤ ਨੂੰ ਹੋਈ ਸੀ।

Facebook Comment
Project by : XtremeStudioz