Close
Menu

ਪ੍ਰੀਮੀਅਰ ਬੈਡਮਿੰਟਨ ਲੀਗ: ਅੱਜ ਤੋਂ 9 ਟੀਮਾਂ ’ਚ ਹੋਵੇਗੀ ਟੱਕਰ

-- 22 December,2018

ਮੁੰਬਈ, 22 ਦਸੰਬਰ
ਓਲੰਪਿਕ ਤੇ ਵਿਸ਼ਵ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ, ਰੀਓ ਓਲੰਪਿਕ ਵਿਚੋਂ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਸਮੇਤ ਵਿਸ਼ਵ ਦੇ ਕਈ ਵੱਡੇ ਖਿਡਾਰੀ ਇੱਥੇ ਸ਼ੁਰੂ ਹੋ ਰਹੇ ਪ੍ਰੀਮੀਅਰ ਲੀਗ ਦੇ ਚੌਥੇ ਗੇੜ ਵਿਚ ਨਜ਼ਰ ਆਉਣਗੇ। 9 ਟੀਮਾਂ ਅਤੇ 17 ਦੇਸ਼ਾਂ ਦੇ 90 ਖਿਡਾਰੀਆਂ ਦੀ ਲੀਗ ਭਾਰਤ ਦੇ ਸ਼ਹਿਰ ਬੰਗਲੌਰ ਵਿਚ 13 ਜਨਵਰੀ ਨੂੰ ਸਮਾਪਤ ਹੋਵੇਗੀ। ਇਸ ਵਿਚ ਡੈਨਮਾਰਕ ਦੇ ਵਿਕਟਰ ਅਕਸਲੇਸਨ, ਕੋਰੀਆ ਦੇ ਲੀ ਯੌਂਗ ਦਾਏ ਅਤੇ ਭਾਰਤ ਦੇ ਐੱਸ ਪ੍ਰਣਾਏ, ਕੇ ਸ੍ਰੀਕਾਂਤ ਅਤੇ ਸਾਇਨਾ ਨੇਹਵਾਲ ਵੀ ਹਿੱਸਾ ਲੈਣਗੇ।
ਲੀਗ ਵਿੱਚ ਪੁਣੇ ਦੀ ਸੈਵਨ ਐਸੈਸ ਨਵੀਂ ਟੀਮ ਹੈ। ਇਸ ਦੀ ਅਗਵਾਈ ਮਾਰਿਨ ਕਰੇਗੀ। 9 ਟੀਮਾਂ ਵਿਚ ਦਿੱਲੀ ਡੈਸ਼ਰਜ਼, ਅਹਿਮਦਾਬਾਦ ਸਮੈਸ਼ ਮਾਸਟਰਜ਼, ਅਵਧ ਵਾਰੀਅਰਜ਼ ਅਤੇ ਪੁਣੇ ਸੈਵਨ ਐਸੈਸ ਸ਼ਾਮਲ ਹਨ। ਇਹ ਟੀਮਾਂ 6 ਕਰੋੜ ਦੀ ਇਨਾਮੀ ਰਾਸ਼ੀ ਦੇ ਲਈ ਭਿੜਨਗੀਆਂ। ਜੇਤੂ ਟੀਮ ਨੂੰ ਤਿੰਨ ਕਰੋੜ ਅਤੇ ਉਪ ਜੇਤੂ ਨੂੰ ਡੇਢ ਕਰੋੜ ਰੁਪਏ ਮਿਲਣਗੇ। ਤੀਜੇ ਅਤੇ ਚੌਥੇ ਸਥਾਨ ਦੀਆਂ ਟੀਮਾਂ ਨੂੰ 75 -75 ਲੱਖ ਰੁਪਏ ਦਿੱਤੇ ਜਾਣਗੇ। ਸਾਇਨਾ ਨਾਰਥ ਇੰਡੀਆ ਵਾਰੀਅਰਜ਼ ਦੀ ਕਪਤਾਨ ਹੈ ਅਤੇ ਸਿੰਧੂ ਹੈਦਰਾਬਾਦ ਹੰਟਰਜ਼ ਦੀ ਕਪਤਾਨੀ ਸੰਭਾਲ ਰਹੀ ਹੈ। 

Facebook Comment
Project by : XtremeStudioz