Close
Menu

ਪ੍ਰੋਫੈਸ਼ਨਲ ਗੋਲਫਰ ਚੋਣਾਂ ਲੜਨ ਤਾਂ ਖੇਡ ਹੋਵੇਗੀ ਪ੍ਰਮੋਟ : ਮਿਲਖਾ ਸਿੰਘ

-- 06 April,2015

ਡੀਗੜ੍ਹ¸ਗੋਲਫ ਕਲੱਬ ਕਮੇਟੀ ਦੀ ਚੋਣ ‘ਚ ਪ੍ਰੋਫੈਸ਼ਨਲ ਗੋਲਫਰ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹੈ। ਉਡਣਾ ਸਿੱਖ ਮਿਲਖਾ ਸਿੰਘ ਨੇ ਕਮੇਟੀ ਦੇ ਉਸ ਫੈਸਲੇ ਦੀ ਆਲੋਚਨਾ ਕੀਤੀ, ਜਿਸ ‘ਚ ਪ੍ਰੋਫੈਸ਼ਨਲ ਗੋਲਫਰ ਦੇ ਚੋਣ ਲੜਨ ‘ਤੇ ਮਨਾਹੀ ਹੈ। ਮਿਲਖਾ ਸਿੰਘ ਨੇ ਕਿਹਾ ਕਿ ਇਕ ਪ੍ਰੋਫੈਸ਼ਨਲ ਗੋਲਫਰ ਖੇਡ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਤਰ੍ਹਾਂ ਕਮੇਟੀ ਦੀ ਚੋਣ ‘ਚ ਇਕ ਪ੍ਰੋਫੈਸ਼ਨਲ ਖਿਡਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਇਨ੍ਹਾਂ ਸਪੋਰਟਸ ਕਮੇਟੀਆਂ ‘ਚ ਆਮ ਵਿਅਕਤੀ ਨਾ ਹੋਵੇ ਪਰ ਗਿਣਤੀ ਤੈਅ ਹੋਣੀ ਚਾਹੀਦੀ ਹੈ। ਮਿਲਖਾ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਸਿਰਫ ਗੋਲਫ ਖੇਡ ਬਾਰੇ ਹੀ ਨਹੀਂ ਕਹਿ ਰਿਹਾ, ਬਲਕਿ ਹੋਰ ਖੇਡਾਂ ‘ਚ ਵੀ ਜੇਕਰ ਟੈਕਨੀਕਲ ਲੋਕ ਸ਼ਾਮਲ ਹੋਣਗੇ ਤਾਂ ਖੇਡ ਦਾ ਪੱਧਰ ਉੱਚਾ ਹੋਵੇਗਾ। ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਮੇਰੀ ਉਮਰ ਨਹੀਂ ਕਿ ਮੈਂ ਚੋਣ ਲੜਾਂ, ਹੁਣ ਤਾਂ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਚੰਡੀਗੜ੍ਹ ਗੋਲਫ ਕਲੱਬ ਦਾ ਨਾਂ ਪੂਰੇ ਦੇਸ਼ ਵਿਚ ਹੈ ਕਿਉਂਕਿ ਸ਼ਹਿਰ ਵਿਚੋਂ ਕਈ ਵਧੀਆ ਗੋਲਫਰ ਨਿਕਲੇ ਹਨ।

Facebook Comment
Project by : XtremeStudioz