Close
Menu

ਪ੍ਰੋ. ਕਬੱਡੀ ਲੀਗ: ਜੈਪੁਰ ਪਿੰਕ ਪੈਂਥਰਜ਼ ਨੇ ਹਰਿਆਣਾ ਸਟੀਲਰਜ਼ ਨੂੰ ਹਰਾਇਆ

-- 20 December,2018

ਪੰਚਕੂਲਾ, 20 ਦਸੰਬਰ
ਪ੍ਰੋ. ਕਬੱਡੀ ਲੀਗ ਦੇ ਛੇਵੇਂ ਸੀਜ਼ਨ ਵਿਚ ਜੈਪੁਰ ਪਿੰਕ ਪੈਂਥਰਜ਼ ਦੀ ਪਿੰਕ ਟੀਮ ਨੇ ਹਰਿਆਣਾ ਸਟੀਲਰਜ਼ ਦੀ ਟੀਮ ਨੂੰ 39-20 ਅੰਕਾਂ ਨਾਲ ਹਰਾ ਦਿੱਤਾ। ਦੀਪਕ ਹੁੱਡਾ ਨੇ ਦੋ ਅੰਕ, ਸੁਨੀਲ ਕੁਮਾਰ ਨੇ ਪੰਜ ਅੰਕ ਅਤੇ ਸੇਲਵਾਮਨੀ ਨੇ ਸੱਤ ਅੰਕ ਬਣਾ ਕੇ ਜੈਪੁਰ ਪਿੰਕ ਪੈਂਥਰਜ਼ ਦੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਖਿਡਾਰੀਆਂ ਲਈ ਇਹ ਮੁਕਾਬਲਾ ਵਕਾਰ ਦਾ ਸਵਾਲ ਬਣਿਆ ਹੋਇਆ ਸੀ। ਸੇਲਵਮਨੀ ਨੇ ਸੁਪਰ ਰੇਡ ਪਾ ਕੇ ਜੈਪੁਰ ਨੂੰ 5-2 ਨਾਲ ਲੀਡ ਦਿਵਾਈ। ਹਰਿਆਣਾ ਸਟੀਲਰਜ਼ ਲਗਾਤਾਰ ਤਿੰਨ ਅੰਕ ਬਣਾ ਕੇ 5-5 ਨਾਲ ਬਰਾਬਰੀ ਕੀਤੀ। ਪਹਿਲੇ ਹਾਫ ਵਿਚ ਫਸਵੀਂ ਟੱਕਰ ਰਹੀ। ਜੈਪੁਰ ਪਿੰਕ ਪੈਂਥਰ ਦੀ ਟੀਮ ਦੇ ਕਪਤਾਨ ਅਤੇ ਸਟਾਰ ਖਿਡਾਰੀ ਦੀਪਕ ਹੁੱਡਾ ਅਖੀਰ ਵਿਚ ਬਹੁਤੇ ਅੰਕ ਨਾ ਬਣਾ ਸਕੇ।
ਇਸੇ ਤਰ੍ਹਾਂ ਦੂਜੇ ਮੈਚ ਵਿਚ ਤੇਲਗੂ ਟਾਈਟਨਜ਼ ਦੀ ਟੀਮ ਦਾ ਮੁਕਾਬਲਾ ਬੈਂਗਲੂਰੂ ਬੁਲਜ਼ ਦੀ ਟੀਮ ਨਾਲ ਹੋਇਆ। ਇਸ ਮੈਚ ਵਿਚ 44-28 ਦਾ ਸਕੋਰ ਰਿਹਾ। ਅਤੇ ਬੈਂਗਲੁਰੂ ਬੁਲਜ਼ ਨੇ ਤੇਲਗੂ ਟਾਈਟਨਸ ਨੂੰ 16 ਅੰਕਾਂ ਨਾਲ ਹਰਾ ਦਿੱਤਾ। ਬੈਂਗਲੁਰੂ ਬੁਲਜ਼ ਦੀ ਟੀਮ ਨੇ ਇਹ ਜਿੱਤ ਹਾਸਲ ਕਰਕੇ ਆਪਣੀ ਝੰਡੀ ਲਹਿਰਾਈ। ਇਸ ਟੀਮ ਵੱਲੋਂ ਰੇਡਰ ਪਵਨ ਸਹਿਰਾਵਤ ਨੰਬਰ ਇਕ ਖਿਡਾਰੀ ਰਹੇ ਕਿਉਂਕਿ ਉਨ੍ਹਾਂ ਨੇ ਆਪਣਾ ਸੁਪਰ ਟੈਨ ਪੂਰਾ ਕਰਕੇ 13 ਅੰਕ ਬਣਾਏ। ਇਹ ਦੋਵੇਂ ਟੀਮਾਂ ਮੈਚ ਜਿੱਤਣ ਦੇ ਇਰਾਦੇ ਨਾਲ ਉਤਰੀਆਂ ਸਨ ਲੇਕਿਨ ਬੈਂਗਲੁਰੂ ਬੁਲਜ਼ ਬਾਜ਼ੀ ਮਾਰ ਗਿਆ। ਇਹ ਮੁਕਾਬਲੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਕਰਵਾਏ ਜਾ ਰਹੇ ਹਨ। ਮੁਕਾਬਲਲਿਆਂਨੂੰ ਵੇਖਣ ਲਈ ਦਰਸ਼ਕਾਂ ਦੀ ਭਾਰੀ ਭੀੜ ਰਹਿੰਦੀ ਹੈ। ਇਨ੍ਹਾਂ ਮੈਚਾਂ ਦੇ ਉਦਘਾਟਨ ਦੌਰਾਨ ਜੈਪੁਰ ਪਿੰਕ ਪੈਂਥਰ ਦੀ ਟੀਮ ਨੂੰ ਹੌਂਸਲਾ ਤੇ ਹਿਮੰਤ ਦੇਣ ਲਈ ਫਿਲਮ ਕਲਾਕਾਰ ਅਭਿਸ਼ੇਕ ਬੱਚਨ ਵੀ ਆਏ ਸਨ ਕਿਉਂਕਿ ਇਹ ਟੀਮ ਅਭਿਸ਼ੇਕ ਬੱਚਨ ਦੀ ਸੀ।

Facebook Comment
Project by : XtremeStudioz