Close
Menu

ਪ੍ਰੌਵਿੰਸ਼ੀਅਲ-ਫ਼ੈਡਰਲ ਸਰਕਾਰਾਂ ਟੋਯੋਟਾ ਨੂੰ ਦੇਣਦੀਆਂ 100 ਮਿਲੀਅਨ ਡਾਲਰ ਦੀ ਗ੍ਰਾਂਟ

-- 31 July,2015

ਟੋਰਾਂਟੋ : ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਆਪਣੇ ਮਤ-ਭੇਦਾਂ ਨੂੰ ਇਕ ਤਰਫ਼ ਰੱਖ ਕੇ ਸੱਦਰਨ ਓਂਟਾਰੀਓ ਵਿਖੇ ਟੋਯੋਟਾ ਦੇ ਮੈਨੂਫ਼ੈਕਚਰਿੰਗ ਪ੍ਰੌਗਰਾਮਾਂ ਨੂੰ ਵਧਾਵਾ ਦੇਣ ਅਤੇ ਸਹਾਇਤਾ ਕਰਨ ਲਈ ਇਕ ਟੀਮ ਵਾਂਗ ਕੰਮ ਆਰੰਭ ਦਿੱਤਾ ਗਿਆ ਹੈ।

ਇਹ ਦੋ ਸਰਕਾਰਾਂ ਰਲ਼ ਕੇ ਟੋਯੋਟਾ ਕੈਂਬ੍ਰੀਜ ਤੇ ਓਂਟਾਰੀਓ ਵਿਖੇ ਔਟੋਮੇਕਰਜ਼ ਦੀ 421 ਮਿਲੀਅਰ ਡਾਲਰ ਦੇ ਨਿਵੇਸ਼ ਦੀ ਯੋਜਨਾ ਵਿਚ ਕੁਲ 100 ਮਿਲੀਅਨ ਡਾਲਰ ਦਾ ਯੋਗਦਾਨ ਕਰਨਗੀਆਂ। ਕੈਨੇਡੀਅਨ ਪ੍ਰੈੱਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੌਵਿੰਸ਼ੀਅਲ ਲਿਬਰਲ ਸਰਕਾਰ ਵੱਲੋਂ ਟੋਯੋਟਾ ਨੂੰ 42.1 ਮਿਲੀਅਨ ਡਾਲਰ ਦੀ ਗ੍ਰਾਂਟ ਦਿੱਤੀ ਜਾਵੇਗੀ। ਜੋ ਕਿ ਇਸ ਸਾਰੇ ਪ੍ਰੋਜੈਕਟ ਵਿਚ ਲੱਗਣ ਵਾਲੀ ਕੁਲ ਰਕਮ ਦਾ ਦੱਸ ਫ਼ੀਸਦੀ ਹੋਵੇਗਾ।

ਫ਼ੈਡਰਲ ਸਰਕਾਰ ਵੱਲੋਂ ਕੁਲ 14 ਫ਼ੀਸਦੀ ਨਿਵੇਸ਼ ਕੀਤਾ ਜਾਵੇਗਾ, ਜਿਸ ਤਹਿਤ 58 ਮਿਲੀਅਨ ਡਾਲਰ ਦਾ ਲੋਨ ਟੋਯੋਟਾ ਨੂੰ ਪ੍ਰਾਪਤ ਹੋਵੇਗਾ। ਕੁਝ ਸੂਤਰਾਂ ਤੋਂ ਇਹ ਵੀ ਖਬਰ ਮਿਲੀ ਹੈ ਕਿ ਪਹਿਲਾਂ ਇਹ ਐਲਾਨ ਅਗਲੇ ਹਫ਼ਤੇ ਕੀਤਾ ਜਾਣਾ ਸੀ, ਪਰ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਐਲਾਨ ਛੇਤੀ ਤੋਂ ਛੇਤੀ ਕੀਤੇ ਜਾਣ ਦੀ ਤਿਆਰੀ ਕੀਤੀ ਗਈ ਹੈ।

ਇਸ ਫ਼ੈਸਲੇ ਦਾ ਜਨਤਕ ਐਲਾਨ ਸੱਦਰਨ ਓਂਟਾਰੀਓ ਵਿਖੇ ਫ਼ੈਡਰਲ ਇਕਨੌਮਿਕ ਡੈਵਲਪਮੈਂਠ ਅਜੰਸੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਗੈਰੀ ਗੁਡਈਅਰ ਵੱਲੋਂ ਓਂਟਾਰੀਓ ਦੇ ਇਕਨੌਮਿਕ ਡੈਵਲੈਪਮੈਂਟ ਮਨਿਸਟਰ ਬਰੈਡ ਡੁਗੁਇਡ ਨਾਲ ਰਲ਼ ਕੇ ਕੈਂਰਬ੍ਰਿਜ ਵਿਖੇ ਕੀਤਾ ਜਾਵੇਗਾ।

Facebook Comment
Project by : XtremeStudioz