Close
Menu

ਪ੍ਰੰਸ਼ਸਕਾਂ ਨਾਲ ਜੁੜਨ ਲਈ ਕੰਗਨਾ ਨੇ ਲਾਂਚ ਕੀਤੀ ਵੈਬਸਾਈਟ

-- 04 September,2013

download-31

ਮੁੰਬਈ – ਪ੍ਰੰਸ਼ਸਕਾਂ ਦੇ ਨਾਲ ਸਿੱਧੇ ਤੌਰ ‘ਤੇ ਜੁੜਨ ਲਈ ਅਭਿਨੇਤਰੀ ਕੰਗਨਾ ਰਣਾਓਤ ਨੇ ਆਪਣਾ ਆਫੀਸ਼ੀਅਲ ਵੈਬਸਾਈਟ ਲਾਂਚ ਕੀਤੀ। ਕੰਗਨਾ ਨੇ ਕਿਹਾ ਕਿ ਮੈਂ ਇਹ ਕੰਮ ਪਿਛਲੇ ਕੁਝ ਸਮੇਂ ਤੋਂ ਕਰਨਾ ਚਾਹੁੰਦੀ ਸੀ। ਮੈਂ ਜਿਸ ਤਰ੍ਹਾਂ ਦੇ ਪੇਸ਼ੇ ਵਿਚ ਹਾਂ ਉਸ ਨੂੰ ਦੇਖਦੇ ਹੋਏ ਲੋਕਾਂ ਨਾਲ ਗੱਲਬਾਤ ਕਰਨਾ ਕਾਫੀ ਅਹਿਮ ਹੈ। ਮੇਰੇ ਨਾਂ ‘ਤੇ ਕਈ ਫਰਜੀ ਅਕਾਊਟ ਸਨ ਅਤੇ ਮੈਂ ਉਨ੍ਹਾਂ ਸਾਰਿਆ ਦਾ ਅੰਤ ਕਰਨਾ ਚਾਹੁੰਦੀ ਸੀ। ਕੰਗਨਾ ਨੇ ਕਿਹਾ ਕਿ ਮੈਂ ਆਪਣੇ ਪ੍ਰੰਸ਼ਸਕਾਂ ਨਾਲ ਜੁੜਨਾ ਚਾਹੁੰਦੀ ਹਾਂ ਅਤੇ ਉਨ੍ਹਾਂ ਨੇ ਆਪਣੇ ਕੰਮ ਦੇ ਬਾਰੇ ਵਿਚ ਦੱਸਣਾ ਚਾਹੁੰਦੀ ਹਾਂ। ਜੋ ਵੀ ਹੋ ਰਿਹਾ ਹੈ ਉਸ ਦੇ ਸੰਬੰਧ ਵਿਚ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ। ਕੰਗਨਾ ਨੇ ਫਿਲਹਾਲ ਰਿਤਿਕ ਰੌਸ਼ਨ ਅਤੇ ਵਿਵੇਕ ਓਬਰਾਏ ਦੇ ਨਾਲ ਆਪਣੀ ਨਵੀਂ ਫਿਲਮ ਕ੍ਰਿਸ਼-3 ਵਿਚ ਜੁੱਟੀ ਹੋਈ ਹੈ।

Facebook Comment
Project by : XtremeStudioz