Close
Menu

ਪੰਚਾਇਤਾਂ ‘ਚ ਔਰਤਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਹੋਵੇ-ਮੋਦੀ

-- 25 April,2015

ਸਰਪੰਚ ਪਤੀ ਦੀ ਰਵਾਇਤ ਖ਼ਤਮ ਕਰਨ ‘ਤੇ ਜ਼ੋਰ

ਨਵੀਂ ਦਿੱਲੀ,  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੰਚਾਇਤਾਂ ਨੂੰ ਆਪਣੇ ਇਲਾਕੇ ‘ਚ ਪ੍ਰਭਾਵੀ ਬਦਲਾਅ ਲਿਆਉਣ ਲਈ ਪੰਜ ਸਾਲਾ ਯੋਜਨਾ ਤਿਆਰ ਕਰਨੀ ਚਾਹੀਦੀ ਹੈ | ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ‘ਤੇ ਆਯੋਜਿਤ ਇਕ ਸਮਾਗਮ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਪੰਚਾਇਤਾਂ ‘ਚ ਔਰਤਾਂ ਦੀ ਵਧ ਰਹੀ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਔਰਤਾਂ ਆਪਣਾ ਕੰਮ ਕਰਨ ਦੇ ਪੂਰੀ ਤਰ੍ਹਾਂ ਕਾਬਿਲ ਹਨ ਅਤੇ ਉਨ੍ਹਾਂ ਦੇ ਕੰਮ ਕਾਜ ‘ਚ ਦਖਲਅੰਦਾਜ਼ੀ ਕਰਨ ਵਾਲੀ ‘ਸਰਪੰਚ ਪਤੀ’ ਦੀ ਰਵਾਇਤ ਖ਼ਤਮ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਨੇ ਔਰਤਾਂ ਨੂੰ ਹੱਕ ਦਿੱਤੇ ਹਨ ਅਤੇ ਹੁਣ ਉਨ੍ਹਾਂ ਨੂੰ ਮੌਕੇ ਮਿਲਣੇ ਚਾਹੀਦੇ ਹਨ ਅਤੇ ਹੁਣ ਉਨ੍ਹਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ | ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਪਿੰਡਾਂ ‘ਚ ਵਸਦਾ ਹੈ | ਹੁਣ ਸਾਨੂੰ ਪਿੰਡਾਂ ਦੇ ਸਮਾਂਬੱਧ ਵਿਕਾਸ ਬਾਰੇ ਸੋਚਣ ਦੀ ਲੋੜ ਹੈ | ਮੋਦੀ ਨੇ ਪੰਚਾਇਤ ਮੈਂਬਰਾਂ ਨੂੰ ਬਜਟ ਦੀ ਰਕਮ ਬਾਰੇ ਸੋਚਣ ਦੀ ਥਾਂ ਆਪਣੇ ਪਿੰਡ ਦੇ ਸਨਮਾਨ ਬਾਰੇ ਸੋਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਲਈ ਸਾਡੀ ਭਾਵਨਾ ਫਖਰ ਅਤੇ ਸਨਮਾਨ ਵਾਲੀ ਹੋਣੀ ਚਾਹੀਦੀ ਹੈ |

Facebook Comment
Project by : XtremeStudioz