Close
Menu

ਪੰਚਾਇਤਾਂ ‘ਚ ‘ਸਰਪੰਚ ਪਤੀ’ ਰੀਤ ਨੂੰ ਖ਼ਤਮ ਕੀਤਾ ਜਾਵੇ- ਪ੍ਰਧਾਨ ਮੰਤਰੀ

-- 24 April,2015

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਚਾਇਤਾਂ ‘ਚ ‘ਸਰਪੰਚ ਪਤੀ’ ਸੰਸਕ੍ਰਿਤੀ ਖ਼ਤਮ ਕਰਨ ਦਾ ਸੱਦਾ ਦਿੰਦੇ ਹੋਏ ਅੱਜ ਕਿਹਾ ਕਿ ਗ਼ਰੀਬੀ ਦਾ ਖ਼ਾਤਮਾ ਤੇ ਸਿੱਖਿਆ ਦੇ ਪ੍ਰਸਾਰ ‘ਚ ਚੁਣੇ ਹੋਏ ਪਿੰਡਾਂ ਦੇ ਨੁਮਾਇੰਦਿਆਂ ਦੀ ਅਗਵਾਈ ਵਾਲੀ ਭੂਮਿਕਾ ਦੀ ਵਕਾਲਤ ਕੀਤੀ। ਸਰਪੰਚ ਪਤਨੀਆਂ ਦੇ ਕੰਮਕਾਜ ‘ਚ ਪਤੀਆਂ ਦੀ ਕਥਿਤ ਦਖ਼ਲ ਅੰਦਾਜ਼ੀ ਬਾਰੇ ਮੋਦੀ ਨੇ ਇਕ ਰਾਜਨੀਤਕ ਘਟਨਾਕ੍ਰਮ ਦਾ ਉਲੇਖ ਕੀਤਾ ਕਿ ਕਿਸੇ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਐਸ.ਪੀ. (ਸਰਪੰਚ ਪਤੀ) ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸ.ਪੀ. ਦਾ ਕੰਮ ਚੱਲ ਰਿਹਾ ਹੈ। ਕਾਨੂੰਨ ਨੇ ਮਹਿਲਾਵਾਂ ਨੂੰ ਹੱਕ ਦਿੱਤਾ ਹੈ। ਜਦੋਂ ਕਾਨੂੰਨ ਉਨ੍ਹਾਂ ਨੂੰ ਹੱਕ ਦੇ ਰਿਹਾ ਹੈ ਤਾਂ ਉਨ੍ਹਾਂ ਨੂੰ ਮੌਕਾ ਵੀ ਮਿਲਣਾ ਚਾਹੀਦਾ ਹੈ। ਇਸ ਐਸ.ਪੀ. ਰੀਤ ਨੂੰ ਖ਼ਤਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੋਦੀ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਸਮਾਰੋਹ ‘ਚ ਬੋਲ ਰਹੇ ਸਨ।

Facebook Comment
Project by : XtremeStudioz