Close
Menu

ਪੰਚਾੲਿਤਾਂ ਵਿੱਚੋਂ ‘ਸਰਪੰਚ ਪਤੀ’ ਵਾਲੀ ਰਵਾੲਿਤ ਖ਼ਤਮ ਹੋਵੇ: ਮੋਦੀ

-- 25 April,2015

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਚਾੲਿਤਾਂ ’ਚੋਂ ਸਰਪੰਚ ਪਤੀ ਵਾਲੀ ਰਵਾੲਿਤ ਨੂੰ ਖ਼ਤਮ ਕਰਨ ਦਾ ਹੋਕਾ ਦਿੰਦਿਅਾਂ ਕਿਹਾ ਕਿ ਚੁਣੇ ਗੲੇ ਪਿੰਡਾਂ ਦੇ ਨੁਮਾੲਿੰਦਿਅਾਂ ਨੂੰ ਗ਼ਰੀਬੀ ਖ਼ਤਮ ਕਰਨ ਅਤੇ ਸਿੱਖਿਅਾ ਨੂੰ ੳੁਤਸ਼ਾਹਿਤ ਕਰਨ ਲੲੀ ਮੋਹਰੀ ਭੂਮਿਕਾ ਨਿਭਾੳੁਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪਿੰਡਾਂ ’ਚ ਮਹਿਲਾਵਾਂ ਸਰਪੰਚ ਚੁਣੀਅਾਂ ਜਾਂਦੀਅਾਂ ਹਨ ਪਰ ਜ਼ਿਅਾਦਾਤਰ ਕੰਮ ੳੁਨ੍ਹਾਂ ਦੇ ਪਤੀ ਹੀ ਕਰਦੇ ਹਨ।
ਸਿਅਾਸੀ ਸਮਾਗਮ ਦਾ ਹਵਾਲਾ ਦਿੰਦਿਅਾਂ ਸ੍ਰੀ ਮੋਦੀ ਨੇ ਦੱਸਿਅਾ ਕਿ ੳੁਨ੍ਹਾਂ ਨੂੰ ੲਿਕ ਵਿਅਕਤੀ ਨੇ ਅਾਪਣੀ ਪਛਾਣ ਅੈਸਪੀ (ਸਰਪੰਚ ਪਤੀ) ਵਜੋਂ ਦੱਸੀ।
ਰਾਸ਼ਟਰੀ ਪੰਚਾੲਿਤੀ ਰਾਜ ਦਿਵਸ ਮੌਕੇ ਕਰਾੲੇ ਗੲੇ ਸਮਾਗਮ ਨੂੰ ਸੰਬੋਧਨ ਕਰਦਿਅਾਂ ਪ੍ਰਧਾਨ ਮੰਤਰੀ ਨੇ ਸਕੂਲਾਂ ’ਚੋਂ ਹਟ ਰਹੇ ਬੱਚਿਅਾਂ ਦੀ ਵੱਧ ਰਹੀ ਗਿਣਤੀ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਪੰਚਾੲਿਤਾਂ ੲਿਸ ਰੁਝਾਨ ਨੂੰ ਰੋਕਣ ’ਚ ਅਹਿਮ ਭੂਮਿਕਾ ਨਿਭਾ ਸਕਦੀਅਾਂ ਹਨ। ੳੁਨ੍ਹਾਂ ਮਹਾਤਮਾ ਗਾਂਧੀ ਦੇ ਬੋਲਾਂ ਨੂੰ ਸਾਕਾਰ ਕਰਨ ਦਾ ਸੱਦਾ ਦਿੰਦਿਅਾਂ ਕਿਹਾ,  ‘‘ਭਾਰਤ ਪਿੰਡਾਂ ’ਚ ਵਸਦਾ ਹੈ। ਦੂਰ ਦੁਰਾਡੇ ਦੇ ਪਿੰਡਾਂ ਦੇ ਲੋਕਾਂ ਦੇ ਵੀ ਵੱਡੇ ਸੁਫਨੇ ਹੁੰਦੇ ਹਨ। ਅਾਪਣੇ ਪਿੰਡਾਂ ਲੲੀ ਅਗਲੇ ਪੰਜ ਸਾਲਾਂ ’ਚ ਪ੍ਰਾਪਤੀ ਬਾਰੇ ਵਿਚਾਰ ਕਰੋ।’’

Facebook Comment
Project by : XtremeStudioz