Close
Menu

ਪੰਜਵੀਂ ਪੀੜੀ ਦਾ ਲੜਾਕੂ ਜਹਾਜ਼ ਤਿਆਰ ਕਰਨ ‘ਚ ਜੁਟਿਆ ਡੀ.ਆਰ.ਡੀ.ਓ.

-- 22 February,2015

ਬੈਂਗਲੁਰੂ, ਰੂਸ ਦੇ ਨਾਲ ਮਿਲ ਕੇ ਭਾਵੇਂ ਭਾਰਤ ਪੰਜਵੀਂ ਪੀੜੀ ਦਾ ਲੜਾਕੂ ਜਹਾਜ਼ ਤਿਆਰ ਕਰ ਰਿਹਾ ਹੋਵੇ ਪਰ ਡੀ.ਆਰ.ਡੀ.ਓ. ਲਾਈਟ ਕਮਬੇਟ ਏਅਰਕਰਾਫਟ ਤੇਜਸ ਵਾਂਗ ਖੁਦ ਦਾ ਦੇਸੀ ਪੰਜਵੀਂ ਪੀੜੀ ਦਾ ਲੜਾਕੂ ਜਹਾਜ਼ ਬਣਾਉਣ ‘ਚ ਜੁੱਟ ਗਿਆ ਹੈ। ਬੈਂਗਲੁਰੂ ‘ਚ ਚੱਲ ਰਹੇ ਸ਼ੋਅ ਦੌਰਾਨ ਜਹਾਜ਼ ਦਾ ਮਾਡਲ ਲੋਕਾਂ ਵਿਚਕਾਰ ਰੱਖਿਆ ਗਿਆ। ਇਹ ਜਹਾਜ਼ ਐਲ.ਸੀ.ਏ. ਤੋਂ ਦੁੱਗਣੇ ਵਜ਼ਨ ਦਾ ਹੋਵੇਗਾ। ਇਸ ਦਾ ਵਜ਼ਨ 20 ਟਨ ਦੇ ਨਜ਼ਦੀਕ ਹੋਵੇਗਾ। ਇਸ ਦਾ ਨਾਮ ਐਡਵਾਂਸ ਮੀਡੀਅਮ ਕਮਬੇਟ ਏਅਰਕਰਾਫਟ ‘ਏਮਕਾ’ ਰੱਖਿਆ ਗਿਆ ਹੈ। ਇਹ ਡਬਲ ਇੰਜਨ, ਮਲਟੀਰੋਲ ਅਤੇ ਸਟੀਲਥ ਤਕਨੀਕ ਨਾਲ ਲੈਸ ਹੋਵੇਗਾ। ਇਹ ਦੂਸਰੇ ਆਧੁਨਿਕ ਜਹਾਜ਼ਾਂ ਵਾਂਗ ਸਟੀਲਥ ਤਕਨੀਕ ਨਾਲ ਲੈਸ ਹੋਵੇਗਾ, ਜੋ ਰਡਾਰ ਦੀ ਪਹੁੰਚ ਤੋਂ ਬਾਹਰ ਹੋਵੇਗਾ। ਫਲਾਈਟ ਟੈਸਟਿੰਗ ਲਈ ਇਹ ਜਹਾਜ਼ ਆਉਣ ਵਾਲੇ ਅਗਲੇ ਚਾਰ ਪੰਜ ਸਾਲਾਂ ‘ਚ ਤਿਆਰ ਹੋ ਜਾਏਗਾ। ਜਹਾਜ਼ ਦਾ ਵਿਕਾਸ ਅਤੇ ਨਿਰਮਾਣ ਇਕ ਵੇਲੇ ਹੋਵੇਗਾ ਤਾਂ ਜੋ ਦੇਰੀ ਤੋਂ ਬੱਚਿਆ ਜਾ ਸਕੇ।

Facebook Comment
Project by : XtremeStudioz