Close
Menu

ਪੰਜਵੇਂ ਦਿਨ ਚਾਰ ਔਰਤਾਂ ਨੂੰ ਸ਼ਬਰੀਮਾਲਾ ਮੰਦਿਰ ਤਕ ਪੁੱਜਣ ਤੋਂ ਰੋਕਿਆ

-- 23 October,2018

ਪੰਬਾ(ਕੇਰਲ), ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨੇ ਅੱਜ ਚਾਰ ਔਰਤਾਂ ਨੂੰ ਸ਼ਬਰੀਮਾਲਾ ਮੰਦਿਰ ਵਿੱਚ ਜਾਣ ਤੋਂ ਰੋਕ ਦਿੱਤਾ। ਪ੍ਰਸਿੱਧ ਮੰਦਿਰ ਵਿੱਚ ਮਾਸਿਕ ਧਰਮ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਸ਼ਰਧਾਲੂਆਂ ਨੇ ਭਗਵਾਨ ਅਯੱਪਾ ਦੇ ਮੰਤਰ ਉਚਾਰਦਿਆਂ ਤੇਲਗੂ ਬੋਲਣ ਵਾਲੀਆਂ ਚਾਰ ਔਰਤਾਂ ਨੂੰ ਮੰਦਿਰ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ। ਸੁਪਰੀਮ ਕੋਰਟ ਵੱਲੋਂ ਸਦੀਆਂ ਪੁਰਾਣੀ ਰੋਕ ਨੂੰ ਪਿਛਲੇ ਮਹੀਨੇ ਹਟਾਉਣ ਤੋਂ ਬਾਅਦ ਮਹੀਨਾਵਾਰ ਪੂਜਾ ਲਈ ਮੰਦਿਰ ਦੇ ਬੂਹੇ ਪੰਜ ਦਿਨ ਪਹਿਲਾਂ ਹੀ ਖੋਲ੍ਹੇ ਗਏ ਸਨ। ਇਕ ਕਾਰਜਕਰਤਾ ਸਮੇਤ ਕੁਝ ਮੁਟਿਆਰਾਂ ਨੇ ‘ਨੈਸ਼ਤਿਕ ਬ੍ਰਹਮਚਾਰੀ’ ਮੰਦਿਰ ਵਿੱਚ ਬੁੱਧਵਾਰ ਨੂੰ ਵੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਜਾਰੀਆਂ ਦੇ ਸਮਰਥਨ ਵਿੱਚ ਸ਼ਰਧਾਲੂਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਸੀ। ਮਾਸਿਕ ਪੂਜਾ ਤੋਂ ਬਾਅਦ ਸੋਮਵਾਰ ਨੂੰ ਮੰਦਿਰ ਬੰਦ ਹੋ ਜਾਵੇਗਾ। ਭਾਜਪਾ ਨੇ ਮਾਮਲੇ ਵਿੱਚ ਕੇਂਦਰ ਤੋਂ ਦਖ਼ਲ ਦੇਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ, ਜਦੋਂ ਕਿ ਕਾਂਗਰਸ ਨੇ ਐਨਡੀਏ ਸਰਕਾਰ ਤੋਂ ਆਰਡੀਨੈਂਸ ਲਿਆਉਣ ਦੀ ਮੰਗ ਕੀਤੀ ਹੈ। ਸ਼ਬਰੀਮਾਲਾ ਮੰਦਿਰ ਦੇ ਰਾਖੇ ਪੰਡਾਲਮ ਸ਼ਾਹੀ ਪਰਿਵਾਰ ਨੇ ਐਲਡੀਐਫ ਸਰਕਾਰ ’ਤੇ ਮੰਦਿਰ ਦੀ ਪਵਿੱਤਰਤਾ ਨੂੰ ਬਰਬਾਦ ਕਰਨ ਦਾ ਦੋਸ਼ ਲਾਿੲਆ ਹੈ। ਅੱਜ ਇਕ 47 ਸਾਲਾ ਔਰਤ ਮੰਦਿਰ ਦੇ ਗਰਭ ਗ੍ਰਹਿ ‘ਨਾਡਾਪੰਢਾਲ’ ਤਕ ਪੁੱਜ ਗਈ, ਜਿਸ ਨੂੰ ਸ਼ਰਧਾਲੂਆਂ ਨੇ ਰੋਕ ਦਿੱਤਾ। 

Facebook Comment
Project by : XtremeStudioz