Close
Menu

ਪੰਜਾਬੀਆਂ ਸੱਭਿਆਚਾਰ ਦੀਆਂ ਅਮੀਰ ਵੰਨਗੀਆਂ ਦਾ ਗੁਲਦਸਤਾ ਹੈ ਫਿਲਮ ‘ਹਾਣੀ’ – ਮਾਨ

-- 03 September,2013

Sng

ਸੰਗਰੂਰ ,3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬੀ ਦਰਸ਼ਕਾਂ ਨੇ ਪੰਜਾਬੀ ਫਿਲਮਾਂ ਨੂੰ ਵੱਡਾ ਹੁੰਗਾਰਾ ਦੇ ਕੇ ਆਪਣਾ ਫਰਜ਼ ਨਿਭਾ ਦਿੱਤਾ ਹੈ ਪਰ ਹੁਣ ਲੋੜ ਹੈ ਸਾਡੇ ਫਿਲਮਸਾਜ਼ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਫਿਲਮਾਂ ਦੇ ਨਾਇਕ ਤੇ ਨਾਮਵਰ ਗਾਇਕ ਹਰਭਜਨ ਮਾਨ ਨੇ ਅੱਜ ਇੱਥੇ ਕੇ ਸੀਰਾ ਮਾਲ ਅਤੇ ਫਨ ਸਿਨੇਮਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਕਿਹਾ ਹੈ ਇਸ ਵੇਲੇ ਪੰਜਾਬੀ ਸਿਨੇਮੇ ਦਾ ਦਾਇਰਾ ਹੋਰ ਵਿਸ਼ਾਲ ਕਰਨ ਅਤੇ ਇਸ ਦਾ ਮਿਆਰ ਉੱਚਾ ਕਰਨ ਲਈ ਲੋੜ ਹੈ। ਜਿਸ ਲਈ ਸਾਨੂੰ ਵੱਖ-ਵੱਖ ਵਿਸ਼ਿਆਂ Ḕਤੇ ਸੇਧਗਾਰ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ ਨਾ ਕਿ ਸਮਾਜਿਕ ਰਿਸ਼ਤਿਆਂ ਦਾ ਮਜ਼ਾਕ ਉਡਾਉਣ ਵਾਲੀਆਂ ਫਿਲਮਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ Ḕਹਾਣੀ’ ਫਿਲਮ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਵੰਨਗੀਆਂ ਦਾ ਗੁਲਦਸਤਾ ਹੈ। ਹਰਭਜਨ ਮਾਨ ਆਪਣੀ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ Ḕਹਾਣੀ’ ਦੇ ਪ੍ਰਚਾਰ ਲਈ ਨਿਰਮਾਤਾ ਤੇ ਗੀਤਕਾਰ ਬਾਬੂ ਸਿੰਘ ਮਾਨ, ਨਿਰਦੇਸ਼ਕ ਅਮਿਤੋਜ਼ ਮਾਨ, ਸਹਿ ਨਾਇਕ ਸਰਬਜੀਤ ਚੀਮਾਂ, ਅਨੁਜ ਸਚਦੇਵਾ, ਨਾਇਕਾ ਮਹਿਰੀਨ ਕਾਲੇਕਾ, ਸੋਨੀਆ ਮਾਨ ਤੇ ਗੁਰਬਿੰਦਰ ਸੰਧੂ ਨਾਲ ਇੱਥੇ ਪੁੱਜੇ ਸਨ।
ਹਰਭਜਨ ਮਾਨ ਨੇ ਦਾਅਵਾ ਕੀਤਾ ਕਿ ਹਮੇਸ਼ਾਂ ਦੀ ਤਰ੍ਹਾਂ ਉਨ੍ਹਾਂ ਦੀ ਨਵੀਂ ਫਿਲਮ ਵੀ ਪੰਜਾਬੀ ਸੱਭਿਆਚਾਰ ਦੀ ਨਿਵੇਕਲੀਆਂ ਪਰਤਾਂ ਨੂੰ ਨਵੀਂ ਪੀੜ੍ਹੀ ਦੇ ਰੂਬਰੂ ਕਰੇਗੀ। ਇਹ ਫਿਲਮ 1964 ਤੋਂ ਸ਼ੁਰੂ ਹੋ ਕੇ 2013 Ḕਚ ਖਤਮ ਹੋਣ ਵਾਲੀ ਪ੍ਰੇਮ ਕਹਾਣੀ Ḕਤੇ ਅਧਾਰਿਤ ਹੈ ਅਤੇ ਦੋ ਪੀੜ੍ਹੀਆਂ ਦੀ ਤਸਵੀਰ ਪੇਸ਼ ਕਰਦੀ ਹੈ ਅਤੇ ਇਸ ਫਿਲਮ ਦੇ ਨਿਰਮਾਣ Ḕਚ ਕੋਈ ਕਸਰ ਨਹੀਂ ਛੱਡੀ। ਫਿਲਮ ਦੇ ਨਿਰਮਾਤਾ ਸ਼ ਬਾਬੂ ਸਿੰਘ ਮਾਨ ਨੇ ਦੱਸਿਆ ਕਿ Ḕਹਾਣੀ’ ਅਜਿਹੀ ਪਹਿਲੀ ਭਾਰਤੀ ਫਿਲਮ ਹੈ ਜੋ ਆਸਟਰੇਲੀਆ Ḕਚ 22 ਸਿਨੇਮਿਆ Ḕਚ ਲੱਗ ਰਹੀ ਹੈ, ਜੋ ਨਵਾਂ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਪ੍ਰੋਮੋਜ਼ ਨੰ ਸ਼ੋਸ਼ਲ ਮੀਡੀਆ ਰਾਹੀਂ ਮਿਲੇ ਹੁੰਗਾਰੇ ਨੇ ਦਰਸਾ ਦਿੱਤਾ ਹੈ ਕਿ Ḕਹਾਣੀ’ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਸਭ ਵਰਗ ਦੇ ਦਰਸ਼ਕਾਂ ਦੇ ਹਾਣੀਆਂ ਦੀ ਗੱਲ ਕਰਦੀ ਹੈ। ਫਿਲਮ ਦੇ ਨਿਰਦੇਸ਼ਕ ਤੇ ਕਹਾਣੀਕਾਰ ਅਮਿਤੋਜ਼ ਮਾਨ ਨੇ ਕਿਹਾ ਕਿ ਇਹ ਫਿਲਮ ਉਨ੍ਹਾਂ ਦੀ ਜ਼ਿੰਦਗੀ ਦੀਆਂ ਬਿਹਤਰੀਨ ਸਿਰਜਣਾ ਹੈ। ਜਿਸ ਦੇ ਇੱਕ-ਇੱਕ ਪੱਖ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਇੱਕ ਸੰਪੂਰਨ ਪੰਜਾਬੀ ਫਿਲਮ ਹੈ, ਜਿਸ Ḕਚ ਸਾਡੇ ਅਮੀਰ ਸੱਭਿਆਚਾਰ ਦੀਆਂ ਬਹੁਤ ਸਾਰੀਆਂ ਮਾਣਯੋਗ ਵੰਨਗੀਆਂ ਦਿਖਾਈ ਦੇਣਗੀਆਂ। ਸਰਬਜੀਤ ਚੀਮਾਂ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਚੰਗੀਆਂ ਫਿਲਮਾਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ, ਜਿਸ ਨਾਲ ਸਾਡੇ ਸਿਨੇਮੇ ਦਾ ਮਿਆਰ ਵਧੇਗਾ। ਉਨਾਂ ਕਿਹਾ ਹਾਣੀ ਫਿਲਮ ਹਰ ਪੱਖੋਂ ਉੱਚ-ਪਾਏ ਦੀ ਹੈ।ਨਾਇਕਾ ਮਹਿਰੀਨ ਕਾਲੇਕਾ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਦੇ ਫਿਲਮੀ ਕੈਰੀਅਰ ਦੀ ਸ਼ੁਰੂਆਤ Ḕਹਾਣੀ’ ਵਰਗੀ ਯਾਦਗਾਰੀ ਫਿਲਮ ਨਾਲ ਹੋ ਰਹੀ ਹੈ। ਇਸ ਫਿਲਮ ਦੀ ਪੂਰੀ ਟੀਮ ਬਹੁਤ ਤਜ਼ਰਬੇਕਾਰ ਤੇ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਣਾਈ ਹੋਈ ਹੈ। ਦੂਸਰੀ ਨਾਇਕਾ ਸੋਨੀਆ ਮਾਨ ਨੇ ਕਿਹਾ ਕਿ ਫਿਲਮ ਦੇ ਗੀਤਾਂ ਨੂੰ ਮਿਲੇ ਹੁੰਗਾਰੇ ਨੇ ਦਰਸਾ ਦਿੱਤਾ ਹੈ ਕਿ ਦਰਸ਼ਕਾਂ ਦਾ ਇਸ ਫਿਲਮ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਪੰਜਾਬੀ ਸਿਨੇਮੇ ਨੂੰ ਨਵਾਂ ਮੋੜ ਮਿਲੇਗਾ।

Facebook Comment
Project by : XtremeStudioz