Close
Menu

ਪੰਜਾਬੀ ਗਾਇਕ ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਦਾ ਦਿਹਾਂਤ

-- 17 November,2016
ਮੁਕਤਸਰ— ਪੰਜਾਬੀ ਗਾਇਕ ਗੁਰਦਾਸ ਮਾਨ ਦੀ ਮਾਤਾ ਸਰਦਾਰਨੀ ਤੇਜ ਕੌਰ ਅੱਜ ਅਕਾਲ ਚਲਾਣਾ ਕਰ ਗਏ ਹਨ। ਮਾਤਾ ਤੇਜ ਕੌਰ 86 ਸਾਲਾਂ ਦੇ ਸਨ ਤੇ ਉਹ ਬਿਲਕੁਲ ਨਿਰੋਗ ਸਨ। ਬੀਤੇ ਕੱਲ ਹੀ ਮਾਤਾ ਤੇਜ ਕੌਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਏ ਸਨ ਤੇ ਕੁਝ ਦਿਨ ਪਹਿਲਾਂ ਹੀ ਉਹ ਗੁਰਦਾਸ ਮਾਨ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਤੋਂ ਆਪਣੇ ਛੋਟੇ ਬੇਟੇ ਗੁਰਪੰਥ ਮਾਨ ਕੋਲ ਗਿੱਦੜਬਾਹਾ ਗਏ ਸਨ, ਜਿਥੇ ਅੱਜ ਸ਼ਾਮ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਮਾਤਾ ਤੇਜ ਕੌਰ ਆਪਣੇ ਪਿੱਛੇ 2 ਬੇਟੇ ਤੇ 1 ਬੇਟੀ ਛੱਡ ਗਏ ਹਨ। ਸਵਰਗੀ ਮਾਤਾ ਤੇਜ ਕੌਰ ਦਾ ਅੰਤਿਮ ਸੰਸਕਾਰ ਵੀਰਵਾਰ 17 ਨਵੰਬਰ ਨੂੰ ਗਿੱਦੜਬਾਹਾ ਦੇ ਸ਼ਮਸ਼ਾਨਘਾਟ ਵਿਖੇ ਬਾਅਦ ਦੁਪਹਿਰ 1:30 ਵਜੇ ਕੀਤਾ ਜਾਵੇਗਾ
Facebook Comment
Project by : XtremeStudioz