Close
Menu

ਪੰਜਾਬੀ ਫਿਲਮ ‘ਚ ਗਾਉਣਗੇ ਸੋਨੂੰ ਨਿਗਮ

-- 10 August,2013

sonu_nigam

ਚੰਡੀਗੜ੍ਹ- ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਹੁਣ ਪੰਜਾਬੀ ਫਿਲਮਾਂ ਵਿਚ ਵੀ ਆਪਣੀ ਗਾਇਕੀ ਦਾ ਜਲਵਾ ਪੇਸ਼ ਕਰਨ ਜਾ ਰਹੇ ਹਨ। ਸੋਨੂੰ ਨੇ ਹਰਜੀਤ ਰਿੱਕੀ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਜੱਟ ਏਅਰਵੇਜ਼’ ਵਿਚ ਗੀਤ ਗਾਇਆ ਹੈ। ਇਸ ਫਿਲਮ ਦੇ ਮਿਊਜਿਕ ਰਿਲੀਜ਼ ਮੌਕੇ ‘ਤੇ ਹਰਜੀਤ ਨੇ ਕਿਹਾ, ”ਇਹ ਪਹਿਲੀ ਵਾਰ ਹੋਵੇਗਾ ਜਦੋਂ ਸੋਨੂੰ ਨੇ ਕਿਸੇ ਪੰਜਾਬੀ ਫਿਮਲ ਵਿਚ ਆਪਣੀ ਆਵਾਜ਼ ਦਿੱਤੀ ਹੈ। ਇਹ ਫਿਲਮ ਕਾਮੇਡੀ ਅਤੇ ਡਰਾਮੇ ‘ਤੇ ਆਧਾਰਿਤ ਹੋਵੇਗੀ।
ਹਰਜੀਤ ਨੇ ਦੱਸਿਆ ਕਿ ਜੱਟ ਏਅਰਵੇਜ਼ ਦੀ ਕਹਾਣੀ ਚਾਰ ਨੌਜਵਾਨ ਲੋਕਾਂ ਦੇ ਦੁਆਲੇ ਘੁੰਮਦੀ ਹੈ। ਸੁਮਿਤ ਗੋਇਲ ਅਤੇ ਅਨਿਲ ਗਰਗ ਵਲੋਂ ਨਿਰਮਿਤ ਇਸ ਫਿਲਮ ਵਿਚ ਇਕ ਆਈਟਮ ਨੰਬਰ ‘ਓਕੇ ਰਿਪੋਰਟ ਮਾਸਟਰ ਸਲੀਮ ਅਤੇ ਸੋਨੂੰ ਕੱਕਰ ਦੀ ਆਵਾਜ਼ ਵਿਚ ਮਹਕ ਚੰਚਲ ‘ਤੇ ਫਿਲਮਾਇਆ ਗਿਆ ਹੈ।

Facebook Comment
Project by : XtremeStudioz