Close
Menu

ਪੰਜਾਬੀ ਮੂਲ ਦੇ ਵਿਅਕਤੀ ਨੂੰ 12 ਮਹੀਨਿਆਂ ਦੀ ਜੇਲ੍ਹ

-- 21 July,2018

ਲੰਡਨ, ਇੰਗਲੈਂਡ ’ਚ ਵਸਦੇ ਭਾਰਤੀ ਮੂਲ ਦੇ ਵਿਅਕਤੀ ਕਮਲ ਬੈਂਸ (51) ਨੂੰ ਆਪਣੇ ਮਕਾਨ ’ਚ ਅੱਗ ਬੁਝਾਊ ਯੰਤਰਾਂ ਦਾ ਢੁੱਕਵਾਂ ਪ੍ਰਬੰਧ ਕਰਨ ’ਚ ਨਾਕਾਮ ਰਹਿਣ ’ਤੇ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੁਲਕ ’ਚ ਅਕਤੂਬਰ 2015 ਤੋਂ ਨਵੇਂ ਨੇਮ ਲਾਗੂ ਕੀਤੇ ਜਾਣ ਮਗਰੋਂ ਇਹ ਆਪਣੀ ਤਰ੍ਹਾਂ ਦੀ ਪਹਿਲੀ ਸਜ਼ਾ ਹੈ। ਵੈਸਟ ਯੌਰਕਸ਼ਾਇਰ ਦੇ ਹਡਰਜ਼ਫੀਲਡ ਇਲਾਕੇ ’ਚ ਕਮਲ ਬੈਂਸ ਦੀ ਪ੍ਰਾਪਰਟੀ ਹੈ ਅਤੇ ਉਸ ਨੇ ਕਿਰਾਏਦਾਰਾਂ ਲਈ ਅੱਗ ਤੋਂ ਬਚਾਅ ਵਾਸਤੇ ਅਲਾਰਮ ਨਹੀਂ ਲਾਏ ਹੋਏ ਸਨ। ਜ਼ਿਕਰਯੋਗ ਹੈ ਕਿ ਅੱਗ ਲੱਗਣ ਕਰਕੇ ਦੋ ਬੱਚਿਆਂ ਲੋਗਾਨ ਟੇਲਰ (3) ਅਤੇ ਜੈਕ ਕੇਸੀ (2) ਦੀ ਮੌਤ ਹੋ ਗਈ ਸੀ ਅਤੇ ਬੈਂਸ ਨੂੰ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਲੀਡਜ਼ ਕਰਾਊਨ ਕੋਰਟ ਨੇ ਕੱਲ੍ਹ ਸਜ਼ਾ ਸੁਣਾਈ। ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਕਿ ਮਕਾਨ ਦੀ ਜਾਂਚ ਮਗਰੋਂ ਪਾਇਆ ਗਿਆ ਕਿ ਉਥੇ ਅੱਗ ਲੱਗਣ ਸਬੰਧੀ ਚੇਤਾਵਨੀ ਦੇਣ ਲਈ ਕੋਈ ਯੰਤਰ ਨਹੀਂ ਲੱਗੇ ਹੋਏ ਸਨ।

Facebook Comment
Project by : XtremeStudioz