Close
Menu

ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸੀਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ ਅਸਾਮੀਆਂ 26 ਤੋਂ ਵਧਾ ਕੇ 40 ਕੀਤੀਆਂ

-- 06 February,2015

– ਉਮੀਦਵਾਰ 10 ਫਰਵਰੀ ਤੱਕ ਦਰਖਾਸਤਾਂ ਜਮ•ਾਂ ਕਰਵਾ ਸਕਦੇ ਹਨ

ਚੰਡੀਗੜ,  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ ਅਸਾਮੀਆਂ 26 ਤੋਂ ਵਧਾ ਕੇ 40 ਕਰ ਦਿੱਤੀਆਂ ਹਨ। ਯੋਗ ਉਮੀਦਵਾਰ ਆਪਣੀਆਂ ਆਨਲਾਈਨ ਦਰਖਾਸਤਾਂ ਪਹਿਲੇ ਚਰਨ ਲਈ 10 ਫਰਵਰੀ, 2015 ਤੱਕ ਜਮ•ਾਂ ਕਰਵਾ ਸਕਦੇ ਹਨ।
ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 18 ਅਕਤੂਬਰ 2014 ਨੂੰ ਇਕ ਇਸ਼ਤਿਹਾਰ ਰਾਹੀਂ ਸੀਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ 26 ਅਸਾਮੀਆਂ ਲਈ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਸੀ ਅਤੇ ਹੁਣ ਇਹ ਗਿਣਤੀ ਵਧਾ ਕੇ 40 ਕਰ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਜਿਨ•ਾਂ ਉਮੀਦਵਾਰਾਂ ਨੇ ਪਹਿਲਾਂ ਦਰਖਾਸਤਾਂ ਦੇ ਦਿੱਤੀਆਂ ਸਨ, ਉਨ•ਾਂ ਨੂੰ ਦੁਬਾਰਾ ਦਰਖਾਸਤਾਂ ਦੇਣ ਦੀ ਜ਼ਰੂਰਤ ਨਹੀਂ ਅਤੇ ਨਵੇਂ ਉਮੀਦਵਾਰ ਪਹਿਲੇ ਚਰਨ ਲਈ 10 ਫਰਵਰੀ, 2015 ਤੱਕ ਆਨਲਾਈਨ ਦਰਖਾਸਤਾਂ ਜਮ•ਾਂ ਕਰਵਾ ਸਕਦੇ ਹਨ।
ਉਨ•ਾਂ ਕਿਹਾ ਕਿ ਦੂਜੇ ਚਰਨ ਲਈ ਦਰਖਾਸਤਾਂ 13 ਫਰਵਰੀ, 2015 ਤੱਕ ਅਤੇ ਐਨਓਸੀ ਜਮ•ਾਂ ਕਰਵਾਉਣ ਵਾਲੇ ਉਮੀਦਵਾਰ ਦਰਖਾਸਤਾਂ 19 ਫਰਵਰੀ, 2015 ਤੱਕ ਦੇ ਸਕਦੇ ਹਨ। ਉਨ•ਾਂ ਕਿਹਾ ਕਿ ਸ਼ਰਤਾਂ, ਯੋਗਤਾਵਾਂ ਤੇ ਤਰੀਕਾ ਪਹਿਲਾਂ ਵਾਲਾ ਹੀ ਰਹੇਗਾ ਅਤੇ ਜ਼ਿਆਦਾ ਜਾਣਕਾਰੀ ਲਈ ਅਤੇ ਆਨਲਾਈਨ ਦਰਖਾਸਤਾਂ ਜਮ•ਾਂ ਕਰਵਾਉਣ ਲਈ ਵੈਬਸਾਈਟ www.recruitmenthighcourtchd.com ਦੀ ਵਰਤੋਂ ਕੀਤੀ ਜਾਵੇ।

Facebook Comment
Project by : XtremeStudioz