Close
Menu

ਪੰਜਾਬ ਅਰਥ ਵਿਵਸਥਾ ਪਰਿਵਤਰਨ ਵਿੱਚ ਵਧੀਆ ਰਾਜ ਬਣਿਆ

-- 02 October,2015

ਦਿੱਲੀ/ਚੰਡੀਗੜ੍ਹ, 02 ਅਕਤੂਬਰ: ਅੱਜ ਇਥੇ ਆਯੋਜਿਤ ਕੌਮੀ ਰੋਜਾਇਕਨਾਮਿਕ ਸਟੇਟ ਕੰਪੀਟਿਟਿਵਨੈਸ ਐਵਾਰਡ ਦੌਰਾਨ ਪੰਜਾਬ ਨੂੰ ਦੇਸ਼ ਭਰ ਵਿੱਚ ਅਰਥ ਵਿਵਸਥਾ ਤਬਦੀਲੀ  ਵਿੱਚ ਮੋਹਰੀ ਸੂਬਾ ਐਲਾਨਿਆ ਗਿਆ। ਇਹ ਪੁਰਸਕਾਰ ਪੰਜਾਬ ਨੂੰ  ਕੰਪੀਟਿਟਿਵਨੈਸ ਦੀ ਪੋਰਟਰ ਸੰਸਥਾ ਦੇ ਹਰਵਰਡ ਪ੍ਰੋਫੈਸਰ ਮਾਈਕਲ ਅਤੇ ਮਿੰਟ ਵਲੋ’ ਵਿਸਥਾਰ ਪੂਰਵਕ ਅਧਿਆਨ ਦੇ ਆਧਾਰ ਤੇ ਦਿੱਤਾ ਗਿਆ।
ਪੰਜਾਬ ਨੂੰ ਸਾਰੇ ਖੇਤਰਾਂ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਤੋ’ ਇਲਾਵਾ ਕਾਰੋਬਾਰ ਲਈ ਇੱਕ ਵਧੀਆ ਮਾਹੋਲ ਮੁਹੱਈਆ ਕਰਵਾਉਣ ਲਈ ਮਾਨਤਾ ਦਿੱਤੀ ਗਈ। ਇਹ ਵੀ ਦੱਸਿਆ ਕਿ ਪੰਜਾਬ ਕੋਲ ਭੂਮੀ, ਕਿਰਤ ਅਤੇ ਮੰਗ (ਉੱਚ ਖਪਤ ਦਾ ਪੱਧਰ) ਵਰਗੇ ਦੋਵੇ’ ਸਾਧਨ ਵਧੀਆ ਰੂਪ ਵਿੱਚ ਉਪਲਭਦ ਹਨ।
ਸ੍ਰੀ ਕੇ. ਸਿਵਾ ਪ੍ਰਸਾਦ, ਰੈਜੀਡੈਟ ਕਮਿਸ਼ਨਰ, ਨਵੀ’ ਦਿੱਲੀ ਨੇ ਪੰਜਾਬ ਸਰਕਾਰ ਦੀ ਤਰਫੋ’ ਇਹ ਐਵਾਡਰ ਹਾਸਲ ਕੀਤਾ। ਇਸ ਸਰਹੱਦੀ ਰਾਜ ਨੂੰ ਸਾਰੇ ਰਾਜਾਂ ਤੋ’ ਵੱਧ ਉੱਚ ਪੱਧਰ ਦੇ ਆਧੁਨੀਕਰਨ ਵਿਕਾਸ ਨਾਲ ਅਰਥ ਵਿਵਸਥਾ ਵਿੱਚ ਪ੍ਰੀਵਰਤਨ ਲਿਆਉਣ ਵਜੋ’ ਮਾਨਤਾ ਦਿੱਤੀ ਗਈ ਹੈ। ਸਾਰੇ ਰਾਜਾਂ ਵਿੱਚ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ 1300 ਤੋ’ 1600 ਦੇ ਵਰਗੀਕਰਨ ਵਿਚੋ’ ਪੰਜਾਬ ਨੇ ਜੇਤੂ ਸਥਾਨ ਹਾਸਲ ਕੀਤਾ ਹੈ।
ਪੰਜਾਬ ਸਰਕਾਰ ਦੀ ਤਰਫੋ’ ਐਵਾਡਰ ਹਾਸਲ ਕਰਨ ਉਪਰੰਤ ਬਹੁਤ ਹੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਪ੍ਰਸਾਦ ਨੇ ਕਿਹਾ ਕਿ ਪੰਜਾਬ ਕੋਲ ਦੇਸ ਦੇ ਭਗੋਲਿਕ ਖੇਤਰ ਦਾ 1.5 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਵੀ ਇਸ ਨੇ ਕੌਮੀ ਅੰਨ ਭੰਡਾਰ ਵਿੱਚ 60 ਫੀਸਦੀ ਤੋ’ ਵੱਧ ਯੋਗਦਾਨ ਪਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਉਨਾ ਕਿਹਾ ਕਿ ਹੋਰਨਾਂ ਵੱਡੇ ਉਦਯੋਗਾਂ ਦੇ ਨਾਲ ਨਾਲ ਕੌਮੀ ਔਸਤ 40 ਫੀਸਦੀ ਦੇ ਮੁਕਾਬਲੇ ਵਿੱਚ ਪੰਜਾਬ ਦਾ 80 ਫੀਸਦੀ ਰਕਬਾ ਖੇਤੀ ਅਧੀਨ ਹੈ।
ਇਸ ਐਵਾਰਡ ਨੂੰ ਬੁਨਿਆਦੀ ਢਾਂਚੇ, ਉਦਯੋਗਿਕ ਵਿਕਾਸ, ਖੇਤੀਬਾੜੀ ਅਤੇ  ਬਿਜਲੀ ਖੇਤਰ ਵਿੱਚ ਪੰਜਾਬ ਵਲੋ’ ਕੀਤੇ ਸ਼ਾਨਦਾਰ ਸੁਧਾਰਾਂ ਦੀ ਬਦੌਲਤ  ਦੱਸਦਿਆਂ  ਸ੍ਰੀ ਪ੍ਰਸਾਦ ਨੇ ਕਿਹਾ ਕਿ ਇਹ ਐਵਾਰਡ ਪੰਜਾਬ ਵਲੋ’ ਪਿਛਲੇ ਅੱਠ ਸਾਲਾਂ ਦੌਰਾਨ ਕੀਤੇ ਗਏ ਬੇਮਿਸਾਲ ਵਿਕਾਸ ਉੱਤੇ ਇੱਕ ਛਾਪ ਹੈ। ਸਾਲ 2007 ਵਿੱਚ ਪੰਜਾਬ ਸਰਕਾਰ ਨੇ ਸਾਰੇ ਖੇਤਰਾਂ ਵਿੱਚ ਰਾਜ ਨੂੰ ਮੋਹਰੀ ਸੂਬਾ ਬਣਾਉਣ ਦਾ ਟੀਚਾ ਮਿਥਿਆ ਸੀ  ਅਤੇ ਬਹੁਤ ਸਾਰੇ ਖੇਤਰਾਂ ਵਿੱਚ ਇਹ ਮੋਹਰੀ ਸੂਬਾ ਬਣਿਆ ਵੀ।ਉਨਾਂ ਦੱਸਿਆ ਕਿ ਹੁਣ ਪੰਜਾਬ 28 ਅਤੇ 29 ਅਕਤੂਬਰ ਨੂੰ ਦੂਸਰਾ ਪੰਜਾਬ ਨਿਵੇਸ ਸਮੇਲਨ ਜਿਸ ਵਿੱਚ ਵਿਸ਼ਵ ਦੇ ਵੱਖ ਵੱਖ ਹਿੱਸਿਆ ਤੋ’ ਵਪਾਰਕ ਘਰਾਣਿਆਂ ਵਲੋ’ ਹਿੱਸਾ ਲਿਆ ਜਾਣਾ ਹੈ, ਆਯੋਜਿਤ ਕਰਵਾ ਕੇ ਉਦਯੋਗਿਕ ਅਤੇ ਨਿਵੇਸ਼ ਖੇਤਰ ਵਿੱਚ ਇੱਕ ਵੱਡੀ ਪੁਲਾਘ ਪੁਟ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵਲੋ’ ਇਸ ਪ੍ਰਕ੍ਰਿਆ ਵਿੱਚ ਨਿਭਾਈਆ ਅਣਥੱਕ ਅਤੇ ਸੁਹਿਰਦ ਕੋਸ਼ਿਸਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਦੂਰ ਦ੍ਰਿਸ਼ਟੀ ਅਤੇ ਨਤੀਜਾਮੁਖੀ ਗਤੀਵਿਧੀਆਂ ਸਦਕਾ ਪੰਜਾਬ ਇੱਕ ਵਾਧੂ ਬਿਜਲੀ ਵਾਲਾ ਰਾਜ ਬਣ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਨੇ ਮੁਹਾਲੀ ਵਿਖੇ ਆਪਣਾ ਦੂਸਰਾ ਕੌਮਾਂਤਰੀ ਹਵਾਈ ਅੱਡਾ ਹਾਸਲ ਕੀਤਾ ਹੈ ਜਿਸ ਦਾ ਉਦਘਾਟਨ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋ’ ਕੀਤਾ ਗਿਆ ਜਿਸ ਨਾਲ ਰਾਜ ਦੇ ਵਿਕਾਸ ਦੀ ਗਤੀ ਹੋਰ ਵੀ ਤੇਜ ਹੋਵੇਗੀ।

Facebook Comment
Project by : XtremeStudioz