Close
Menu

ਪੰਜਾਬ ਆਰਥਿਕ ਖੇਤਰ ‘ਚ ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਮੋਹਰੀ : ਸੁਖਬੀਰ ਬਾਦਲ

-- 10 September,2013

1-21

ਚੰਡੀਗੜ , 10 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ 6  ਸਾਲਾ ਕਾਰਜਕਾਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 2007 ਤੱਕ ਦੇ ਕਾਰਜਕਾਲ ਦੀ ਤੁਲਨਾਤਮਕ ਵਿਸਥਾਰਤ ਪੇਸ਼ਕਾਰੀ ਰਾਹੀਂ ਪੰਜਾਬ ਦੀ ਮਾੜੀ ਵਿੱਤੀ ਹਾਲਤ ਬਾਰੇ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ‘ਤੇ ਵਿਰਾਮ ਲਾ ਦਿੱਤਾ ਹੈ।

ਅੱਜ ਇਥੇ ਇਕ ਪ੍ਰੋਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ‘ਤੇ ਰਾਜ ਦੀ ਵਿੱਤੀ ਹਾਲਤ ਸੁਖਾਵੀਂ ਨਾ ਹੋਣ ਦਾ ਦੋਸ਼ ਲਾਉਣ ਦੀ ਬਜਾਏ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਵਲੋਂ ਦੇਸ਼ ਨੂੰ ਦਰਪੇਸ਼ ਕੀਤੇ ਗਏ ਗੰਭੀਰ ਵਿੱਤੀ ਸੰਕਟ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਦੇਸ਼ ਦੇ ਵੱਡੇ ਬਜਟ ਘਾਟੇ ਵੱਲ ਤੁਰੰਤ ਧਿਆਨ ਦਿੱਤੇ ਜਾਣ ਦੀ ਵੀ ਲੋੜ ਹੈ। ਉਨ•ਾਂ ਸਪੱਸ਼ਟ ਕਿਹਾ ਕਿ ਕੁਝ ਪੰਜਾਬ ਵਿਰੋਧੀ ਅਨਸਰਾਂ ਵਲੋਂ ਜਿਸ ਤਰ•ਾਂ ਮੀਡੀਆ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਅਤੇ ਰਾਜ ਅੰਦਰ ਕੋਈ ਵਿੱਤੀ ਮੁਸ਼ਕਿਲ ਨਹੀਂ ਹੈ। ਉਨ•ਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕਰਜੇ ਦੀ ਹਾਂ ਪੱਖੀ ਵਰਤੋਂ ਗਲਤ ਨਹੀਂ ਹੈ ਬਲਕਿ ਰਾਜ ਦੇ ਵਿਕਾਸ ਲਈ ਲਾਜਮੀ ਹੈ ਕਿਉਂਕਿ ਕੋਈ ਵੀ ਵਪਾਰ, ਦੇਸ਼ ਜਾਂ ਰਾਜ ਬਿਨਾਂ ਕਰਜ਼ੇ ਦੇ ਅੱਗੇ ਨਹੀਂ ਵੱਧ ਸਕਦਾ। ਉਨ•ਾਂ ਜ਼ੋਰ ਨਾਲ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਸਰਕਾਰ ਕਦੇ ਵੀ ਤਨਖਾਹਾਂ, ਪੈਨਸ਼ਨਾ ਕਰਜੇ ਦੀ ਅਦਾਇਗੀ ਅਤੇ ਕਰਮਚਾਰੀਆਂ ਦੇ ਬਕਾਏ ਦੀ ਅਦਾਇਗੀ ਦੇ ਮਾਮਲੇ ‘ਤੇ ਡਿਫਾਲਟਰ ਨਹੀ ਹੋਈ।

ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਮਜ਼ਬੂਤ ਸਥਿਤੀ ਵੱਲ ਨੂੰ ਵੱਧ ਰਹੀ ਹੈ, ਜਿਹੜੀ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਲੀਂਹੋ ਲੱਥ ਗਈ ਸੀ। ਸੁਖਬੀਰ ਨੇ ਕਿਹਾ ਕਿ ਹੁਣ ਸੂਬੇ ਦੀ ਆਰਥਿਕਤਾ ਦੀ ਗੱਡੀ ਲੀਂਹ ‘ਤੇ ਪੈ ਗਈ ਹੈ ਅਤੇ ਜਲਦ ਹੀ ਦੌੜਨ ਵੀ ਲੱਗ ਜਾਵੇਗੀ।
ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ‘ਤੇ ਰਾਜ ਦੀ ਵਿੱਤੀ ਹਾਲਤ ਸੁਖਾਵੀਂ ਨਾ ਹੋਣ ਦਾ ਦੋਸ਼ ਲਾਉਣ ਦੀ ਬਜਾਏ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਵਲੋਂ ਦੇਸ਼ ਨੂੰ ਦਰਪੇਸ਼ ਕੀਤੇ ਗਏ ਗੰਭੀਰ ਵਿੱਤੀ ਸੰਕਟ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਦੇਸ਼ ਦੇ ਵੱਡੇ ਬਜਟ ਘਾਟੇ ਵੱਲ ਤੁਰੰਤ ਧਿਆਨ ਦਿੱਤੇ ਜਾਣ ਦੀ ਵੀ ਲੋੜ ਹੈ। ਉਨ•ਾਂ ਸਪੱਸ਼ਟ ਕਿਹਾ ਕਿ ਕੁਝ ਪੰਜਾਬ ਵਿਰੋਧੀ ਅਨਸਰਾਂ ਵਲੋਂ ਜਿਸ ਤਰ•ਾਂ ਮੀਡੀਆ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਅਤੇ ਰਾਜ ਅੰਦਰ ਕੋਈ ਵਿੱਤੀ ਮੁਸ਼ਕਿਲ ਨਹੀਂ ਹੈ। ਉਨ•ਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕਰਜੇ ਦੀ ਹਾਂ ਪੱਖੀ ਵਰਤੋਂ ਗਲਤ ਨਹੀਂ ਹੈ ਬਲਕਿ ਰਾਜ ਦੇ ਵਿਕਾਸ ਲਈ ਲਾਜਮੀ ਹੈ ਕਿਉਂਕਿ ਕੋਈ ਵੀ ਵਪਾਰ, ਦੇਸ਼ ਜਾਂ ਰਾਜ ਬਿਨਾਂ ਕਰਜ਼ੇ ਦੇ ਅੱਗੇ ਨਹੀਂ ਵੱਧ ਸਕਦਾ। ਉਨ•ਾਂ ਜ਼ੋਰ ਨਾਲ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਸਰਕਾਰ ਕਦੇ ਵੀ ਤਨਖਾਹਾਂ, ਪੈਨਸ਼ਨਾ ਕਰਜੇ ਦੀ ਅਦਾਇਗੀ ਅਤੇ ਕਰਮਚਾਰੀਆਂ ਦੇ ਬਕਾਏ ਦੀ ਅਦਾਇਗੀ ਦੇ ਮਾਮਲੇ ‘ਤੇ ਡਿਫਾਲਟਰ ਨਹੀ ਹੋਈ।
ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਨਿਵੇਸ਼ਕਾਂ ਨੂੰ ਵੱਡੇ ਨਿਵੇਸ਼ ਲਈ ਆਕਰਸ਼ਿਤ ਕਰਨ ਹਿੱਤ ਬਿਜਲੀ, ਸੜਕਾਂ, ਸਿੱਖਿਆ ਅਤੇ ਸ਼ਹਿਰੀ ਹਵਾਬਾਜੀ ਦੇ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਪ੍ਰਸ਼ਾਸ਼ਕੀ ਸੁਧਾਰਾਂ ਲਈ ਇਕ ਸੰਤੁਲਿਤ ਪਹੁੰਚ ਅਪਣਾ ਰਹੀ ਹੈ। ਉਨ•ਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਰਾਜ ਦੀ ਸਨਅਤੀ ਪ੍ਰਗਤੀ ਬਹੁਤ ਪ੍ਰਭਾਵਿਤ ਹੋਈ ਹੈ ਕਿਉਂਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਯਤਨ ਨਹੀਂ ਕੀਤਾ ਗਿਆ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਰਾਜ ਦੀ ਆਰਥਿਕਤਾ ਵਿਚ ਇਸ ਢਾਂਚਾਗਤ ਅਸੰਤੁਲਨ ਨੂੰ ਠੀਕ ਕਰਨ ਅਤੇ ਪਿਛਲੇ ਕਾਰਜਕਾਲ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜੋ ਯਤਨ ਆਰੰਭ ਕੀਤੇ ਸਨ ਹੁਣ ਉਨ•ਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ।
ਪੰਜਾਬ ਨੂੰ ਵਿਕਾਸ ਅਤੇ ਪ੍ਰਗਤੀ ਦੇ ਮਾਰਗ ‘ਤੇ ਮੁੜ ਮਜਬੂਤੀ ਨਾਲ ਲਿਆਉਣ ਦੇ ਆਪਣੇ ਦ੍ਰਿੜ ਨਿਸ਼ਚੇ ਨੂੰ ਦੁਹਰਾਉਂਦਿਆਂ ਸ ਬਾਦਲ ਨੇ ਕਿਹਾ ਕਿ ਉਨ•ਾਂ ਵਿਕਾਸ ਸੂਚਕ ਅੰਕ ‘ਤੇ ਪੰਜਾਬ ਨੂੰ ਦੇਸ਼ ਦਾ ਨੰਬਰ Îਇਕ ਸੂਬਾ ਬਣਾਉਣ ਦੇ ਆਪਣੇ ਸੂਪਨੇ ਨੂੰ ਪੂਰਾ ਕਰ ਲਿਆ ਹੈ ਅਤੇ ਉਨ•ਾਂ ਨੂੰ ਇਸ ਗੱਲ ਦੀ ਪੂਰਨ ਤਸੱਲੀ ਹੈ ਕਿ ਪੰਜਾਬ ਕੇਂਦਰ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਵਲੋ ਪਿਛਲੇ 6  ਸਾਲਾਂ ਦੌਰਾਨ ਕੇਦਰੀ ਫੰਡਾਂ ਦੀ ਵਰਤੋਂ ਵਿਚ ਪੱਖਪਾਤੀ ਪਹੁੰਚ ਅਪਣਾਏ ਜਾਣ ਦੇ ਬਾਵਜੂਦ ਸਰਵਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਵਿਚ ਕਾਮਯਾਬ ਰਿਹਾ ਹੈ।
ਉਨ•ਾਂ ਕਿਹਾ ਕਿ ਐਸੋਚੈਮ ਦੀ ਰਿਪੋਰਟ ਅਨੁਸਾਰ ਪਿਛਲੇ 2 ਸਾਲਾਂÎ ਦੌਰਾਨ ਪੰਜਾਬ ਵਿਚ ਪ੍ਰਸਤਾਵਿਤ 2 ਲੱਖ ਕਰੋੜ ਦੇ ਨਿਵੇਸ਼ ਦਾ 79 ਫੀਸਦੀ ਲਾਗੂ ਹੋਇਆ ਹੈ ਜਿਸ ਨਾਲ ਪੰਜਾਬ ਦੇਸ਼ ਵਿਚ ਪ੍ਰਸਤਾਵਿਤ ਨਿਵੇਸ਼ ਦਾ ਵੱਡਾ ਹਿੱਸਾ ਲਾਗੂ ਕਰਨ ਵਿਚ ਤੀਜੇ ਸਥਾਨ ‘ਤੇ ਹੈ। ਉਨ•ਾਂ ਕਿਹਾ ਕਿ ਦੇਸ਼ ਭਰ ਵਿਚ ਇਹ ਔਸਤ 57 ਫੀਸਦੀ ਹੈ।
ਆਰਥਿਕ ਵਿਕਾਸ ਦਾ ਮੁਕਾਬਲਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਦੇਸ਼ ਦਾ ਵਾਧੂ ਬਿਜਲੀ ਵਾਲਾ ਪਹਿਲਾ ਸੂਬਾ ਬਣਾ ਦਿੱਤਾ ਹੈ ਜਦਕਿ ਇਸ ਸੂਬੇ ਨੂੰ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਹੱਥੋਂ ਹਮੇਸ਼ਾ ਵਿਤਕਰੇ ਵਾਲੇ ਵਤੀਰੇ ਦਾ ਸਾਹਮਣਾ ਕਰਨਾ ਪਿਆ ਹੈ। ਉਨ•ਾਂ ਦੱਸਿਆ ਕਿ 2007 ਵਿਚ ਪੰਜਾਬ ਵਿਚ 6200 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ ਅਤੇ 2002 ਤੋਂ 2007 ਤੱਕ ਰਹੀ ਕਾਂਗਰਸੀ ਸਰਕਾਰ ਵਲੋਂ 1 ਮੈਗਾਵਾਟ ਵੀ ਬਿਜਲੀ ਉਤਪਾਦਨ ਨਹੀਂ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ 3 ਥਰਮਲ ਪਲਾਂਟ ਜਿਨ•ਾਂ ਵਿਚ ਗੋਇੰਦਵਾਲ ਸਾਹਿਬ 540 ਮੈਗਾਵਾਟ, ਰਾਜਪੁਰਾ 1400 ਮੈਗਾਵਾਟ, ਤਲਵੰਡੀ ਸਾਬੋ 2640 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ। ਇਸ ਤੋਂ ਇਲਾਵਾ 500 ਮੈਗਾਵਾਟ ਦਾ ਗੈਸ ਅਧਾਰਿਤ ਪਾਵਰ ਪਲਾਂਟ ਰਾਜਪੁਰਾ ਵਿਖੇ, 1000 ਮੈਗਾਵਾਟ ਦਾ ਰੋਪੜ ਵਿਖੇ ਅਤੇ 1320 ਮੈਗਾਵਾਟ ਦਾ ਮੁਕੇਰੀਆਂ ਥਰਮਲ ਪਲਾਂਟ ਵੀ ਉਸਾਰੀ ਅਧੀਨ ਹਨ।
ਸ. ਬਾਦਲ ਨੇ ਦੱਸਿਆ ਕਿ 11ਵੀਂ ਪੰਜ ਸਾਲਾ ਯੋਜਨਾ (2007-12) ਦੌਰਾਨ ਪੰਜਾਬ ਵਲੋਂ ਨਿਰਧਾਰਤ ਵਿਕਾਸ ਟੀਚਿਆਂ ਦੇ ਮੁਕਾਬਲੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਯੋਜਨਾ ਕਮਿਸ਼ਨ ਵਲੋਂ ਪੰਜਾਬ ਲਈ 5.9 ਫੀਸਦੀ ਵਿਕਾਸ ਦਾ ਟੀਚਾ ਰੱਖਿਆ ਗਿਆ ਸੀ ਜਦਕਿ ਅਸੀਂ ਸਾਰੀ ਦੁਨੀਆਂ ਵਿਚ ਮੰਦੇ ਦੇ ਬਾਵਜੂਦ 6.73 ਫੀਸਦੀ ਵਿਕਾਸ ਦਰ ਹਾਸਲ ਕੀਤੀ। ਉਨ•ਾਂ ਦੱਸਿਆ ਕਿ ਸੂਬੇ ਵਿਚ 2011-12 ਦੌਰਾਨ ਪ੍ਰਤੀ ਵਿਅਕਤੀ ਆਮਦਨ 78594 ਸੀ ਜੋ ਕਿ 2012-13 ਦੌਰਾਨ 13.68 ਫੀਸਦੀ ਦੇ ਵਾਧੇ ਨਾਲ 89345 ਹੋ ਗਈ ਜਦਕਿ ਦੂਜੇ ਪਾਸੇ ਕੌਮੀ ਪੱਧਰ ‘ਤੇ 2011-12 ਦੌਰਾਨ ਇਹ ਆਮਦਨ 61564 ਸੀ ਜੋ ਕਿ 2012-13 ਵਿਚ 11.67 ਫੀਸਦੀ ਦੇ ਵਾਧੇ ਨਾਲ ਸਿਰਫ 68747 ਹੋਈ ਹੈ।
ਉਨ•ਾਂ ਪੰਜਾਬ ਦੀ ਵਿੱਤੀ ਸਿਹਤ ਬਾਰੇ ਕੁਝ ਸਵਾਰਥੀ ਲੋਕਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਵਿਚ ਕਰਜ਼ਾ ਜੋ ਕਿ ਪਹਿਲਾਂ ਕੁੱਲ ਸਕਲ ਘਰੇਲੂ ਉਤਪਾਦ ਦਾ  43 ਫੀਸਦੀ ਸੀ ਉਹ 2012 ਵਿਚ 31.5 ਫੀਸਦੀ ਤੱਕ ਘਟਾਉਣ ਵਿਚ ਸਫਲਤਾ ਮਿਲੀ ਹੈ।
ਸ. ਬਾਦਲ ਨੇ ਕਿਹਾ ਕਿ ਸੜਕੀ ਬੁਨਿਆਦੀ ਢਾਂਚਾ ਜੋ ਕਿ ਕਿਸੇ ਵੀ ਅਰਥ ਵਿਵਸਥਾ ਦੀ ਰੀੜ• ਦੀ ਹੱਡੀ ਹੁੰਦਾ ਹੈ, ਨੂੰ ਵਿਸ਼ਵ ਪੱਧਰੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ 11200 ਕਰੋੜ ਨਾਲ ਅਗਲੇ 3 ਸਾਲਾਂ ਦੌਰਾਨ ਸੂਬੇ ਦੇ ਸਾਰੇ ਸ਼ਹਿਰਾਂ ਨੂੰ 4-6 ਮਾਰਗੀ  ਸੜਕਾਂ ਨਾਲ ਜੋੜ ਦਿੱਤਾ ਜਾਵੇਗਾ।

Facebook Comment
Project by : XtremeStudioz