Close
Menu

ਪੰਜਾਬ ਇਸ ਵਰ੍ਹੇ ਦੇ ਅਖ਼ੀਰ ਤੱਕ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ : ਬਾਦਲ

-- 22 September,2013

62

ਬੱਸੀ ਪਠਾਣਾਂ (ਫ਼ਤਹਿਗੜ• ਸਾਹਿਬ), 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਅਣੱਥਕ ਉਦਮਾਂ ਸਦਕਾ ਇਸ ਵਰ•ੇ ਦੇ ਅਖ਼ੀਰ ਤੱਕ ਪੰਜਾਬ ਨਾ ਕੇਵਲ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਹੋ ਜਾਵੇਗਾ, ਸਗੋਂ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣ ਜਾਵੇਗਾ ਜਿਸ ਨਾਲ ਰਾਜ ਵਿੱਚ ਬਿਜਲੀ ਦੀ ਕਮੀ ਪੂਰੀ ਹੋ ਜਾਵੇਗੀ।
ਅੱਜ ਇਥੇ 66 ਕੇ.ਵੀ. ਗਰਿੱਡ ਨੂੰ 15 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰ ਕੇ ਬਣਾਏ ਗਏ 220 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ ਕਰਨ ਪਿੱਛੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ 2007 ਵਿੱਚ ਸੱਤਾ ਸੰਭਾਲਣ ਮੌਕੇ ਪੰਜਾਬ ਵਿੱਚ ਲੋੜ ਤੋਂ 30 ਫ਼ੀਸਦੀ ਘੱਟ ਬਿਜਲੀ ਸੀ ਕਿਉਂ ਜੋ ਪਿਛਲੀ ਸਰਕਾਰ ਨੇ ਬਿਜਲੀ ਖੇਤਰ ਵੱਲ ਬਿਲਕੁਲ ਤਵੱਜੋ ਨਹੀਂ ਸੀ ਦਿੱਤੀ। ਬਿਜਲੀ ਨੂੰ ਵਿਕਾਸ ਅਤੇ ਆਰਥਕਤਾ ਦਾ ਧੁਰਾ ਮੰਨਦਿਆਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਿਜਲੀ ਪੈਦਾਵਾਰ ਵਧਾਉਣ ਵੱਲ ਅਹਿਮ ਕਦਮ ਚੁੱਕੇ ਜਿਸ ਤਹਿਤ ਸੂਬੇ ‘ਚ ਰਾਜਪੁਰਾ, ਗੋਇੰਦਵਾਲ ਸਾਹਿਬ ਅਤੇ ਤਲਵੰਡੀ ਸਾਬੋ ਵਿਖੇ 3920 ਮੈਗਾਵਾਟ ਸਮਰੱਥਾ ਵਾਲੇ ਤਿੰਨ ਥਰਮਲ ਪਲਾਂਟ ਲਾਏ ਜਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਇਨ•ਾਂ ਥਰਮਲ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਇਸ ਵਰ•ੇ ਦਸੰਬਰ ਤੱਕ ਪੰਜਾਬ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਰਾਜ ਵਿੱਚ ਘਰੇਲੂ, ਸਨਅਤੀ, ਖੇਤੀਬਾੜੀ ਅਤੇ ਵਿਭਿੰਨ ਤਰ•ਾਂ ਦੇ ਸਾਰੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹਈਆ ਕਰਵਾਉਣ ਲਈ ਵਚਨਬਧ ਹੈ। ਉਨ•ਾਂ ਕਿਹਾ ਕਿ ਪਲਾਂਟਾਂ ‘ਚ ਬਿਜਲੀ ਪੈਦਾਵਾਰ ਸ਼ੁਰੂ ਹੋਣ ‘ਤੇ ਪੰਜਾਬ ਨੂੰ ਬਿਜਲੀ ਖ਼ਰੀਦਣ ਦੀ ਲੋੜ ਨਹੀਂ ਪਵੇਗੀ, ਸਗੋਂ ਪੰਜਾਬ ਵਾਧੂ ਬਿਜਲੀ ਹੋਰਨਾਂ ਸੂਬਿਆਂ ਨੂੰ ਵੇਚਣ ਦੇ ਸਮਰੱਥ ਹੋ ਜਾਵੇਗਾ। ਉਨ•ਾਂ ਕਿਹਾ ਕਿ ਸਰਕਾਰ ਵੱਨੋਂ ਬਿਜਲੀ ਪੈਦਾਵਾਰ ਦੇ ਨਾਲ-ਨਾਲ ਇਸ ਦੀ ਵੰਡ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਬਿਜਲੀ ਵੰਡ ਦੌਰਾਨ ਪੈਣ ਵਾਲੇ ਘਾਟੇ ਨੂੰ ਰੋਕਿਆ ਜਾ ਸਕੇ। ਉਨ•ਾਂ ਪੰਜਾਬ ਨੂੰ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਾਉਣ ਵਿੱਚ ਅਹਿਮ ਯੋਗਦਾਨ ਪਾ ਰਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਕੇਂਦਰ ਸਰਕਾਰ ‘ਤੇ ਵਰ•ਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਪਹੁੰਚ ਸਦਕਾ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਮਿਹਨਤੀ ਕਿਸਾਨ ਬਰਬਾਦ ਹੋ ਰਹੇ ਹਨ। ਦੇਸ਼ ਦੇ ਅੰਨ ਭੰਡਾਰ ਭਰਨ ਲਈ ਪੰਜਾਬ ਨੂੰ ਆਪਣੇ ਕੁਦਰਤੀ ਸੋਮੇ ਪਾਣੀ ਤੇ ਉਪਜਾਊ ਜ਼ਮੀਨ ਵੀ ਲੇਖੇ ਲਾਉਣੀ ਪਈ ਹੈ। ਉਨ•ਾਂ ਕਿਹਾ ਕਿ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਕਰ ਕੇ ਪੰਜਾਬ ਦਾ ਕਿਸਾਨ 30,000 ਕਰੋੜ ਰੁਪਏ ਦੇ ਕਰਜ਼ੇ ਹੇਠ ਦਬ ਚੁੱਕਾ ਹੈ। ਉਨ•ਾਂ ਕਿਹਾ ਕਿ ਜੇ ਪੰਜਾਬ ਸਰਕਾਰ ਕਰਜ਼ੇ ਹੇਠ ਦਬੇ ਕਿਸਾਨਾਂ ਨੂੰ 5700 ਕਰੋੜ ਰੁਪਏ ਦੀ ਮੁਫ਼ਤ ਬਿਜਲੀ ਦੇ ਕੇ ਉਨ•ਾਂ ਦੀ ਬਾਂਹ ਨਾ ਫੜਦੀ ਤਾਂ ਹੁਣ ਤੱਕ ਸੂਬੇ ਦੀ ਕਿਰਸਾਣੀ ਮੁਕੰਮਲ ਤੌਰ ‘ਤੇ ਖ਼ਤਮ ਹੋ ਜਾਣੀ ਸੀ।
ਕੇਂਦਰ ਵੱਲੋਂ ਹੜ• ਪੀੜਤ ਕਿਸਾਨਾਂ ਲਈ ਐਲਾਨੇ ਤੁਛ ਮੁਆਵਜ਼ੇ ਨੂੰ ਕੋਝਾ ਮਜ਼ਾਕ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁਆਵਜ਼ਾ ਰਾਸ਼ੀ ਵਧਾਉਣ ਲਈ ਕਈ ਵਾਰ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਕੋਲ ਇਹ ਮੁੱਦਾ ਉਠਾ ਚੁੱਕੇ ਹਨ ਪਰ ਉਨ•ਾਂ ਦੀ ਗੱਲ ਵੱਲ ਤਵੱਜੋ ਨਹੀਂ ਦਿੱਤੀ ਗਈ। ਉਨ•ਾਂ ਉਚੇਚੇ ਤੌਰ ‘ਤੇ ਕਿਹਾ ਕਿ ਪੰਜਾਬ ਨੂੰ ਗ੍ਰਾਂਟ ਜਾਂ ਕੋਈ ਪ੍ਰਾਜੈਕਟ ਦੇਣ ਤੋਂ ਡਰਦੇ ਮਾਰੇ ਕੇਂਦਰੀ ਮੰਤਰੀ ਵੀ ਸੂਬੇ ‘ਚ ਆਉਣ ਤੋਂ ਕੰਨੀ ਕਤਰਾਉਂਦੇ ਹਨ। ਉਨ•ਾਂ ਕਿਹਾ ਕਿ ਐਂਬੂਲੈਂਸਾਂ ‘ਤੇ ਮਹਿਜ਼ ਤਸਵੀਰ ਲਾਉਣ ਦਾ ਬਹਾਨਾ ਬਣਾ ਕੇ ਕੇਂਦਰ ਸਰਕਾਰ ਪੰਜਾਬ ਦੀਆਂ ਹੱਕੀ ਗ੍ਰਾਂਟਾਂ ਦੇਣ ‘ਚ ਰੋੜੇ ਡਾਹ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਰਾਹੀਂ ਗ੍ਰਾਂਟਾਂ ਰੋਕਣਾ ਕਾਂਗਰਸੀ ਆਗੂਆਂ ਦੀ ਸੌੜੀ ਸੋਚ ਨੂੰ ਪ੍ਰਤੱਖ ਤੌਰ ‘ਤੇ ਦਰਸਾਉਂਦਾ ਹੈ। ਉਨ•ਾਂ ਨਾਲ ਹੀ ਕਿਹਾ, ”ਜੇ ਪੰਜਾਬ ਸਰਕਾਰ ਵੱਲੋਂ ਐਂਬੂਲੈਂਸਾਂ ‘ਤੇ ਤਸਵੀਰਾਂ ਲਾਉਣਾ ਕੇਂਦਰ ਨੂੰ ਨਹੀਂ ਭਾਉਂਦਾ ਤਾਂ ਉਹ ਕਾਂਗਰਸੀ ਆਗੂਆਂ ਦੇ ਨਾਵਾਂ ਹੇਠ ਕੇਂਦਰੀ ਸਕੀਮਾਂ ਨਾਂ ਕਿਉਂ ਰੱਖਦੇ ਹਨ?” ਉਨ•ਾਂ ਕਿਹਾ ਕਿ ਕਾਂਗਰਸੀ ਆਗੂ ਸੂਬੇ ਦੇ ਵਿਕਾਸ ਕਾਰਜਾਂ ਲਈ ਸਾਥ ਦੇਣ ਦੀ ਬਜਾਏ ਗ੍ਰਾਂਟਾਂ ਦੇਣ ‘ਚ ਅੜਿੱਕੇ ਡਾਹ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੰਦਹਾਲੀ ਦਾ ਝੂਠਾ ਰੋਲਾ ਪਾ ਰਹੇ ਸੂਬਾਈ ਕਾਂਗਰਸੀ ਆਗੂ ਵਿਸ਼ਵ ਮੂਹਰੇ ਮੂਧੇ ਮੂੰਹ ਡਿੱਗੀ ਕੇਂਦਰੀ ਆਰਥਕ ਸਥਿਤੀ ਬਾਰੇ ਕਿਉਂ ਨਹੀਂ ਬੋਲਦੇ? ਉਨ•ਾਂ ਕਿਹਾ ਕਿ ਡਾਲਰ ਅੱਗੇ ਫਿੱਕੇ ਪਏ ਰੁਪਏ ਤੋਂ ਪ੍ਰਤੱਖ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ। ਉਨ•ਾਂ ਕਿਹਾ ਕਿ ਇੱਕ ਪਾਸੇ ਕੇਂਦਰੀ ਮੰਤਰੀ ਖ਼ੁਦ ਮੰਨਦੇ ਹਨ ਕਿ ਦੇਸ਼ ਆਰਥਕ ਪੱਖੋਂ ਨਿਘਾਰ ਵੱਲ ਜਾ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਕਾਂਗਰਸੀ ਆਗੂ ਝੂਠਾ ਪ੍ਰਚਾਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦ ਕਿ ਪੰਜਾਬ ਦੀ ਆਰਥਕ ਹਾਲਤ ਕੇਂਦਰ ਨਾਲੋਂ ਬਿਹਤਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ‘ਚੋਂ ਪਹਿਲੇ ਸਥਾਨ ‘ਤੇ ਆ ਗਿਆ ਹੈ, ਜੋ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਪ੍ਰਭਾਵੀ ਕਦਮਾਂ ਦਾ ਹੀ ਸਿੱਟਾ ਹੈ। ਉਨ•ਾਂ ਕਿਹਾ ਕਿ ਇਸੇ ਤਰ•ਾਂ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਰਿਪੋਰਟ ਵਿੱਚ ਵੀ ਪੰਜਾਬ ਸਨਅਤੀ ਖੇਤਰ ‘ਚ ਨਿਵੇਸ਼ ਵਾਲੇ ਪਹਿਲੇ ਤਿੰਨ ਸੂਬਿਆਂ ‘ਚ ਗਰਦਾਨਿਆ ਗਿਆ ਹੈ।
ਬੱਸੀ ਪਠਾਣਾਂ ਦੇ ਵਿਧਾਇਕ ਜਸਟਿਸ (ਸੇਵਾ ਮੁਕਤ) ਸ. ਨਿਰਮਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮੂਹਰੇ ਬੱਸੀ ਪਠਾਣਾਂ ‘ਚ ਪ੍ਰਬੰਧਕੀ ਤੇ ਨਿਆਇਕ ਕੰਪਲੈਕਸ ਅਤੇ ਕਮਿਊਨਿਟੀ ਸੈਂਟਰ ਉਸਾਰਨ ਦੀਆਂ ਮੰਗਾਂ ਰੱਖੀਆਂ, ਜਿਨ•ਾਂ ਨੂੰ ਪੂਰਾ ਕਰਨ ਦਾ ਮੁੱਖ ਮੰਤਰੀ ਨੇ ਮੌਕੇ ‘ਤੇ ਐਲਾਨ ਕੀਤਾ। ਇਸ ਦੇ ਨਾਲ ਹੀ ਸ. ਬਾਦਲ ਨੇ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 15 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਵਿਧਾਇਕ ਨੇ ਬੱਸੀ ਪਠਾਣਾਂ ਅਤੇ ਖਮਾਣੋਂ ਵਿਖੇ ਪੰਜਾਬ ਸਰਕਾਰ ਵੱਲੋਂ ਅਰੰਭੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਸ. ਬਾਦਲ ਦਾ ਉਚੇਚਾ ਧੰਨਵਾਦ ਕੀਤਾ। ਉਨ•ਾਂ ਦੱਸਿਆ ਕਿ ਇਸ ਗਰਿੱਡ ਦੇ ਅਪਗ੍ਰੇਡੇਸ਼ਨ ਨਾਲ ਪੂਰੇ ਜ਼ਿਲ•ੇ ‘ਚ ਬਿਜਲੀ ਸਪਲਾਈ ‘ਚ ਸੁਧਾਰ ਹੋਵੇਗਾ ਅਤੇ ਖ਼ਾਸ ਕਰ ਕੇ 180 ਪਿੰਡਾਂ ਨੂੰ ਨਿਰਵਿਘਨ ਅਤੇ ਪੂਰੀ ਵੋਲਟੇਜ ‘ਤੇ ਬਿਜਲੀ ਸਪਲਾਈ ਮਿਲੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਮੁਖੀ ਸੋਚ ਸਦਕਾ ਹੀ ਉਨ•ਾਂ ਨੂੰ ਐਨ.ਡੀ.ਏ. ਦਾ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਜ਼ਿਲ•ਾ ਪ੍ਰਧਾਨ ਸ. ਜਗਦੀਪ ਸਿੰਘ ਚੀਮਾ ਨੇ ਮੁੱਖ ਮੰਤਰੀ ਵੱਲੋਂ ਇਤਿਹਾਸਕ ਜ਼ਿਲ•ੇ ਫ਼ਤਹਿਗੜ• ਸਾਹਿਬ ਦੇ ਵਿਕਾਸ ਲਈ ਪਾਏ ਯੋਗਦਾਨ ਵਾਸਤੇ ਉਨ•ਾਂ ਦਾ ਉਚੇਚਾ ਧੰਨਵਾਦ ਕੀਤਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਰਣਜੀਤ ਸਿੰਘ ਲਿਬੜਾ, ਸਾਬਕਾ ਵਿਧਾਇਕ ਸ. ਦੀਦਾਰ ਸਿੰਘ ਭੱਟੀ, ਯੂਥ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਸ. ਅਜੈ ਸਿੰਘ ਲਿਬੜਾ, ਜ਼ਿਲ•ਾ ਪ੍ਰੀਸ਼ਦ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ, ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜੋਗਿੰਦਰਪਾਲ ਸਿੰਗਲਾ, ਸਹਿਕਾਰੀ ਬੈਂਕ ਪਟਿਆਲਾ ਦੇ ਐਮ.ਡੀ. ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਭਾਰਤੀ ਜਨਤਾ ਪਾਰਟੀ ਦੇ ਜ਼ਿਲ•ਾ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ ਗੁਪਤਾ, ਸ. ਰਣਧੀਰ ਸਿੰਘ ਚੀਮਾ ਸਾਬਕਾ ਮੰਤਰੀ, ਨਗਰ ਕੌਂਸਲ ਬੱਸੀ ਪਠਾਣਾਂ ਦੇ ਪ੍ਰਧਾਨ ਸ੍ਰੀ ਰਮਨ ਗੁਪਤਾ, ਸ੍ਰੀ ਸ਼ਸ਼ੀ ਭੂਸ਼ਨ ਗੁਪਤਾ, ਸ੍ਰੀ ਅਸ਼ੋਕ ਸੂਦ, ਸ੍ਰੀ ਨਰੇਸ਼ ਸਰੀਨ, ਸ੍ਰੀ ਮਨੋਜ ਗੁਪਤਾ, ਸ. ਇੰਦਰਜੀਤ ਸਿੰਘ ਸੰਧੂ, ਸ. ਲਖਬੀਰ ਸਿੰਘ ਥਾਬਲਾਂ, ਚੇਅਰਮੈਨ ਪ੍ਰੇਮ ਸਿੰਘ ਮਨੈਲੀ, ਡਿਪਟੀ ਕਮਿਸ਼ਨਰ ਸ੍ਰੀ ਅਰੁਣ ਸੇਖੜੀ, ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ, ਏ.ਡੀ.ਸੀ. ਸ. ਮਾਲਵਿੰਦਰ ਸਿੰਘ ਜੱਗੀ, ਐਸ.ਡੀ.ਐਮ. ਬੱਸੀ ਪਠਾਣਾਂ ਸ. ਸੁਖਦੇਵ ਸਿੰਘ ਮਾਹਲ, ਜਥੇਦਾਰ ਸਰਵਣ ਸਿੰਘ ਸੁਹਾਵੀ, ਸ. ਭੁਪਿੰਦਰ ਸਿੰਘ ਹੰਸ ਚੇਅਰਮੈਨ ਬਲਾਕ ਸੰਮਤੀ ਬੱਸੀ ਪਠਾਣਾਂ, ਸ੍ਰੀਮਤੀ ਕੁਲਵਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਖਮਾਣੋਂ, ਸ੍ਰੀਮਤੀ ਕੁਲਵਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਖੇੜਾ, ਸ. ਦਵਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਸਰਹਿੰਦ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ, ਸ. ਪ੍ਰਦੀਪ ਸਿੰਘ ਕਲੌੜ ਸਰਕਲ ਜਥੇਦਾਰ ਸ਼੍ਰੋਮਣੀ ਅਕਾਲੀ ਦਲ, ਸ. ਅਮਰੀਕ ਸਿੰਘ ਕੌਮੀ ਪ੍ਰਚਾਰ ਸਕੱਤਰ ਯੂਥ ਅਕਾਲੀ ਦਲ, ਸ. ਕ੍ਰਿਪਾਲ ਸਿੰਘ ਸੇਠੀ ਮੈਂਬਰ ਵਰਕਿੰਗ ਕਮੇਟੀ, ਪੀ.ਐਸ.ਟੀ.ਸੀ.ਐਲ. ਦੇ ਡਾਇਰੈਕਟਰ ਇੰਜੀਨੀਅਰ ਰਵਿੰਦਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਰਕਰ ਤੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Facebook Comment
Project by : XtremeStudioz