Close
Menu

ਪੰਜਾਬ ਐਗਰੋ ਵਲੋਂ 245 ਵੱਖ-ਵੱਖ ਅਸਾਮੀਆਂ ਲਈ ਆਨ-ਲਾਈਨ ਅਰਜੀਆਂ ਮੰਗੀਆਂ

-- 03 August,2015

ਚੰਡੀਗੜ੍ਹ 3 ਅਗਸਤ:
ਪੰਜਾਬ ਐਗਰੋ ਇੰਡਸਟਰੀਅਲ ਕਾਰਪੋਰੇਸ਼ਨ ਵਲੋਂ 245 ਵੱਖ-ਵੱਖ ਅਸਾਮੀਆਂ ਮੈਨੇਜਰ ਦੀ ਤਿੰਨ, ਐਗਜ਼ੇਕਟਿਵ (ਜੀ) ਦੀਆਂ ਪੰਜ, ਐਗਜੇਕਟਿਵ (ਏ.ਸੀ.ਐਸ) ਦੀਆਂ 29, ਐਗਜ਼ੇਕਟਿਵ (ਟੀ) 23, ਕਲਰਕ-ਕਮ-ਕੰਪਿਊਟਰ ਆਪਰੇਟਰਾਂ 53, ਸਬ-ਇੰਸਪੈਕਟਰਾਂ 45, ਜੂਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ 20, ਜੁਨੀਅਰ ਸਟੋਰਕੀਪਰਾਂ 32 ਅਤੇ ਤਕਨੀਕੀ ਸਹਾਇਕਾਂ ਦੀਆਂ 35, ਲਈ ਆਨ-ਲਾਈਨ ਅਰਜੀਆਂ 7 ਅਗਸਤ, 2015 ਤਕ ਮੰਗੀਆਂ ਹਨ।
ਇਸ ਗਲ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਰਥੀ ਦੀ ਉਮਰ 1 ਜਨਵਰੀ,2015 ਨੂੰ 18 ਤੋ 37 ਸਾਲ ਵਿਚ ਹੋਣੀ ਚਾਹੀਦੀ ਹੈ। ਆਨ-ਲਾਈਨ ਅਪਲਾਈ ਕੀਤੀ ਅਰਜ਼ੀ ਦੀ ਕਾਪੀ ਦੇ ਨਾਲ ਬੈਂਕ ਰਸੀਦ ਅਤੇ ਦੋ ਫ਼ੋਟੋਆਂ ਇੰਚਾਰਜ, ਪੀ.ਏ.ਆਈ.ਸੀ.ਐਲ-ਸੈੱਲ ਥਾਪਰ ਯੂਨੀਵਰਸਿਟੀ, ਪਟਿਆਲਾ ਵਿਖੇ 14 ਅਗਸਤ,2015 ਤੱਕ ਭੇਜੀਆਂ ਜਾਣ। ਲਿਖਤੀ ਇਮਤਿਹਾਨ ਦੇ ਅਧਾਰ ਤੇ ਸਲੈਕਸ਼ਨ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਉਮਰ ਵਿੱਚ ਪੰਜ ਸਾਲ ਅਤੇ ਵਿਧਵਾਵਾਂ ਅਤੇ ਤਲਾਕ-ਸ਼ੁਦਾ ਅੋਰਤਾਂ ਨੂੰ ਤਿੰਨ ਸਾਲ ਦੀ ਛੋਟ ਹੋਵੇਗੀ।ਜਨਰਲ ਕੈਟਾਗਰੀ ਨਾਲ ਸਬੰਧਤ ਪ੍ਰਾਰਥੀ ਬਿਨੈ-ਪੱਤਰ ਨਾਲ 750 ਰੁਪਏ ਅਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਰੁਪਏ 375 ਦਾ ਆਪਣੇ ਨਜ਼ਦੀਕੀ ਸਟੇਟ ਬੈਂਕ ਆਫ਼ ਇੰਡੀਆ ਦੀ ਕਿਸੇ ਵੀ ਸ਼ਾਖਾ ਤੋਂ ਜਮਾਂ ਕਰਵਾਈ ਰਸੀਦ ਵੀ ਨਾਲ ਲਗਾਈ ਜਾਵੇ। ਪ੍ਰਾਰਥੀ ਆਪਣੀ ਅਰਜ਼ੀ ਦਾ ਸਟੇਟਸ ਵੈਬ-ਸਾਈਟ www.punjabagro.gov.in ਤੇ ਵੀ ਵੇਖ ਸਕਦੇ ਹਨ।

Facebook Comment
Project by : XtremeStudioz