Close
Menu

ਪੰਜਾਬ ਕਾਂਗਰਸ ਦਾ ਰੇਡ਼ਕਾ 15 ਦਿਨਾਂ ’ਚ ਮੁੱਕੇਗਾ: ਸ਼ਕੀਲ

-- 28 September,2015

ਨਵੀਂ ਦਿੱਲੀ, 28 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ’ਤੇ ਪਾਰਟੀ ਵਿਰੋਧੀ ਸਰਗਰਮੀਅਾਂ ਦੇ ਦੋਸ਼ ਲਾੲੇ ਜਾਣ ਤੋਂ ਬਾਅਦ ਕਾਂਗਰਸ ਹਾੲੀਕਮਾਂਡ ਨੇ ਹੁਣ ਕਿਹਾ ਹੈ ਕਿ ਕੈਪਟਨ ਪੰਜਾਬ ਦੇ ਕੱਦਾਵਰ ਅਾਗੂ ਹਨ ਅਤੇ ਅਗਲੀਅਾਂ ਵਿਧਾਨ ਸਭਾ ਚੋਣਾਂ ’ਚ ੳੁਹ ਪਾਰਟੀ ਵੱਲੋਂ ਅਹਿਮ ਭੂਮਿਕਾ ਨਿਭਾੳੁਣਗੇ। ‘ਟ੍ਰਿਬਿੳੂਨ’ ਨਾਲ ਵਿਸ਼ੇਸ਼ ੲਿੰਟਰਵਿੳੂ ’ਚ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਅਾਂ ਦੇ ੲਿੰਚਾਰਜ ਸ਼ਕੀਲ ਅਹਿਮਦ ਨੇ ਕਿਹਾ ਕਿ ਸੂਬਾ ੲਿਕਾੲੀ ’ਚ ਅਗਲੇ 15 ਦਿਨਾਂ ਦੌਰਾਨ ਫੇਰਬਦਲ ਕਰ ਦਿੱਤਾ ਜਾੲੇਗਾ।
ਸ੍ਰੀ ਸ਼ਕੀਲ ਅਹਿਮਦ ਨੇ ੲਿਨ੍ਹਾਂ ਦੋਸ਼ਾਂ ਨੂੰ ਖ਼ਾਰਜ ਕੀਤਾ ਕਿ ੳੁਪ ਪ੍ਰਧਾਨ ਰਾਹੁਲ ਗਾਂਧੀ ਕੈਪਟਨ ਨੂੰ ਪਸੰਦ ਨਹੀਂ ਕਰਦੇ ਅਤੇ ੳੁਹ ਨੌਜਵਾਨ ਅਾਗੂਅਾਂ ਨੂੰ ਤਰਜੀਹ ਦਿੰਦੇ ਹਨ। ੳੁਨ੍ਹਾਂ ਕਿਹਾ,‘‘ੲਿਹ ਗ਼ਲਤ ਧਾਰਣਾ ਅਤੇ ਨਿਰਾ ਝੂਠ ਹੈ ਕਿ ਰਾਹੁਲ, ਕੈਪਟਨ ਨੂੰ ਪਸੰਦ ਨਹੀਂ ਕਰਦੇ। ਰਾਹੁਲ ਗਾਂਧੀ ਕਾਂਗਰਸ ’ਚ ਗਰੁੱਪ ਲੀਡਰ ਨਹੀਂ ਹਨ। ੳੁਹ ਤਾਂ ਸਾਰਿਅਾਂ ਦੇ ਅਾਗੂ ਹਨ। ਕਾਂਗਰਸ ਨੇ ਸੀਨੀਅਰ ਅਾਗੂਅਾਂ ਵੀ ਅੈਸ ਸੁਧੀਰਨ ਨੂੰ ਕੇਰਲਾ ਅਤੇ ੲੀ ਵੀ ਕੇ ਅੈਸ ਅਲਾਂਗੋਵਨ ਨੂੰ ਤਾਮਿਲ ਨਾਡੂ ਦਾ ਮੁਖੀ ਨਿਯੁਕਤ ਕੀਤਾ ਹੈ ਜੋ 65 ਵਰ੍ਹਿਅਾਂ ਤੋਂ ੳੁਪਰ ਦੇ ਹਨ। ਗੁਜਰਾਤ ’ਚ 60 ਸਾਲ ਤੋਂ ੳੁਪਰ ਦੇ ਭਰਤ ਸਿੰਘ ਸੋਲੰਕੀ ਨੂੰ ਰਾਹੁਲ ਗਾਂਧੀ ਨੇ ਪ੍ਰਧਾਨ ਬਣਾੲਿਅਾ ਹੈ। ੳੁਹ ਪਾਰਟੀ ’ਚ ਨੌਜਵਾਨਾਂ ਨੂੰ ਲਿਅਾੳੁਣਾ ਚਾਹੁੰਦੇ ਹਨ ਪਰ ਤਜਰਬੇਕਾਰ ਅਾਗੂਅਾਂ ਦੀ ਕੀਮਤ ’ਤੇ ਨਵੇਂ ਅਾਗੂ ਅੱਗੇ ਨਹੀਂ ਕੀਤੇ ਜਾਣਗੇ।’’
ਕੈਪਟਨ ਵੱਲੋਂ ਕਾਂਗਰਸ ਛੱਡ ਕੇ ਅਾਪਣੀ ਪਾਰਟੀ ਬਣਾੳੁਣ ਦੀਅਾਂ ਰਿਪੋਰਟਾਂ ਬਾਰੇ ਸ੍ਰੀ ਸ਼ਕੀਲ ਅਹਿਮਦ ਨੇ ਕਿਹਾ ਕਿ ਅਜਿਹੀ ਬਿਅਾਨਬਾਜ਼ੀ ਮੰਦਭਾਗੀ ਹੈ ਅਤੇ ਪਾਰਟੀ ਅਾਗੂਅਾਂ ਨੂੰ ਹਦਾੲਿਤ ਕੀਤੀ ਹੈ ਕਿ ੳੁਹ ਜਨਤਕ ਤੌਰ ’ਤੇ ੲਿਕ-ਦੂਜੇ ੳੁਪਰ ਦੂਸ਼ਣਬਾਜ਼ੀ ਤੋਂ ਗੁਰੇਜ਼ ਕਰਨ। ‘ਕੈਪਟਨ ਅਮਰਿੰਦਰ ਸਿੰਘ ਪੰਜਾਬ ’ਚ ਕਾਂਗਰਸ ਦੇ ਵੱਡੇ ਅਾਗੂ ਹਨ। ੳੁਹ ਦੋ ਵਾਰ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਰਹੇ ਹਨ। ਪਿਛਲੀਅਾਂ ਚੋਣਾਂ ’ਚ ੳੁਨ੍ਹਾਂ ਕਾਂਗਰਸ ਦੀ ਅਗਵਾੲੀ ਕੀਤੀ ਸੀ ਅਤੇ ਹੁਣ ਵੀ ਪਾਰਟੀ ਚਾਹੁੰਦੀ ਹੈ ਕਿ ੳੁਹ ਅਗਲੀਅਾਂ ਚੋਣਾਂ ’ਚ ਅਹਿਮ ਭੂਮਿਕਾ ਨਿਭਾੳੁਣ।’ ੳੁਨ੍ਹਾਂ ਕਿਹਾ ਕਿ ਕੈਪਟਨ ਨੇ ਨਵੀਂ ਪਾਰਟੀ ਬਣਾੳੁਣ ਬਾਰੇ ਕਦੇ ਕੁਝ ਨਹੀਂ ਕਿਹਾ। ਸਗੋਂ ੳੁਨ੍ਹਾਂ ਕਿਹਾ ਹੈ ਕਿ ਲੋਕ ੳੁਨ੍ਹਾਂ ਨੂੰ ੲਿਹ ਸਲਾਹ ਦੇ ਰਹੇ ਹਨ। ੳੁਨ੍ਹਾਂ ਭਰੋਸੇ ਨਾਲ ਕਿਹਾ ਕਿ ਕੈਪਟਨ ਕਦੇ ਵੀ ਪਾਰਟੀ ਨੂੰ ਵੰਡਣ ਜਾਂ ਛੱਡਣ ਵਰਗਾ ਕੋੲੀ ਕਦਮ ਨਹੀਂ ਚੁੱਕਣਗੇ। ਪ੍ਰਦੇਸ਼ ਕਾਂਗਰਸ ’ਚ ਦੁਚਿੱਤੀ ਦੀ ਹਾਲਤ ਬਾਰੇ ੳੁਨ੍ਹਾਂ ਕਿਹਾ ਕਿ ਅਗਲੇ 15 ਦਿਨਾਂ ਦੌਰਾਨ ਪੰਜਾਬ ਕਾਂਗਰਸ ਦਾ ਮਸਲਾ ਸੁਲਝ ਜਾੲੇਗਾ। ੳੁਨ੍ਹਾਂ ਕਿਹਾ ਕਿ ਦੇਰੀ ਦੇ ਕੲੀ ਕਾਰਨ ਹਨ। ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਦੇ ਵਿਦੇਸ਼ ’ਚ ਹੋਣ ਕਾਰਨ ਵੀ ਪੰਜਾਬ ਬਾਰੇ ਢੁੱਕਵਾਂ ਫ਼ੈਸਲਾ ਲੲੇ ਜਾਣ ’ਚ ਦੇਰੀ ਹੋ ਰਹੀ ਹੈ। ੲਿਸ ਤੋਂ ੲਿਲਾਵਾ ਸਰਬਸੰਮਤੀ ਬਣਾੳੁਣ ’ਚ ਵੀ ਸਮਾਂ ਲੱਗ ਰਿਹਾ ਹੈ।

Facebook Comment
Project by : XtremeStudioz