Close
Menu

ਪੰਜਾਬ ‘ਚ ਪਾਰਟੀ ਨੂੰ ਮੁੜ ਖੜ•ਾ ਕਰਨ ਸਬੰਧੀ ਕੈਪਟਨ ਅਮਰਿੰਦਰ ਦੇ ਪੱਖ ‘ਚ ਕੋਈ ਬਦਲਾਅ ਨਹੀਂ ਆਇਆ

-- 01 August,2015

ਚੰਡੀਗੜ•, 1 ਅਗਸਤ: ਕੈਪਟਨ ਅਮਰਿੰਦਰ ਨੇ ਹਰ ਵਾਰ ਤੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਪੰਜਾਬ ‘ਚ ਪਾਰਟੀ ਨੂੰ ਪੇਸ਼ ਆ ਰਹੇ ਅਸਲੀ ਮੁੱਦੇ ਅਕਾਲੀ ਭਾਜਪਾ ਗਠਜੋੜ ਨੂੰ ਸੂਬੇ ਤੋਂ ਬਾਹਰ ਕਰਨ ਲਈ ਉਸਦੀ ਮਜ਼ਬੂਤੀ ਤੇ ਮੁੜ ਖੜ•ਾ ਕਰਨਾ ਹੈ। ਇਸ ਸਬੰਧੀ ਉਨ•ਾਂ ਦੇ ਪੱਖ ‘ਚ ਕੋਈ ਬਦਲਾਅ ਨਹੀਂ ਆਇਆ ਹੈ ਤੇ ਨਾ ਹੀ ਉਨ•ਾਂ ਨੇ ਇਸ ਸਬੰਧੀ ਕਿਸੇ ਸੁਝਾਅ ਜਾਂ ਪ੍ਰਸਤਾਅ ਨੂੰ ਸਵੀਕਾਰ ਕੀਤਾ ਹੈ, ਜਿਵੇਂ ਸ਼ੁੱਕਰਵਾਰ ਨੂੰ ਮੀਡੀਆ ਦੇ ਇਕ ਵਰਗ ‘ਚ ਰਿਪੋਰਟ ਕੀਤੀ ਗਈ ਹੈ।
ਉਹ ਕਈ ਮਹੀਨੇ ਪਹਿਲਾਂ ਹੀ ਪਾਰਟੀ ਹਾਈ ਕਮਾਂਡ ਨੂੰ ਆਪਣੇ ਵਿਚਾਰ ਦੱਸ ਚੁੱਕੇ ਹਨ ਅਤੇ ਇਨ•ਾਂ ‘ਚ ਕੋਈ ਬਦਲਾਅ ਨਹੀਂ ਹੈ ਤੇ ਉਨ•ਾਂ ਦਾ ਪੱਖ ਉਸੇ ਤਰ•ਾਂ ਹੈ। ਇਸ ਦੀ ਪੁਸ਼ਟੀ ਲੋਕ ਸੰਪਰਕ ਪ੍ਰੋਗਰਾਮ ਦੇ ਪਹਿਲੇ ਪੜਾਅ ‘ਚ ਰੈਲੀਆਂ ਦੌਰਾਨ ਉਮੜੀ ਲੋਕਾਂ ਦੀ ਭਾਰੀ ਭੀੜ ਸਮੇਤ ਵੱਡੀ ਗਿਣਤੀ ‘ਚ ਮੌਜ਼ੂਦਾ ਤੇ ਸਾਬਕਾ ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਵੱਲੋਂ ਕੀਤੀ ਗਈ ਹੈ। ਰੈਲੀਆਂ ਦੇ ਦੂਜੇ ਪੜ•ਾਅ ਦੀ ਸ਼ੁਰੂਆਤ 4 ਅਗਸਤ ਤੋਂ ਹੋਵੇਗੀ।
ਇਨ•ਾਂ ਰਿਪੋਰਟਾਂ ‘ਚ ਕੋਈ ਸੱਚਾਈ ਨਹੀਂ ਹੈ ਕਿ ਉਨ•ਾਂ ਨੇ ਪੰਜਾਬ ‘ਚ ਲੀਡਰਸ਼ਿਪ ਦੇ ਮੁੱਦੇ ‘ਤੇ ਆਪਣੇ ਪੱਖ ‘ਚ ਮੁੜ ਵਿਚਾਰ ਕੀਤਾ ਹੈ, ਜਿਸ ਬਾਰੇ ਉਹ ਪਾਰਟੀ ਹਾਈ ਕਮਾਂਡ ਨੂੰ ਸਪੱਸ਼ਟ ਕਰ ਚੁੱਕੇ ਹਨ।
ਕੈਪਟਨ ਅਮਰਿੰਦਰ ਦਾ ਮੰਨਣਾ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਪਾਰਟੀ ਹਾਈ ਕਮਾਂਡ ਨੂੰ ਪੰਜਾਬ ‘ਚ ਇਕ ਮਜ਼ਬੂਤ, ਤਾਕਤਵਰ ਤੇ ਲੋਕ ਪਸੰਦੀਦਾ ਆਗੂ ਦੀ ਲੋੜ ਹੈ। ਹਾਲਾਂਕਿ ਲੀਡਰਸ਼ਿਪ ਦੀ ਨਿਯੁਕਤੀ ਹਾਈ ਕਮਾਂਡ ਦਾ ਵਿਸ਼ੇਸ਼ ਅਧਿਕਾਰ ਹੈ, ਪਰ ਇਸ ਦੌਰਾਨ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਸੂਬੇ ਦੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਮਨਜ਼ੂਰ ਹੋਵੇ ਤੇ ਲੋਕਾਂ ਨੂੰ ਉਸ ‘ਤੇ ਭਰੋਸਾ ਹੋਵੇ।
ਕੈਪਟਨ ਅਮਰਿੰਦਰ ਨੇ ਕਦੇ ਵੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਮੁੱਦਾ ਨਹੀਂ ਬਣਾਇਆ। ਉਨ•ਾਂ ਨੇ ਹਮੇਸ਼ਾ ਪਾਰਟੀ ਨੂੰ ਮਜ਼ਬੂਤ ਕਰਨ ਤੇ ਵਰਕਰਾਂ ਤੇ ਅਹੁਦੇਦਾਰਾਂ ਦਾ ਮਨੋਬਲ ਵਧਾਉਣ ਤੇ ਅਕਾਲੀ ਭਾਜਪਾ ਗਠਜੋੜ ਖਿਲਾਫ ਲੋਕਾਂ ਦੇ ਗੁੱਸੇ ਨੂੰ ਪਾਰਟੀ ਨੂੰ 2017 ‘ਚ ਸੱਤਾ ‘ਚ ਲਿਆਉਣ ਲਈ ਮੋੜਨ ‘ਤੇ ਜ਼ੋਰ ਦਿੱਤਾ ਹੈ। ਉਹ ਸੂਬੇ ‘ਚ ਘੁੰਮ ਕੇ ਅਕਾਲੀ ਭਾਜਪਾ ਗਠਜੋੜ ਖਿਲਾਫ ਤਾਕਤਵਕਰ ਅੰਦੋਲਨ ਤਿਆਰ ਕਰ ਰਹੇ ਹਨ।
ਇਸ ਲਈ, ਉਨ•ਾਂ ਦਾ ਪੱਖ ਹਮੇਸ਼ਾ ਤੋਂ ਇਹ ਰਿਹਾ ਹੈ ਕਿ ਪਾਰਟੀ ਨੂੰ ਜਮੀਨੀ ਪੱਧਰ, ਜਿਵੇਂ ਬਲਾਕ ਤੇ ਜ਼ਿਲ•ਾ ਪੱਧਰ ‘ਤੇ ਮੁੜ• ਖੜ•ਾ ਕਰਦਿਆਂ ਤਾਕਤਵਰ ਤੇ ਪ੍ਰਭਾਵੀ ਬਣਾਉਂਦਿਆਂ ਅਕਾਲੀ ਭਾਜਪਾ ਗਠਜੋੜ ਖਿਲਾਫ ਮੁਹਿੰਮ ਚਲਾਉਣ ਦੀ ਲੋੜ ਹੈ। ਟਿਕਟਾਂ ਦੀ ਵੰਡ ਤੇ ਮੁੱਖ ਮੰਤਰੀ ਦਾ ਨਾਮਾਂਕਣ ਕਰਨਾ ਜਾਂ ਨਿਯੁਕਤ ਕਰਨਾ ਬਾਅਦ ‘ਚ ਆਏਗਾ। ਟਿਕਟਾਂ ਦੀ ਵੰਡ ਜਿੱਤਣ ਦੀ ਸ਼ਮਤਾ ਦੇ ਅਧਾਰ ‘ਤੇ ਹੋਵੇਗੀ, ਨਾ ਕਿ ਬੈਲੇਂਸ ਬਣਾਉਣ ਵਾਸਤੇ ਤੇ ਵੱਖ ਵੱਖ ਵਰਗਾਂ ਨੂੰ ਖੁਸ਼ ਕਰਨ ਲਈ।
ਇਨ•ਾਂ ਰਿਪੋਰਟਾਂ ‘ਚ ਕੋਈ ਸੱਚਾਈ ਨਹੀਂ ਹੈ ਕਿ ਉਨ•ਾਂ ਨੇ ਪ੍ਰਦੇਸ਼ ਕਾਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਫਤਹਿ ਜੰਗ ਬਾਜਵਾ ਨਾਲ ਕੋਈ ਵਿਸ਼ੇਸ਼ ਮੀਟਿੰਗ ਕੀਤੀ ਹੈ। ਫਤਹਿ ਜੰਗ ਸ਼ੁੱਕਰਵਾਰ ਨੂੰ ਇਕ ਕਿਤਾਬ ਦੇ ਰਿਲੀਜ਼ ਕਰਨ ਸਬੰਧੀ ਸਮਾਰੋਹ ‘ਚ ਕੁਝ ਸੈਕਿੰਡਾਂ ਲਈ ਕੈਪਟਨ ਨੂੰ ਮਿਲੇ ਸਨ ਤੇ ਮਿਲਣ ਲਈ ਸਮਾਂ ਮੰਗਿਆ ਸੀ। ਕੈਪਟਨ ਨੇ ਉਨ•ਾਂ ਨੂੰ ਕਿਹਾ ਸੀ ਕਿ ਉਹ ਕੁਝ ਦਿਨਾਂ ਲਈ ਪਟਿਆਲਾ ਤੋਂ ਬਾਹਰ ਹਨ ਤੇ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਨਜ਼ਦੀਕੀ ਭਵਿੱਖ ‘ਚ ਦੋਨਾਂ ਵਿਚਾਲੇ ਕੋਈ ਮੀਟਿੰਗ ਤੈਅ ਨਹੀਂ ਹੋਈ।

Facebook Comment
Project by : XtremeStudioz