Close
Menu

ਪੰਜਾਬ ‘ਚ ਮੱਛੀ ਪਾਲਣ ਦੇ 12 ਕੇਂਦਰਾਂ ‘ਤੇ ਖਾਸ ਕੋਰਸ 3 ਅਗਸਤ ਤੋਂ

-- 01 August,2015

ਚੰਡੀਗੜ, 1 ਅਗਸਤ:
ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਦੇ ਵਿਸਥਾਰ ਲਈ ਵਿਆਪਕ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਪਾਸੇ ਪ੍ਰੇਰਿਤ ਕੀਤਾ ਜਾ ਸਕੇ। ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦੇ ਧੰਦੇ ਨੂੰ ਜੇ ਤਕਨੀਕੀ ਲੀਹਾਂ ‘ਤੇ ਚਲਾ ਕੇ ਛੱਪੜ ਵਿੱਚ ਪੂੰਗ ਪਾਉਣ ਤੋਂ ਲੈ ਕੇ ਮੰਡੀਕਰਨ ਤੱਕ ਵਧੀਆ ਸਾਂਭ-ਸੰਭਾਲ ਨਾਲ ਕੀਤਾ ਜਾਵੇ ਤਾਂ ਇਹ ਕਿੱਤਾ ਰਵਾਇਤੀ ਫਸਲ ਪ੍ਰਣਾਲੀ ਨਾਲੋਂ ਕਿਤੇ ਵੱਧ ਲਾਹੇਵੰਦਾ ਹੋ ਸਕਦਾ ਹੈ। ਉਨ•ਾਂ ਕਿਹਾ ਕਿ ਇਸ ਮੰਤਵ ਲਈ ਇਕ ਖਾਸ ਸਿਖਲਾਈ ਕੋਰਸ ਮੱਛੀ ਪਾਲਣ ਵਿਭਾਗ ਦੇ ਸਾਰੇ 12 ਕੇਂਦਰਾਂ ‘ਤੇ 3 ਅਗਸਤ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿੱਚ ਕੌਮੀ ਪੱਧਰ ਦੇ ਮਾਹਿਰ ਵਿਗਿਆਨੀ 5 ਦਿਨਾਂ ਦੀ ਸਿਖਲਾਈ ਦੇਣਗੇ। ਜਿਨ•ਾਂ ਕੇਂਦਰਾਂ ‘ਤੇ ਸਿਖਲਾਈ ਦਿੱਤੀ ਜਾਣੀ ਹੈ ਉਨ•ਾਂ ਵਿਚ ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਕਤਲੀ (ਰੂਪਨਗਰ), ਫੱਗਣ ਮਾਜਰਾ-ਬਾਗੜੀਆ (ਫਤਹਿਗੜ ਸਾਹਿਬ), ਸਰਦੂਲਗੜ, ਬਾਘਾ ਪੁਰਾਣ (ਮੋਗਾ), ਹਯਾਤ ਨਗਰ (ਗੁਰਦਾਸਪੁਰ), ਸੰਗਰੂਰ, ਮਾਲਵਾਲ (ਫਿਰੋਜ਼ਪੁਰ), ਅੰਮ੍ਰਿਤਸਰ, ਧੰਦੂਆ (ਨਵਾਂਸ਼ਹਿਰ), ਬੀੜ ਸ਼ਿਕਾਰਗਾਹ ਕਾਂਜਲੀ (ਕਪੂਰਥਲਾ) ਅਤੇ ਹਰਿਆਣਾ (ਹੁਸ਼ਿਆਰਪੁਰ) ਪ੍ਰਮੁੱਖ ਹਨ।
ਉਨ•ਾਂ ਦੱਸਿਆ ਕਿ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੇ ਮੱਛੀ ਪਾਲਕ ਨੂੰ ਆਸਾਨ ਦਰਾਂ ‘ਤੇ ਵਿੱਤੀ ਸਹਾਇਤਾ ਅਤੇ ਵਿਭਾਗ ਵਲੋਂ ਸਬਸਿਡੀ ਦਿੱਤੀ ਜਾਵੇਗੀ। ਉਨ•ਾਂ ਅਪੀਲ ਕੀਤੀ ਕਿ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਦਾ ਇਹ ਇੱਕ ਢੁਕਵਾਂ ਸਮਾਂ ਹੈ ਇਸ ਲਈ ਤੁਰੰਤ ਇਸ ਕਿੱਤੇ ਨੂੰ ਅਪਣਾਉਣ ਦੇ ਚਾਹਵਾਨ ਕਿਸਾਨ ਤੇ ਮੱਛੀ ਪਾਲਕ ਆਪਣੇ-ਆਪਣੇ ਜ਼ਿਲੇ ਦੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਦੇ ਨਾਲ ਸੰਪਰਕ ਕਰਨ।

Facebook Comment
Project by : XtremeStudioz