Close
Menu

ਪੰਜਾਬ ‘ਚ 22 ਜ਼ਿਲ੍ਹਾ ਅਤੇ 78 ਸਬ ਡਵੀਜ਼ਨਲ ਪੱਧਰ ਦੀਆਂ ਵਿਜੀਲੈਂਸ ਕਮੇਟੀਆਂ ਦਾ ਗਠਨ

-- 19 September,2013

images-36

ਚੰਡੀਗੜ੍ਹ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਵਲੋਂ ਅੱਜ ਬੰਧੂਆ ਮਜ਼ਦੂਰ ਸਿਸਟਮ (ਐਬੋਲਿਸ਼ਨ) ਐਕਟ 1976 ਦੀ ਧਾਰਾ 13 ਅਧੀਨ 22 ਜ਼ਿਲ੍ਹਾ ਪੱਧਰੀ ਅਤੇ 78 ਸਬ ਡਵੀਜ਼ਨਲ ਪੱਧਰ ‘ਤੇ ਵਿਜੀਲੈਂਸ ਕਮੇਟੀਆਂ ਦੀ ਮੁੜ ਰਚਨਾ ਕੀਤੀ ਗਈ ਹੈ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਅੱਜ ਦੁਪਹਿਰ ਫਾਇਲ ‘ਤੇ ਸਹੀ ਪਾ ਦਿੱਤੀ ਹੈ।

ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਤਹਿਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਐਸ.ਏ.ਐਸ. ਨਗਰ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਅਤੇ ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਵਿਜੀਲੈਂਸ ਕਮੇਟੀਆਂ ਦੀ ਮੁੜ ਰਚਨਾ ਕੀਤੀ ਗਈ ਹੈ।

ਇਸੇ ਤਰ੍ਹਾਂ ਹੁਸ਼ਿਆਰਪੁਰ, ਫਿਲੌਰ, ਅੰਮ੍ਰਿਤਸਰ-1, ਅੰਮ੍ਰਿਤਸਰ-2, ਅਜਨਾਲਾ, ਬਾਬਾ ਬਕਾਲਾ, ਬਰਨਾਲਾ, ਤਪਾ, ਬਠਿੰਡਾ, ਤਲਵੰਡੀ ਸਾਬੋ, ਰਾਮਪੁਰਾ ਫੂਲ, ਫਤਹਿਗੜ੍ਹ ਸਾਹਿਬ, ਅਮਲੋਹ, ਬਸੀ ਪਠਾਣਾ, ਖਮਾਣੋਂ, ਫਰੀਦਕੋਟ, ਜੈਤੋਂ, ਫਿਰੋਜ਼ਪੁਰ, ਜ਼ੀਰਾ, ਜਲਾਲਾਬਾਦ, ਅਬੋਹਰ, ਗੁਰਦਾਸਪੁਰ, ਡੇਰਾਬਾਬਾ ਨਾਨਕ, ਬਟਾਲਾ, ਪਠਾਨਕੋਟ, ਧਾਰ ਕਲਾਂ, ਦਸੂਹਾ, ਗੜ੍ਹਸ਼ੰਕਰ, ਮੁਕੇਰੀਆਂ, ਜਲੰਧਰ-1, ਜਲੰਧਰ-2, ਨਕੋਦਰ, ਸ਼ਾਹਕੋਟ, ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ, ਫਗਵਾੜਾ, ਲੁਧਿਆਣਾ ਈਸਟ, ਲੁਧਿਆਣਾ ਵੈਸਟ, ਜਗਰਾਓਂ, ਖੰਨਾ, ਰਾਏਕੋਟ, ਸਮਰਾਲਾ, ਪਾਇਲ, ਸਰਦੂਲਗੜ੍ਹ, ਬੁਢਲਾਢਾ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਹਾਲੀ, ਖਰੜ, ਡੇਰਾਬਸੀ, ਮੁਕਤਸਰ, ਗਿੱਦੜਬਾਹਾ, ਮਲੋਟ, ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਪਾਤੜਾਂ, ਰੂਪਨਗਰ, ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਨੰਗਲ, ਸੰਗਰੂਰ, ਧੂਰੀ, ਮੂਨਕ, ਸੁਨਾਮ, ਲਹਿਰਾ, ਮਾਲੇਰਕੋਟਲਾ, ਨਵਾਂ ਸ਼ਹਿਰ, ਬਲਾਚੌਰ, ਤਰਨਤਾਰਨ, ਖਡੂਰ ਸਾਹਿਬ, ਪੱਟੀ, ਫਾਜ਼ਿਲਕਾ, ਮੋਗਾ ਅਤੇ ਧਰਮਕੋਟ ਸਬ ਡਵੀਜ਼ਨਾਂ ਵਿੱਚ ਸਬੰਧਤ ਸਬ ਡਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਵਿਜੀਲੈਂਸ ਕਮੇਟੀਆਂ ਦੀ ਮੁੜ ਰਚਨਾ ਕੀਤੀ ਗਈ ਹੈ।

Facebook Comment
Project by : XtremeStudioz