Close
Menu

ਪੰਜਾਬ ਦੀ ਕਾਨੂੰਨ ਤੇ ਵਿਵਸਥਾ ‘ਤੇ ਚਰਚਾ ਲਈ ਤੁਰੰਤ ਵਿਧਾਨ ਸਭਾ ਦਾ ਏਮਰਜੇਂਸੀ ਸੈਸ਼ਨ ਸਦੱਸਿਆ ਜਾਵੇ: ਰਾਣਾ ਸੋਢੀ

-- 01 August,2015

ਨਸ਼ਿਆਂ ਦੇ ਮੁੱਦੇ ‘ਤੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਲੋੜ

ਚੰਡੀਗੜ•, 1 ਅਗਸਤ:

ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਸੱਦੇ ਜਾਣ ਤੇ ਪੰਜਾਬ ਦੇ ਆਮ ਲੋਕਾਂ ਦੀ ਰਾਖੀ ਲਈ ਸੂਬਾ ਪੁਲਿਸ ਦੀ ਤਿਆਰੀ ਸਬੰਧੀ ਹਾਊਸ ਨੂੰ ਸੱਦੇ ਜਾਣ ਦੀ ਮੰਗ ਕੀਤੀ ਹੈ। ਇਹ ਸ਼ਬਦ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਗੁਰੂ ਹਰਸਹਾਇ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਥੇ ਜ਼ਾਰੀ ਇਕ ਪ੍ਰੈਸ ਰਿਲੀਜ਼ ‘ਚ ਕਹੇ। ਉਨ•ਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਇਨ•ਾਂ ਮੰਗਾਂ ਨੂੰ ਨਾ ਮੰਨਿਆ ਗਿਆ, ਤਾਂ ਪੰਜਾਬ ਕਾਂਗਰਸ ਇਨ•ਾਂ ਨੂੰ ਸੜਕਾਂ ‘ਤੇ ਲੈ ਕੇ ਜਾਵੇਗੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਬੀਤੇ ਦਿਨੀਂ ਦੀਨਾਨਗਰ ‘ਚ ਵਰਗੇ ਅੱਤਵਾਦੀ ਹਮਲੇ ਦਾ ਮੁਕਾਬਲਾ ਕਰਨ ਲਈ ਸੂਬਾ ਪੁਲਿਸ ਕਿੰਨੀ ਤਿਆਰ ਹੈ। ਉਨ•ਾਂ ਨੇ ਕਿਹਾ ਕਿ ਪੰਜਾਬ ਦੇ ਪੁਲਿਸ ਸਟੇਸ਼ਨ ਪੂਰੀ ਤਰ•ਾਂ ਸਟਾਫ ਤੋਂ ਵਾਂਝੇ ਹਨ, ਕਿਉਂਕਿ ਜਿਆਦਾਤਰ ਪੁਲਿਸ ਮੁਲਾਜ਼ਮ ਸੱਤਾਧਾਰੀ ਅਕਾਲੀ ਦਲ ਦੇ ਵੀ.ਵੀ.ਆਈ.ਪੀਜ਼ ਤੇ ਹਲਕਾ ਇੰਚਾਰਜ਼ਾਂ ਦੀ ਡਿਊਟੀ ‘ਤੇ ਹਨ। ਇਸ ਲੜੀ ਹੇਠ ਕਰੀਬ 2000 ਪੁਲਿਸ ਮੁਲਾਜ਼ਮ ਸਿਰਫ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਪੰਜਾਬ ਦੇ ਇਕ ਪਰਿਵਾਰ ਦੇ ਮੈਂਬਰਾਂ ਦੀ ਰਾਖੀ ‘ਚ ਹਨ। ਇਸ ਤੋਂ ਇਲਾਵਾ, ਬਾਰਡਰ ਪਾਰ ਦੇ ਉੱਚ ਤਕਨੀਕੀ ਅੱਤਵਾਦੀਆਂ ਦਾ ਮੁਕਾਬਲਾ ਕਰਨ ਲਈ ਪੁਲਿਸ ਦੇ ਹਥਿਆਰ ਪੁਰਾਣੇ ਤੇ ਪੂਰੀ ਤਰ•ਾਂ ਨਾਕਾਬਿਲ ਹਨ। ਦੀਨਾਨਗਰ ਅਪ੍ਰੇਸ਼ਨ ਦੌਰਾਨ ਫੋਰਸ ਕੋਲ ਕੋਈ ਬੁਲੇਟਪਰੂਫ ਜੈਕੇਟ ਉਪਲਬਧ ਨਹੀਂ ਸੀ, ਜਿਸਦਾ ਨਤੀਜਾ ਕੀਮਤੀ ਜਾਨਾਂ ਦੇ ਨੁਕਸਾਨ ਵਜੋਂ ਸਾਹਮਣੇ ਆਇਆ ਹੈ।

ਰਾਣਾ ਸੋਢੀ ਨੇ ਬੀਤੇ ਦਿਨ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਸੰਸਦ ‘ਚ ਦਿੱਤੇ ਬਿਆਨ ‘ਤੇ ਟਿੱਪਣੀ ਜਾਹਿਰ ਕਰਦਿਆਂ ਕਿਹਾ ਕਿ ਮੰਤਰੀ ਪਹਿਲਾਂ ਹੀ ਮੰਨ ਚੁੱਕੇ ਹਨ ਕਿ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਬਾਰਡਰ ‘ਚ ਵੱਡੇ ਪਾੜੇ ਹਨ, ਖਾਸ ਕਰਕੇ ਪਾਣੀ ਦਾ ਵਹਾਅ ਅੱਤਵਾਦੀਆਂ ਲਈ ਭਾਰਤ ‘ਚ ਦਾਖਿਲ ਹੋਣ ਦਾ ਅਸਾਨ ਤਰੀਕਾ ਬਣਦਾ ਹੈ। ਇਥੋਂ ਤੱਕ ਕਿ ਜੰਮੂ ਕਸ਼ਮੀਰ ਬਾਰਡਰ ‘ਤੇ ਸਖ਼ਤ ਨਿਗਰਾਨੀ ਹੋਣ ਦੇ ਬਾਵਜੂਦ ਉਹ ਕੋਈ ਰਸਤਾ ਲੱਭ ਲੈਂਦੇ ਹਨ। ਪੂਰਾ ਦੇਸ਼ ਖਾਸ ਕਰਕੇ ਪੰਜਾਬ ਨੂੰ ਵੱਡੇ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਲੜੀ ਹੇਠ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਰੱਖਿਅਕ ਮੁੱਖ ਮੰਤਰੀ ਸੂਬੇ ‘ਚ ਸ਼ਾਂਤੀ ਕਾਇਮ ਰੱਖਣ ਦੀ ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦੇ ਹਨ। ਇਨ•ਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਪੰਜਾਬ ਪੁਲਿਸ ਨੂੰ ਅਤਿ ਆਧੁਨਿਕ ਟ੍ਰੇਨਿੰਗ ਦੇਣ ਸਮੇਤ ਵਧੀਆ ਹਥਿਆਰ ਮੁਹੱਈਆ ਕਰਵਾਉਣੇ ਚਾਹੀਦੇ ਹਨ।

ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ‘ਤੇ ਵਰ•ਦਿਆਂ ਰਾਣਾ ਨੇ ਕਿਹਾ ਕਿ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਬਾਦਲ ਮਹੀਨੇ ‘ਚ 10 ਦਿਨਾਂ ਲਈ ਸੰਗਤ ਦਰਸ਼ਨ ਲਈ ਨਿਕਲਦੇ ਹਨ, ਸਾਰੀ ਪੁਲਿਸ ਮਸ਼ੀਨਰੀ ਉਨ•ਾਂ ਦੇ ਪ੍ਰੋਗਰਾਮਾਂ ਲਈ ਸੁਰੱਖਿਆ ਦਾ ਬੰਦੋਬਸਤ ਕਰਨ ਤੇ ਉਨ•ਾਂ ਨੂੰ ਸਫਲ ਬਣਾਉਣ ਲਈ ਲੱਗ ਪੈਂਦੀ ਹੈ। ਇਥੋਂ ਤੱਕ ਸੰਗਤ ਦਰਸ਼ਨ ਦੀਆਂ ਤਿਆਰੀਆਂ ਲਈ ਗੁਆਂਢੀ ਜ਼ਿਲਿ•ਆਂ ਦੀ ਪੁਲਿਸ ਨੂੰ ਵੀ ਸੱਦ ਲਿਆ ਜਾਂਦਾ ਹੈ।

Facebook Comment
Project by : XtremeStudioz