Close
Menu

ਪੰਜਾਬ ਦੀ ਤਰੱਕੀ ਵਿਚ ਪ੍ਰਵਾਸੀ ਪੰਜਾਬੀਆਂ ਨੇ ਅਹਿਮ ਯੋਗਦਾਨ ਪਾਇਆ ਹੈ : ਢੀਂਡਸਾ

-- 15 September,2013

14maindesk01jatana-450x360

ਕੈਨੇਡਾ, 15 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੁਝ ਲੋਕ ਪ੍ਰਦੇਸਾਂ ਵਿਚ ਬੈਠੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਕਾਰਨ ਪੰਜਾਬ ਸਰਕਾਰ ਮਾੜੀ ਹਾਲਤ ਵਿਚੋਂ ਗੁਜ਼ਰ ਰਹੀ ਹੈ ਪਰ ਮੈਂ ਇਥੋਂ ਦੇ ਪੰਜਾਬੀਆਂ ਨੂੰ ਕਹਾਂਗਾ ਕਿ ਉਹ ਖੁਦ ਜਾ ਕੇ ਪੰਜਾਬ ਵਿਚ ਚੱਲ ਰਹੇ ਵਿਕਾਸ ਨੂੰ ਵੇਖ ਕੇ ਵਿਰੋਧੀਆਂ ਨੂੰ ਜਵਾਬ ਦੇਣ, ਜੋ ਗਲਤ ਪ੍ਰਚਾਰ ਕਰ ਰਹੇ ਹਨ ਜਦਕਿ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾਣ ਦੇ ਬਾਵਜੂਦ ਵੀ ਪੰਜਾਬ ਵਿਕਾਸ ਦੇ ਰਾਹਾਂ ‘ਤੇ ਹੈ। ਇਹ ਵਿਚਾਰ ਸੁਖਦੇਵ ਸਿੰਘ ਢੀਂਡਸਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਅਤੇ ਇੰਟਰਨੈਸ਼ਨਲ ਸਪੋਰਟਸ ਕਲੱਬ ਵਲੋਂ ਕਰਵਾਈ ਗਈ ਕਾਨਫਰੰਸ ਵਿਚ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀ ਤਰੱਕੀ ਵਿਚ ਪ੍ਰਵਾਸੀ ਪੰਜਾਬੀਆਂ ਨੇ ਅਹਿਮ ਯੋਗਦਾਨ ਪਾਇਆ ਹੈ ਤੇ ਪੰਜਾਬੀਆਂ ਵਲੋਂ ਕੈਨੇਡਾ ਵਿਚ ਤਰੱਕੀਆਂ ਦੇ ਜੋ ਝੰਡੇ ਗੱਡੇ ਹਨ, ਨੂੰ ਵੇਖ ਕੇ ਸਾਨੂੰ ਫਕਰ ਮਹਿਸੂਸ ਹੁੰਦਾ ਹੈ ਪਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਵਿਚ ਬਿਜਲੀ ਦੀ ਕਮੀ ਆਉਣ ਵਾਲੇ ਕੁਝ ਮਹੀਨਿਆਂ ਵਿਚ ਪੂਰੀ ਕਰ ਲਈ ਜਾਵੇਗੀ ਤੇ ਭਾਰਤ ਸਭ ਤੋਂ ਵਧ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੋਵੇਗਾ ਤੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਹਰ ਖੇਤਰ ਦੀਆਂ ਸੜਕਾਂ ਨਵੀਆਂ ਬਣਨ ਜਾ ਰਹੀਆਂ ਹਨ। ਇਸ ਮੌਕੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਪੰਜਾਬ ਦੀ ਵਿੱਤੀ ਕਮਾਈ ਅੱਠ ਹਜ਼ਾਰ ਕਰੋੜ ਸੀ, ਜੋ ਕਿ ਹੁਣ ਸਾਡੀ ਸਰਕਾਰ ਸਮੇਂ 24 ਹਜ਼ਾਰ ਕਰੋੜ ਹੋ ਗਈ ਹੈ, ਜੋ ਅਗਲੇ ਸਾਲਾਂ ਵਿਚ ਹੋਰ ਵਧਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਾਰੀ ਕਮਾਈ ਕੇਂਦਰ ਸਰਕਾਰ ਲੈ ਜਾਂਦੀ ਹੈ ਤੇ ਉਸ ਦੇ ਬਦਲੇ ਬਹੁਤ ਘੱਟ ਰਕਮ ਸਾਨੂੰ ਦਿੱਤੀ ਜਾਂਦੀ ਹੈ, ਜਿਸ ਨਾਲ ਅਸੀਂ ਪੰਜਾਬ ਦੇ ਬਹੁਤ ਸਾਰੇ ਕੰਮ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸ ਮੌਕੇ ਅਕਾਲੀ ਦਲ ਕੈਨੇਡਾ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ, ਕਰਨ ਘੁਮਾਣ ਪ੍ਰਧਾਨ ਕਲੱਬ ਨੇ ਢੀਂਡਸਾ ਤੇ ਚੀਮਾ ਦਾ ਨਿੱਘਾ ਸਵਾਗਤ ਕੀਤਾ ਤੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕਾਨਫਰੰਸ ਵਿਚ ਭਰਵਾਂ ਹੁੰਗਾਰਾ ਦਿੱਤਾ। ਇਸ ਸਮੇਂ ਬਚਿੱਤਰ ਸਿੰਘ ਘੋਲੀਆ ਨੇ ਕੈਨੇਡਾ ਦੇ ਪੰਜਾਬੀਆਂ ਦਾ ਮੰਗ ਪੱਤਰ ਪੇਸ਼ ਕੀਤਾ, ਜਿਸ ਵਿਚ ਕੈਨੇਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਏਅਰ ਇੰਡੀਆ ਦੀ ਸੇਵਾ ਸ਼ੁਰੂ ਕਰਨ ਤੇ ਪੰਜਾਬ ਪਹੁੰਚਣ ‘ਤੇ ਵੀਜ਼ੇ ਦੀ ਸਹੂਲਤ, ਐੱਨ.ਆਰ.ਆਈਜ਼. ਲਈ ਇੰਡੀਆ ਵਿਚ ਵਿਸ਼ੇਸ਼ ਆਈ.ਡੀ. ਦੀ ਸਹੂਲਤ ਦੀ ਮੰਗ ਕੀਤੀ ਗਈ। ਇਸ ਸਮੇਂ ਗੁਰਬਖਸ਼ ਸਿੰਘ ਮੱਲੀ, ਐੱਮ.ਪੀ. ਪਰਮ ਗਿੱਲ, ਅਮਰ ਸਿੰਘ ਭੁੱਲਰ, ਹਰਦਮ ਮਾਂਗਟ ਪ੍ਰਧਾਨ ਲਿਬਰਿਲ ਤੇ ਪਾਲ ਟਿੰਮ ਆਦਿ ਹਾਜ਼ਰ ਸਨ।

Facebook Comment
Project by : XtremeStudioz