Close
Menu

ਪੰਜਾਬ ਦੀ ਵਿੱਤੀ ਹਾਲਤ ਨੂੰ ਲੀਹੇ ਲਿਆਉਣ ਲਈ ਬਾਦਲ ਸਤਾ ਤੋਂ ਲਾਂਬੇ ਹੋ ਜਾਣ : ਓ ਪੀ ਸੋਨੀ

-- 01 November,2013

article6030ਅਮ੍ਰਿਤਸਰ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਓ ਪੀ ਸੋਨੀ ਨੇ ਕਿਹਾ ਕਿ  ਵਿੱਤੀ ਤੌਰ ‘ਤੇ ਦੀਵਾਲੀਏਪਣ ਦੇ ਕੰਢੇ ਪਹੁੰਚ ਚੁੱਕੀ ਪੰਜਾਬ ਦੀ ਆਰਥਕ ਹਾਲਤ ਵਿੱਚ ਸੁਧਾਰ ਲਿਆਉਣਾ ਹੁਣ ਬਾਦਲਾਂ ਦੇ ਵਸ ਦਾ ਰੋਗ ਨਹੀਂ ਰਿਹਾ, ਲਿਹਾਜ਼ਾ ਬਾਦਲਾਂ ਨੂੰ ਪੰਜਾਬ ਦੀ ਵਿੱਤੀ ਹਾਲਤ ਨੂੰ ਲੀਹੇ ਲਿਆਉਣ ਅਤੇ ਲੋਕ ਹਿਤਾਂ ਲਈ ਪੰਜਾਬ ਦੀ ਸਤਾ ਤੋਂ ਲਾਂਬੇ ਹੋ ਜਾਣਾ ਚਾਹੀਦਾ ਹੈ।

ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋ ਚੁਕਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚ ਅੰਦਰੂਨੀ ਜਮਹੂਰੀਅਤ ਖਤਮ ਕਰ ਦੇਣ ਅਤੇ ਆਪਣੇ ਪਿਤਾ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਪੂਰੀ ਸਫ਼ਾਈ ਨਾਲ ਝੂਠ ਬੋਲਣਾ ਸਿੱਖ ਲੈਣ ਤੋਂ ਇਲਾਵਾ ਸੁਖਬੀਰ ਬਾਦਲ ਦੀ ਪੰਜਾਬ ਦੇ ਲੋਕਾਂ ਨੂੰ ਕੋਈ ਦੇਣ ਨਹੀਂ ਹੈ।

ਉਹਨਾਂ ਰਾਜ ਦੀ ਖਸਤਾ ਵਿੱਤੀ ਹਾਲਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੋ ਚੁੱਕਿਆ ਹੈ ਤੇ ਰੋਜ਼ਮੱਰਾ ਦੇ ਖਰਚੇ ਚਲਾਉਣ ਲਈ ਸਰਕਾਰੀ ਜਾਇਦਾਦਾਂ ਵੇਚੀਆਂ ਅਤੇ ਗਿਰਵੀ ਰੱਖਣ ਦੇ ਮੱਦੇ ਨਜ਼ਰ ਪੰਜਾਬ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿੱਤੀ ਹਾਲਾਤ ‘ਤੇ ਵਾਈਟ ਪੇਪਰ ਜਾਰੀ ਕਰਨ ਦੀ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ ਪਰ ਬਾਦਲ ਪਿਉ ਪੁੱਤਰ ਰਾਜ ਦੀ ਵਿੱਤੀ ਹਾਲਤ ਠੀਕ ਤੇ ਕਾਬੂ ਹੇਠ ਹੋਣ ਅਤੇ ਕੋਈ ਵੀ ਸਰਕਾਰੀ ਜਾਇਦਾਦ ਗਿਰਵੀ ਰੱਖਣ ਦੀ ਯੋਜਨਾ ਨਾ ਹੋਣ ਦੀਆਂ ਦੁਆਈਆਂ ਦੇ ਕੇ ਲੋਕਾਂ ਕੋਲ ਝੂਠ ਬੋਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਖ਼ਬਾਰਾਂ ਅਤੇ ਮੀਡੀਆ ਵੱਲੋਂ ਰਾਜ ਦੀ ਮਾੜੀ ਵਿੱਤੀ ਹਾਲਤ ਦਾ ਪਰਦਾਫਾਸ਼ ਕਰਨ ਨਾਲ ਬਾਦਲਾਂ ਦੇ ਦਾਅਵਿਆਂ ਦੀ ਨਿੱਤ ਫੂਕ ਨਿਕਲ ਰਹੀ ਹੈ।

ਸੋਨੀ ਨੇ ਕਿਹਾ ਕਿ ਸਾਲ ਵਿੱਚ 107 ਦਿਨ ਓਵਰ ਡਰਾਫਟਿੰਗ ਦੀ ਮਾਰ ਹੇਠ ਆਉਣ ਨਾਲ ਦੇਸ਼ ਭਰ ਵਿੱਚ ਓਵਰ ਡਰਾਫਟਿੰਗ ਪੱਖੋਂ ਪੰਜਾਬ ਦਾ ਪਹਿਲੇ ਨੰਬਰ ‘ਤੇ ਪਹੁੰਚ  ਜਾਣਾ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਦੇਖਣ ਵਿੱਚ ਆ ਰਿਹਾ ਹੈ ਕਿ ਵਿੱਤੀ ਸੰਕਟ ਵਿੱਚ ਘਿਰੀ ਰਾਜ ਸਰਕਾਰ ਦੇ ਖ਼ਜ਼ਾਨੇ ਦਾ ਮੂੰਹ ਬੰਦ ਹੋ ਜਾਣ ਨਾਲ ਰਾਜ ਦੇ ਸਵਾ ਤਿੰਨ ਲੱਖ ਤੋਂ ਵੱਧ ਸਮੂਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਤਨਖ਼ਾਹਾਂ ਨਸੀਬ ਨਹੀਂ ਹੋ ਰਹੀਆਂ ਹਨ, ਜਿਸ ਕਾਰਨ ਉਹਨਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਤੇ ਉਹ ਸੜਕਾਂ ‘ਤੇ ਆ ਕੇ ਆਪਣੇ ਹੱਕਾਂ ਲਈ ਸੰਘਰਸ਼ ਦੀ ਤਿਆਰੀ ਕਰ ਰਹੇ ਹਨ।
ਉਹਨਾਂ ਦੋਸ਼ ਲਾਇਆ ਕਿ ਸਰਕਾਰੀ ਸ਼ਗਨ ਸਕੀਮ 2009 ਤੋਂ ਠੱਪ ਪਈ ਹੈ ਤੇ ਸਰਕਾਰ ਪੰਜਾਬ ਦੀਆਂ 80 ਹਜ਼ਾਰ ਤੋਂ ਵੱਧ ਨਵ ਵਿਆਹੀਆਂ ਲੜਕੀਆਂ ਨੂੰ ਸਰਕਾਰੀ ਸ਼ਗਨ ਨਹੀਂ ਦੇ ਪਾ ਰਹੀ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਉਦਯੋਗਿਕ ਅਤੇ ਸੈਰ ਸਪਾਟਾ ਵਿਕਾਸ ਨਿਗਮ (ਸਿਟਕੋ) ਨੂੰ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਪੁਲੀਸ ਵਿਭਾਗ ਦੀਆਂ ਵਾਹਨਾਂ ਨੂੰ ਪਿਛਲੇ ਮਹੀਨਿਆਂ ਦੌਰਾਨ ਦਿੱਤੇ ਗਏ ਤੇਲ ਲਈ 1 ਕਰੋੜ ਤੋਂ ਵਧ ਪੈਸਾ ਨਾ ਮਿਲਣ ਕਾਰਨ ਉਸਨੇ ਵੀ
ਸਰਕਾਰ ਨੂੰ ਹੋਰ ਉਧਾਰ ਤੇਲ ਦੇਣਾ ਬੰਦ ਕਰ ਦਿੱਤਾ ਹੈ। ਪੈਨਸ਼ਨਰਾਂ ਨੂੰ ਜਨਵਰੀ 13 ਤੋਂ ਕੇਂਦਰ ਸਰਕਾਰ ਵੱਲੋਂ ਜਾਰੀ ਡੀ ਏ ਦੀ ਕਿਸ਼ਤ ਨਹੀਂ ਦਿੱਤੀ ਗਈ।

ਉਹਨਾਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਕੀ ਉਕਤ ਹਾਲਤ ਰਾਜ ਦੀ ਮਾਲੀ ਹਾਲਤ ਦੀ ਅਸਲੀ ਤਸਵੀਰ ਨੂੰ ਪੇਸ਼ ਕਰਨ ਲਈ ਕਾਫ਼ੀ ਨਹੀਂ ਹਨ। ਫ਼ਤਿਹ ਬਾਜਵਾ ਨੇ ਰਾਜ ਦੀ ਮਾੜੀ ਵਿੱਤੀ ਹਾਲਤ ਲਈ ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਦੱਸਿਆ ਕਿ ਕਰ ਅਤੇ ਆਬਕਾਰੀ ਰਾਜ ਦੀ ਮਾਲੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਹਨ, ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਕਾਰ ਸਟੈੱਪ ਡਿਊਟੀ ਤੋਂ ਜੁਲਾਈ ਤਕ ਸਿਰਫ਼ ੯੮੨ ਕਰੋੜ ਜੁਟਾ ਪਾਈ ਜਦੋਂ ਕਿ ਟੀਚਾ 3480 ਕਰੋੜ ਸਾਲਾਨਾ ਦਾ ਹੈ।

ਉਹਨਾਂ ਦੱਸਿਆ ਕਿ ਸਰਕਾਰ ਦੀ ਕਰਜ਼ਾ ਚੁੱਕਣ ਦੀ ਹੱਦ ਪਾਰ ਕਰ ਗਈ ਹੈ । ਉਹਨਾਂ ਦੱਸਿਆ ਕਿ ਕਰਜ਼ੇ ਦੇ ਵਿਆਜ ਵੱਜੋ ਰਾਜ ਸਰਕਾਰ ਨੂੰ ਸਾਲਾਨਾ 9300 ਕਰੋੜ ਦੀ ਅਦਾਇਗੀ ਕਰਨੀ ਪੈ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਚਾਲੂ ਮਾਲੀ ਸਾਲ ਦੌਰਾਨ 9258 ਕਰੋੜ ਕਰਜ਼ਾ ਲੈ ਚੁੱਕੀ ਹੈ ਤੇ ਸਰਕਾਰ ਸਿਰ ਅੱਜ 1.5 ਲੱਖ ਕਰੋੜ ਕਰਜ਼ਾ ਚੜ ਚੁਕਾ ਹੈ।  ਮੌਜੂਦਾ ਸਮੇਂ ਤਨਖ਼ਾਹਾਂ ਅਤੇ ਹੋਰ ਦੇਣਦਾਰੀਆਂ ਲਈ ਸਰਕਾਰ ਪੁੱਡਾ ਦੀਆਂ ਜਾਇਦਾਦਾਂ ਨੂੰ ਗਿਰਵੀ ਰਖ ਕੇ 1000 ਕਰੋੜ ਰੁਪੈ ਕਰਜ਼ਾ ਲੈ ਰਹੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਪੁੱਡਾ 1500 ਕਰੋੜ ਕਰਜ਼ਾ ਲੈ ਕੇ ਸਰਕਾਰ ਨੂੰ ਦੇ ਚੁੱਕੀ ਹੈ।  ਉਪ ਮੁੱਖ ਮੰਤਰੀ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਨੂੰ ‘ਟੋਲ’ ਸੜਕਾਂ ਦੇ ਨਿਰਮਾਣ ਲਈ ਆਪਣੀਆਂ ਜ਼ਮੀਨਾਂ ਗਿਰਵੀ ਰਖ ਕੇ 1500 ਕਰੋੜ ਕਰਜ਼ਾ ਲੈਣ ਦੀ ਮਨਜ਼ੂਰੀ ਦੇ ਚੁੱਕਾ ਹੈ।

Facebook Comment
Project by : XtremeStudioz