Close
Menu

ਪੰਜਾਬ ਦੇ ਕਿਸਾਨਾਂ ਨੂੰ ਦੂਜੇ ਰਾਜਾਂ ਨਾਲੋਂ ਕਣਕ ਦਾ ਬੀਜ ਸਬਸਿਡੀ ਤੇ ਸਸਤਾ ਮਹੁੱਈਆ

-- 09 December,2014
*       ਰਾਜ ਵਿੱਚ ਕਿਸਾਨਾਂ ਨੂੰ 5 ਲੱਖ ਕੁਇੰਟਲ ਕਣਕ ਦਾ ਬੀਜ ਵੰਡਿਆ
*      ਸੋਧੀਆਂ ਹੋਈਆਂ ਕਣਕ ਦੀਆਂ ਉੱਨਤ ਕਿਸਮਾਂ ਸਸਤੇ ਰੇਟ ਤੇ ਦਿੱਤੀਆਂ
*       ਪੰਜਾਬ ਨੇ ਹਿਮਾਚਲ ਪ੍ਰਦੇਸ਼, ਹਰਿਆਣਾ, ਯੂਅਤੇ ਜੰਮੂ ਕਸ਼ਮੀਰ ਨਾਲੋਂ ਘੱਟ ਰੇਟ ਤੇ ਕਣਕ ਦਾ ਬੀਜ ਮਹੁੱਈਆ ਕਰਵਾਇਆ
ਚੰਡੀਗੜ੍ਹ, ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ: ਤੋਤਾ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਨੇ ਨੈਸਨਲ ਸੀਡ ਕਾਰਪੋਰੇਸ਼ਨ, ਪਨਸੀਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਇਫਕੋ, ਕਰੀਪਕੋ, ਪੰਜਾਬ ਐਗਰੋ ਅਤੇ ਹੋਰ ਦੂਜੀਆਂ ਅਧਿਕਾਰਤ ਏਜੰਸੀਆਂ ਰਾਹੀਂ ਕਿਸਾਨਾਂ ਦੀ ਲੋੜ ਅਨੁਸਾਰ ਰਾਜ ਦੇ ਕਿਸਾਨਾਂ ਨੂੰ 5 ਲੱਖ ਕੁਇੰਟਲ ਕਣਕ ਦਾ ਬੀਜ ਵੰਡਿਆ। ਸਰਕਾਰ ਵੱਲੋਂ ਕਿਸਾਨਾਂ ਨੂੰ 700/- ਰੁਪਏ ਪ੍ਰਤੀ ਕੁਇੰਟਲ ਸਬਸਿਡੀ ਤੇ ਸੋਧੀਆਂ ਉੱਨਤ ਕਿਸਮਾਂ .ਣ-2967, ੍ਹੜਹੈ-550 ਅਤੇ ੍ਹੜਹੈ 621 ਕਣਕ ਦਾ ਬੀਜ ਮਹੁੱਈਆ ਕਰਵਾਇਆ ਗਿਆ। ਜਿਹੜਾ ਕਿ ਪੰਜਾਬ ਦੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਹਰਿਆਣਾ, ਯੂਅਤੇ ਜੰਮੂ ਕਸ਼ਮੀਰ ਨਾਲੋਂ ਸਸਤਾ ਮਹੁੱਈਆ ਕਰਵਾਇਆ ਗਿਆ।
ਰਾਜ ਦੇ ਕਿਸਾਨਾਂ ਨੂੰ ਪ੍ਰਮਾਣਤ ਕਣਕ ਦਾ ਬੀਜ 1625/- ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਕਣਕ ਦਾ ਬੀਜ ਵਧੀਆ ਕੁਆਲਟੀ ਅਤੇ ਪੰਜਾਬ ਦੀ ਮਿੱਟੀ ਦੇ ਅਨੁਕੂਲ ਹੋਣ ਕਰਕੇ ਫਸਲ ਦਾ ਵਧੀਆ ਝਾੜ ਹੋਣ ਦੀ ਉਮੀਦ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਸਾਲ ਕਣਕ ਦੇ ਬੀਜ ਲਈ 32 ਕਰੋੜ ਰੁਪਏ ਦੀ ਸਬਸਿਡੀ ਰਾਸ਼ੀ ਨਾਲ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਮਹੁੱਈਆ ਕਰਵਾਈ ਗਈ ਅਤੇ ਰਾਜ ਦੇ 2 ਲੱਖ ਕਿਸਾਨਾਂ ਨੇ ਇਸਦਾ ਲਾਭ ਲਿਆ। ਉਹਨਾਂ ਅੱਗੇ ਦੱਸਿਆ ਕਿ ਇਹ ਸਬਸਿਡੀ ਰਾਸਟਰੀ ਫੂਡ ਸਕਿਉਰਿਟੀ ਮਿਸ਼ਨ ਅਤੇ ਰਾਸ਼ਟਰੀ ਕ੍ਰਿਸੀ ਵਿਕਾਸ ਯੋਜਨਾ ਤਹਿਤ ਮਹੁੱਈਆ ਕਰਵਾਈ ਗਈ।
ਉਹਨਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਕਰਜੇ ਤੋਂ ਇਲਾਵਾ ਕਾਉਂਸਲਿੰਗ ਹੈਲਪਲਾਈਨ, ਟਰੇਨਿੰਗ ਪ੍ਰੋਗਰਾਮ ਅਤੇ ਕਿਸਾਨ ਜਾਗਰੁਕਤਾ ਕੈਂਪ ਆਦਿ ਸੁਵਿਧਾਵਾਂ ਵੀ ਸਰਕਾਰ ਵੱਲੋਂ ਮਹੁੱਈਆ ਕਰਵਾਈਆਂ ਗਈਆਂ ਤਾਂ ਕਿ ਰਾਜ ਦੇ ਕਿਸਾਨ ਖੇਤੀ ਦੀਆਂ ਆਧੁਨਿਕ ਤਕਨੀਕਾਂ ਅਪਣਾਕੇ ਵੱਧ ਤੋਂ ਵੱਧ ਲਾਭ ਲੈ ਸਕਣ।
Facebook Comment
Project by : XtremeStudioz