Close
Menu

ਪੰਜਾਬ ਦੇ ਲੋਕ ਮੇਰੀ ਸਭ ਤੋਂ ਵੱਡੀ ਤਾਕਤ : ਬਾਦਲ

-- 20 December,2013

bawa 7ਲੰਬੀ,20 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਪੰੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜ ਦੇ ਲੋਕ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਦੀ ਭਲਾਈ ਦੇ ਸਬੰਧ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਅੱਜ ਲੰਬੀ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਸੰਗਤ ਦਰਸ਼ਨਾਂ ਮੌਕੇ ਲੋਕਾਂ ਨੂੰ ਸਬੰਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਰਾਜ ਦੇ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ਼ ਦੇ ਸਦਕਾ ਹੀ ਉਹ ਪੰਜ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਹਨ। ਇਸ ਕਰਕੇ ਉਹ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਨੂੰ ਉਹ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸੂਬੇ ਦਾ ਵਿਕਾਸ ਕਰਨਾ ਅਤੇ ਇਥੋਂ ਦੇ ਵਸ਼ਿੰਦਿਆਂ ਦੇ ਜੀਵਨ ਪੱਧਰ ਨੂੰ ਉਚਿਆਉਣਾ ਹੈ। ਇਨ੍ਹਾਂ ਉਦੇਸ਼ਾਂ ਦੇ ਮੱਦੇਨਜਰ ਰਾਜ ਸਰਕਾਰ ਨੇ ਅਨੇਕਾਂ ਸਕੀਮਾਂ ਬਣਾਈਆਂ ਹਨ ਜਿਨ੍ਹਾਂ ਨੂੰ ਲਗਾਤਾਰ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਉਦੇਸ਼ ਇਹ ਸੀ ਕਿ ਸੂਬੇ ਦਾ ਕੋਈ ਵੀ ਵਿਅਕਤੀ ਨੂੰ ਭੁੱਖਾ ਨਾ ਰਹੇ ਜਿਸ ਲਈ ਉਨ੍ਹਾਂ ਨੇ ਆਪਣੀ ਪਹਿਲੀ ਸਰਕਾਰ ਬਣਦੇ ਸਾਰ ਹੀ ਆਟਾ=ਦਾਲ ਸਕੀਮ ਨੂੰ ਲਾਗੂ ਕੀਤਾ ਅਤੇ ਪੰਜਾਬ ਚਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਅਤੇ 20 ਰੁਪਏ ਪ੍ਰਤੀ ਕਿਲੋ ਦਾਲ ਦੇਣ ਵਾਲਾ ਪਹਿਲਾ ਸੂਬਾ ਬਣਿਆ। ਹੁਣ ਰਾਜ ਸਰਕਾਰ ਨੇ ਆਟਾ ਚਾਰ ਰੁਪਏ ਦੀ ਥਾਂ ਇੱਕ ਰੁਪਏ ਪ੍ਰਤੀ ਕਿਲੋ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਰਾਜ ਦੇ ਹਰੇਕ ਵਿਅਕਤੀ ਨੂੰ ਰੋਟੀ ਨਸੀਬ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸਕੀਮ ਹੇਠ ਲਾਭ ਪਾਤਰੀਆਂ ਦੀ ਗਿਣਤੀ 16 ਲੱਖ ਤੋਂ ਵਧਾ ਕੇ 32 ਲੱਖ ਕੀਤੀ ਗਈ  ਹੈ ਅਤੇ ਇਹ ਸਕੀਮ ਥੋੜ੍ਹੇ ਦਿਨਾਂ ਵਿੱਚ ਅਮਲ ਵਿੱਚ ਆ ਜਾਵਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਰਾਜ ਦੀ ਕਿਸਾਨੀ ਇਸ ਵਲੇ ਗੰਭੀਰ ਸੰਕਟ ਵਿੱਚ ਦੀ ਲੰਘ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਰਜਾ ਲੈ ਕੇ ਆਪਣੇ ਖੁਦ ਦੇ ਖੇਤੀਬਾੜੀ ਦੇ ਸੰਦ ਬਨਾਉਣ ਦੀ ਥਾਂ ਸਹਿਕਾਰੀ ਸੁਸਾਇਟੀਆਂ ਰਾਹੀਂ ਇਹ ਸੰਦ ਕਿਰਾਏ ‘ਤੇ ਲੈਣ ਦਾ ਸੁਝਾਅ ਦਿੱਤਾ ਤਾਂ ਜੋ ਉਨ੍ਹਾਂ ‘ਤੇ ਖੇਤੀ ਲਾਗਤਾਂ ਦਾ ਜ਼ਿਆਦਾ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਜਿਹੜੀ  ਸੁਸਾਇਟੀ ਟਰੈਕਟਰ ਵਗੈਰਾ ਸਣੇ ਇਹ ਸੰਦ ਖਰੀਦੇਗੀ ਉਸ ਨੂੰ 30 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਐਨ ਡੀ ਏ ਜਿੱਤ ਰਾਜ ਲਈ ਸ਼ੁਭ ਸ਼ਗਨ ਹੋਵੇਗੀ ਕਿਉਂਕਿ ਸੂਬੇ ਗ੍ਰਾਟਾਂ ਲਈ ਕੇਂਦਰ ‘ਤੇ ਨਿਰਭਰ ਹੁੰਦੇ ਹਨ ਅਤੇ ਕਾਂਗਰਸ ਸਰਕਾਰ ਹਮੇਸ਼ਾਂ ਹੀ ਪੰਜਾਬ ਨੂੰ ਅਣਗੌਲਦੀ ਆਈ ਹੈ। ਜੇ ਲੋਕ ਸਭਾ ਚੋਣਾਂ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਇਹ ਦੇਸ਼ ਦੀ ਖੁਸ਼ਿਹਾਲੀ ਤੋਂ ਇਲਾਵਾ ਪੰਜਾਬ ਲਈ ਵੀ ਵੱਡੇ ਫਾਇਦੇ ਵਾਲੀ ਗੱਲ ਹੋਵੇਗੀ ਕਿਉਂਕਿ ਸ੍ਰੀ ਨਰਿੰਦਰ ਮੋਦ ਕੋਲੋਂ ਅਸੀਂ ਜੋ ਚਾਹੀਏ ਕਰਵਾ ਸਕਦੇ ਹਾਂ।
ਇਸੇ ਦੌਰਾਨ ਪੱਤਰਕਾਰਾਂ ਵਲੋਂ ਲੰਬੀ ਹਲਕੇ ਵਿੱਚ ਜ਼ਿਆਦਾ ਸੰਗਤ ਦਰਸ਼ਨ ਕਰਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਦੀਆਂ ਸਮੱਸਿਆਵਾਂ ਬਾਕੀ ਪੰਜਾਬ ਨਾਲੋਂ ਵੱਖਰੀਆਂ ਹਨ। ਸੇਮ ਵਾਲਾ ਇਲਾਕਾ ਹੋਣ ਕਾਰਨ ਹਰੇਕ ਪਿੰਡ ਦੀ ਹੀ ਆਪਣੀ ਵੱਖਰੀ ਸਮੱਸਿਆ ਹੈ ਜਿਸ ਕਰਕੇ ਪਿੰਡ ਪਿੰਡ ਜਾ ਕੇ ਉਨ੍ਹਾਂ ਨੂੰ ਸਮਝਣਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਕਰਨਾ ਉਨ੍ਹਾਂ ਦੀ ਨੀਤੀ ਦਾ ਹਿੱਸਾ ਹੈ ਅਤੇ ਉਹ ਸਾਰੇ ਪੰਜਾਬ ਵਿੱਚ ਜਾ ਕੇ ਸੰਗਤ ਦਰਸ਼ਨ ਕਰਦੇ ਹਨ ਅਤੇ ਅਜਿਹਾ ਹਮੇਸ਼ਾਂ ਹੀ ਕਰਦੇ ਰਹਿਣਗੇ।
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਕਿਸੇ ਤਰ੍ਹਾਂ ਦੀ ਪੰਜਾਬ ਨੂੰ ਆਸ ਹੋਣ ਸਬੰਧੀ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਰਾਜ ਵਿੱਚ ਕੈਂਸਰ ਦਾ ਵੱਡਾ ਹਸਪਤਾਲ ਬਨਾਉਣਾ ਰਾਜ ਸਰਕਾਰ ਦੀ ਇੱਕ ਵੱਡੀ ਇੱਛਾ ਸੀ ਜਿਸ ਲਈ ਜਦੋ ਜਹਿਦ ਕਰਕੇ ਉਨ੍ਹਾਂ ਨੇ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚੰਡੀਗੜ੍ਹ ਨੇੜੇ ਬਣ ਰਹੇ ਇਸ ਹਸਪਤਾਲ ਦਾ ਨਹੀਂ ਪੱਧਰ ਰੱਖਣ ਦੀ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਜਿਸ ਨੂੰ ਉਨਾਂ ਨੇ ਪਰਵਾਨ ਕਰ ਲਿਆ ਹੈ ਅਤੇ ਉਹ ਇਸ ਸਬੰਧ ਵਿੱਚ 30 ਤਰੀਕ ਨੂੰ ਪੰਜਾਬ ਆ ਰਹੇ ਹਨ।
ਇਸ ਮੌਕੇ ਸ. ਬਾਦਲ ਨੇ ਵੱਖ ਵੱਖ ਪਿੰਡਾਂ ਦੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਵਰਕਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਵਿੱਚ ਪੂਰਾ ਸਨਮਾਨ ਕੀਤਾ ਜਾਵੇਗਾ।
ਸੰਗਤ ਦਰਸ਼ਨਾਂ ਦੌਰਾਨ ਹੋਰਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ. ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ ਐਸ ਪੀ ਸ੍ਰੀ ਸੁਰਜੀਤ ਸਿੰਘ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸ੍ਰੀ ਤਜਿੰਦਰ ਸਿੰਘ ਮਿੱਡੂ ਖੇੜਾ ਚੇਅਰਮੈਨ, ਸ੍ਰੀ ਗੁਰਬਖਸ਼ੀਸ਼ ਸਿੰਘ ਵਿੱਕੀ, ਸ੍ਰੀ ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਅਵਤਾਰ ਸਿੰਘ ਵਣਵਾਲਾ, ਸ਼੍ਰੀਮਤੀ ਵੀਰਪਾਲ ਕੌਰ ਤਿਰਮਾਲਾ, ਡਾ. ਮੰਗਲ ਸਿੰਘ ਸੰਧੂ, ਡਾਇਰੈਕਟ ਖੇਤੀ ਬਾੜੀ ਵਿਭਾਗ, ਹਰਿੰਦਰ ਸਿੰਘ ਗੋਪੀ ਤਰਮਾਲਾ, ਮਨਦੀਪ ਸਿੰਘ ਪੱਪੀ ਤਰਮਾਲਾ, ਰਣਯੋਧ ਸਿੰਘ ਲੰਬੀ, ਪਰਮਜੀਤ ਕੌਰ ਅਤੇ ਬਲਜਿੰਦਰ ਸਿੰਘ ਵੀ ਹਾਜ਼ਰ ਸਨ।

Facebook Comment
Project by : XtremeStudioz