Close
Menu

ਪੰਜਾਬ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ ਕੇ’ਦਰੀ ਬੱਜਟ – ਸੁਖਬੀਰ ਬਾਦਲ

-- 28 February,2015

* ਸਿਹਤ, ਖੇਤੀਬਾੜੀ, ਵਿਰਾਸਤ ਅਤੇ ਸੈਰ ਸਪਾਟੇ ਦੇ ਖੇਤਰ ਵਿੱਚ ਹੋਵੇਗੀ ਤਰੱਕੀ

ਚੰਡੀਗੜ੍,  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇ’ਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋ’ ਪੇਸ਼ ਕੀਤੇ ਬਜਟ ਨੂੰ ਵਿਕਾਸਮੁੱਖੀ ਅਤੇ ਲੋਕਪੱਖੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਦੇਸ ਦੀ ਅਰਥਵਿਵਸਥਾ ਮਜਬੂਤ ਹੋਵੇਗੀ।
ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਸ੍ਰੀ ਜੇਤਲੀ ਵਲੋ’ ਖੇਤੀ ਅਤੇ ਸਮਾਜਿਕ ਸੇਵਾਵਾਂ ਦੇ ਖੇਤਰਾਂ ਨੂੰ ਪਹਿਲ ਦੇਣਾ ਇੱਕ ਸਲਾਘਾਯੋਗ ਕਦਮ ਹੈ। ਸ. ਬਾਦਲ ਨੇ ਬਜਟ ਵਿੱਚ ਪੰਜਾਬ ਲਈ ਐਲਾਨੇ ਗਏ ਕਦਮਾਂ ਬਾਰੇ ਸ੍ਰੀ ਜੇਤਲੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਯੂ.ਪੀ.ਏ ਸਰਕਾਰ ਵਲੋ’ 10 ਸਾਲ ਦੌਰਾਨ ਬਜਟ ਵਿੱਚ ਪੰਜਾਬ ਦੇ ਜ਼ਿਕਰ ਤੱਕ ਵੀ ਨਹੀ’ ਕੀਤਾ ਜਾਂਦਾ ਸੀ। ਉਨਾਂ ਕਿਹਾ ਕਿ ਪੰਜਾਬ ਨੂੰ ਏਮਜ਼, ਬਾਗਬਾਨੀ ਮਿਸਨ ਕੇ’ਦਰ ਦੇਣ ਤੋ’ ਇਲਾਵਾ
ਸ. ਬਾਦਲ ਨੇ ਵਿੱਤ ਮੰਤਰੀ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਆਨ ਅਰਾਈਵਲ ਵੀਜ਼ਾ ਹਾਸਲ ਕਰਨ ਵਾਲੇ ਦੇਸ਼ਾਂ ਦੀ ਗਿਣਤੀ 43 ਤੋਂ ਵਧਾ ਕੇ 150 ਕਰ ਦਿੱਤੀ ਹੈ ਜਿਸ ਨਾਲ ਹੁਣ 150 ਮੁਲਕਾਂ ਦੇ ਸੈਲਾਨੀਆਂ ਨੂੰ ਮੌਕੇ ‘ਤੇ ਹੀ ਪਹੁੰਚਣ ਉਪਰ ਵੀਜ਼ਾ ਦਿੱਤਾ ਜਾਵੇਗਾ ਜਿਸ ਦਾ ਸਭ ਤੋਂ ਵੱਧ ਫਾਇਦਾ ਪਰਵਾਸੀ ਪੰਜਾਬੀਆਂ ਅਤੇ ਪੰਜਾਬ ਦੇ ਸੈਰ ਸਪਾਟਾ ਖੇਤਰ ਨੂੰ ਹੋਵੇਗਾ।
ਖੇਤੀਬਾੜੀ ਖੇਤਰ ਲਈ ਇਸ ਨੂੰ ਡਰੀਮ ਬਜਟ ਐਲਾਨਦਿਆਂ ਸ. ਬਾਦਲ ਨੇ ਕਿਹਾ ਕਿ ਧਰਤੀ ਦੀ ਗੁਣਵੱਤਾ ਵਧਾਉਣ ਲਈ ਧਰਤੀ ਸਿਹਤ ਕਾਰਡ ਬਣਾਉਣ ਦਾ ਉਪਰਾਲਾ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਸਾਲ 2015 ਲਈ 25 ਹਜ਼ਾਰ ਕਰੋੜ ਦੇ ਪੇਂਡੂ ਵਿਕਾਸ ਫੰਡ ਸਥਾਪਤ ਕਰਨ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਵਰਗੇ ਸੂਬਿਆਂ ਨੂੰ ਹੋਵੇਗਾ ਜਿਸ ਨਾਲ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈ। ਅੰਮ੍ਰਿਤਸਰ ਵਿਖੇ ਬਾਗਬਾਨੀ ਦਾ ਪੋਸਟ ਗਰੈਜੂਏਟ ਸੈਂਟਰ ਸਥਾਪਤ ਕਰਨ ਦੇ ਫੈਸਲੇ ਨਾਲ ਖੇਤੀਬਾੜੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਮਿਲੇਗਾ। ਮਾਈਕਰੋ ਸਿੰਜਾਈ ਲਈ 5300 ਕਰੋੜ ਰੁਪਏ ਰੱਖੇ ਗਏ ਹਨ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਹੋਵੇਗੀ ਜਿਸ ਦਾ ਸਿੱਧਾ ਫਾਇਦਾ ਪੰਜਾਬ ਨੂੰ ਹੋਵੇਗਾ।
ਉਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ 20 ਹਜ਼ਾਰ ਕਰੋੜ ਦੇ ਕਾਰਪਸ ਫੰਡ ਨਾਲ ਸਥਾਪਤ ਕੀਤੇ ਜਾਣ ਵਾਲੇ ਮਾਈਕਰੋ ਯੂਨਿਟ ਡਿਵਲਪਮੈਂਟ ਰਿਫਾਇਨਰੀ ਏਜੰਸੀ (ਮੁਦਰਾ) ਬੈਂਕ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਉਦਮੀਆਂ ਨੂੰ ਵੱਡਾ ਫਾਇਦਾ ਹੋਵੇਗਾ। ਪੰਜਾਬ ਵਿੱਚ ਅਨੁਸੂਚਿਤ ਜਾਤੀ ਵਸੋਂ ਸਭ ਤੋਂ ਵੱਧ ਹੋਣ ਕਾਰਨ ਪੰਜਾਬ ਦੀ ਅਰਥ ਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।
ਸ. ਬਾਦਲ ਨੇ ਪੰਜਾਬ ਨੂੰ ਇਕ ਹੋਰ ਤੋਹਫਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਲ੍ਹਿਆ ਵਾਲਾ ਬਾਗ ਨੂੰ ਵਰਲਡ ਹੈਰੀਟੇਜ ਲਈ ਚੁਣੇ ਜਾਣ ਨਾਲ ਪੰਜਾਬ ਦੀ ਵਿਰਾਸਤੀ ਮਹੱਤਤਾ ਹੋਰ ਵਧੇਗੀ। ਇਸ ਨਾਲ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦਿੱਖ ਹੋਰ ਸੁੰਦਰ ਹੋਵੇਗੀ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ ਗਰੀਬ ਪੱਖੀ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਆਮ ਲੋਕਾਂ ਲਈ ਸ਼ੁਰੂ ਕੀਤੀ ਬੀਮਾ ਸਕੀਮ ਬਹੁਤ ਮਹਤੱਵਪੂਰਨ ਹੈ ਜਿਸ ਨਾਲ ਸਿਰਫ ਇਕ ਰੁਪਏ ਪ੍ਰਤੀ ਮਹੀਨਾ ਪ੍ਰੀਮੀਅਮ ਨਾਲ 2 ਲੱਖ ਰੁਪਏ ਦਾ ਬੀਮਾ ਹੋ ਸਕੇਗਾ। ਉਨ੍ਹਾਂ ਬਜਟ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਸਿਹਤ ਤੇ ਸਿੱਖਿਆ ਖੇਤਰ ਨੂੰ ਤਰਜੀਹ ਦੇਣ ਦੇ ਨਾਲ ਗਰੀਬਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਯੋਜਨਾਵਾਂ ਉਲੀਕੀਆਂ ਗਈਆਂ ਹਨ।
ਸ. ਬਾਦਲ ਨੇ ਪੰਜ ਅਲਟਰਾ ਮੈਗਾ ਬਿਜਲੀ ਪ੍ਰਾਜੈਕਟਾਂ ਲਈ ਰਾਸ਼ੀ ਰੱਖਣ ਦੇ ਫੈਸਲੇ ਲਈ ਵੀ ਕੇਂਦਰੀ ਵਿੱਤ ਮੰਤਰੀ ਦਾ ਧੰਨਵਾਦ ਕੀਤਾ।

Facebook Comment
Project by : XtremeStudioz