Close
Menu

ਪੰਜਾਬ ਦੇ ਸਾਰੇ ਕੌਮੀ ਤੇ ਰਾਜ ਮਾਰਗ 2016 ਤੱਕ 3080 ਕਰੋੜ ਰੁਪਏ ਦੀ ਲਾਗਤ ਨਾਲ 4/6 ਮਾਰਗੀ ਹੋਣਗੇ

-- 07 October,2013

highwayਚੰਡੀਗੜ੍ਹ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸੂਬਾ ਜਨਵਰੀ 2016 ਤੱਕ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ ਜਿਸਦੇ ਸਾਰੇ ਕੌਮੀ ਤੇ ਰਾਜ ਮਾਰਗ 4/6 ਮਾਰਗੀ ਹੋਣਗੇ। ਪੰਜਾਬ ਸਰਕਾਰ ਵਲੋਂ ਸੂਬੇ ਵਿਚਲੇ 400 ਕਿ.ਮੀ. ਕੌਮੀ ਤੇ ਰਾਜ ਮਾਰਗਾਂ ਨੂੰ 4/6 ਮਾਰਗੀ ਕਰਨ ਲਈ 3080 ਕਰੋੜ ਰੁਪਏ ਖ਼ਰਚੇ ਜਾਣਗੇ। ਸਰਕਾਰ ਦੀ ਇਸ ਯੋਜਨਾ ਨਾਲ ਸੂਬੇ ਦੋ ਲੋਕਾਂ ਨੂੰ ਬਿਹਤਰ ਸੜਕੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨਿਵੇਸ਼ਕਾਂ ਨੂੰ ਖਿੱਚਣ ਵਿਚ ਵੀ ਸਹਾਈ ਹੋਵੇਗਾ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਅਗਲੇ ਦੋ ਸਾਲਾਂ ਅੰਦਰ ਸੂਬੇ ਵਿਚ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈ, ਜਿਸ ਲਈ ਬੁਨਿਆਦੀ ਢਾਂਚੇ ਵਿਸ਼ੇਸ਼ ਕਰਕੇ ਸੜਕਾਂ, ਹਵਾਈ ਸੰਪਰਕ ਅਤੇ ਬਿਜਲੀ ਉਪਲਬਧਤਾ ਵੱਲ ਵਧੇਰੇ ਤਵੱਜ਼ੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 398.9 ਕਿ.ਮੀ ਲੰਬੀਆਂ ਸੜਕਾਂ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਦਕਿ ਪਿਛਲੇ 5 ਸਾਲਾਂ ਦੌਰਾਨ 1460 ਕਰੋੜ ਦੀ ਲਾਗਤ ਨਾਲ 230 ਕਿ.ਮੀ. ਲੰਬੇ ਕੌਮੀ ਮਾਰਗਾਂ ਨੂੰ 4/6 ਮਾਰਗੀ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਅਗਲੇ 3 ਸਾਲਾਂ ਦੌਰਾਨ ਸ਼ੰਭੂ ਬਾਰਡਰ ਤੋਂ ਜਲੰਧਰ ਤੱਕ ਕੌਮੀ ਮਾਰਗ-1, ਕੌਮੀ ਮਾਰਗ-1 ਏ ਭੋਗਪੁਰ ਤੋਂ ਮੁਕੇਰੀਆਂ, ਕੌਮੀ ਮਾਰਗ-15 ਪਠਾਨਕੋਟ ਤੋਂ ਅੰਮ੍ਰਿਤਸਰ ਅਤੇ ਕੌਮੀ ਮਾਰਗ-95 ਲੁਧਿਆਣਾ ਤੋਂ ਤਲਵੰਡੀ  ਨੂੰ 6 ਮਾਰਗੀ ਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।

ਬੁਲਾਰੇ ਨੇ ਅੱਗੇ ਦੱਸਿਆ ਕਿ 206 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ-ਵਾਹਗਾ ਬਾਰਡਰ, 90 ਕਰੋੜ ਦੀ ਲਾਗਤ ਨਾਲ ਜਲੰਧਰ ਤੋਂ ਭੋਗਪੁਰ ਅਤੇ 300 ਕਰੋੜ ਨਾਲ ਮੁਕੇਰੀਆਂ ਤੋਂ ਪਠਾਨਕੋਟ ਤੱਕ ਸੜਕਾਂ ਬਣਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ 263 ਕਰੋੜ ਰੁਪਏ ਦੀ  ਲਾਗਤ ਨਾਲ 6 ਮਾਰਗੀ ਕੀਤਾ ਗਿਆ ਹੈ ਅਤੇ ਢਿਲਵਾਂ ਤੋਂ ਜਲੰਧਰ ਤੱਕ ਦੇ ਬਾਕੀ ਰਹਿੰਦੇ ਹਿੱਸੇ ਨੂੰ ਵੀ 6 ਮਾਰਗੀ ਕਰਨ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੋਰਨਾਂ ਮੁੱਖ ਮਾਰਗਾਂ ਜਿਨ੍ਹਾਂ ਵਿਚ ਖਰੜ ਤੋਂ ਲੁਧਿਆਣਾ ਕੌਮੀ ਮਾਰਗ-95, ਖਰੜ ਤੋਂ ਕੁਰਾਲੀ ਕੌਮੀ ਮਾਰਗ-21 ਨੂੰ 4/6 ਮਾਰਗੀ ਕਰਨ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ, ਜਿਸ ਲਈ ਕੰਮ ਪੂਰਾ ਕਰਨ ਦੀ ਸਮਾਂ ਹੱਦ ਦਸੰਬਰ 2015 ਰੱਖੀ ਗਈ ਹੈ।

Facebook Comment
Project by : XtremeStudioz