Close
Menu

ਪੰਜਾਬ ਦੇ ਸੇਵਾ ਕੇਂਦਰਾਂ ਵਿਚ ਹੋਰ ਨਵੀਆਂ ਸੇਵਾਵਾਂ ਸ਼ੁਰੂ

-- 08 March,2019

– ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੁੱਜੇਗਾ ਵੱਡਾ ਲਾਭ

– ਪਾਣੀ ਅਤੇ ਸੀਵਰੇਜ ਦਾ ਬਿਲ ਭਰਨ ਲਈ ਲੰਬੀਆਂ ਕਤਾਰਾਂ ਤੋਂ ਮਿਲੇਗੀ ਨਿਜਾਤ

ਚੰਡੀਗੜ•, 8 ਮਾਰਚ: 

ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਵੱਲੋਂ ਕੁਝ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੱਡਾ ਲਾਭ ਪੁੱਜੇਗਾ।

ਜ਼ਿਆਦਾ ਜਾਣਕਾਰੀ ਦਿੰਦਿਆਂ ਵਿਭਾਗ ਦੀ ਪ੍ਰਮੁੱਖ ਸਕੱਤਰ ਸੀਮਾ ਜੈਨ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਮੁੱਚੇ ਰਾਜ ਵਿੱਚ ਵਿਦਿਆਰਥੀਆਂ ਦੀ ਸੁਵਿਧਾ ਲਈ ਚਾਰ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਡਿਗਰੀ/ਡੀ.ਐੱਮ.ਸੀ ਦੀ ਪ੍ਰਤੀਲਿਪੀ,  ਆਰਜੀ/ਗੈਰਹਾਜ਼ਰੀਆ (ਐਬਸੈਂਸੀਆ) ਡਿਗਰੀ, ਡੀ.ਐੱਮ.ਸੀ/ਡਿਗਰੀ ਨੂੰ ਮੁੜ ਜਾਰੀ ਕਰਨਾ ਅਤੇ ਡੀ.ਐੱਮ.ਸੀ/ਡਿਗਰੀ ਵਿੱਚ ਸੋਧ ਸਬੰਧੀ ਜ਼ਰੂਰੀ ਕਾਗਜ਼ਾਤ ਸੇਵਾ ਕੇਂਦਰਾਂ ਵਿਚ ਜਮ•ਾਂ ਕਰਵਾ ਕੇ ਉੱਥੋਂ ਹੀ ਇਨ•ਾਂ ਦੀ ਪ੍ਰਾਪਤੀ ਕਰ ਸਕਦੇ ਹਨ। 

ਉਨ•ਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਪ੍ਰਤੀਲਿਪੀਆਂ ਅਤੇ ਡਿਗਰੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਹੁਣ ਘਰਾਂ ਤੋਂ ਦੂਰ ਨਹੀਂ ਭੱਜਣਾ ਪਵੇਗਾ ਬਲਕਿ ਉਨ•ਾਂ ਨੂੰ ਇਹ ਕੰਮ ਸਮਾਂ ਬੱਧ ਤਰੀਕੇ ਨਾਲ ਕਰਵਾਉਣ ਲਈ ਸਿਰਫ ਨੇੜੇ ਦੇ ਸੇਵਾ ਕੇਂਦਰਾਂ ਵਿੱਚ ਜਾਣਾ ਪਵੇਗਾ। ਉਨ•ਾਂ ਕਿਹਾ ਕਿ ਜਲਦੀ ਹੀ ਦੂਸਰੀਆਂ ਯੂਨੀਵਰਸਿਟੀਆਂ ਜਿਵੇਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਅਜਿਹੀਆਂ ਸੇਵਾਵਾਂ ਵੀ ਸੇਵਾ ਕੇਂਦਰਾਂ ਵੱਲੋਂ ਪ੍ਰਦਾਨ ਕੀਤੀਆਂ ਜਾਣਗੀਆਂ।

ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ 15 ਮਾਰਚ, 2019 ਤੋਂ ਦੋ ਹੋਰ ਮਹੱਤਵਪੂਰਨ ਨਾਗਰਿਕ ਕੇਂਦਰਿਤ ਸੇਵਾਵਾਂ ਵੀ ਸੇਵਾ ਕੇਂਦਰਾਂ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਾਸੀ ਪਾਣੀ ਅਤੇ ਸੀਵਰੇਜ ਦੇ ਬਿੱਲ (ਸ਼ਹਿਰੀ ਖੇਤਰ/ਦਿੱਹਾਤੀ ਖੇਤਰ) ਅਤੇ ਈ-ਕੋਰਟ ਫੀਸ ਵੀ ਸੇਵਾ ਕੇਂਦਰਾਂ ਵਿਚ ਭਰ ਸਕਦੇ ਹਨ। ਉਨ•ਾਂ ਕਿਹਾ ਕਿ  ਨਾਗਰਿਕਾਂ ਨੂੰ ਹੁਣ ਪਾਣੀ ਅਤੇ ਸੀਵਰੇਜ ਦੇ ਬਿੱਲ ਭਰਨ ਲਈ ਵਿਭਾਗ ਕੋਲ ਜਾਣ ਜਾਂ ਲੰਬੀਆਂ ਕਤਾਰਾਂ ਵਿੱਚ ਖੜ•ਨ ਦੀ ਜਰੂਰਤ ਨਹੀਂ ਪਵੇਗੀ। ਉਨ•ਾਂ ਕਿਹਾ ਕਿ ਚੰਗਾ ਪ੍ਰਸ਼ਾਸਨ ਦੇਣ ਲਈ ਵਿਭਾਗ ਸਾਰੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਇੱਕੋ ਛੱਤ ਥੱਲੇ ਦੇਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਈ-ਗਵਰਨੈਂਸ ਸੁਸਾਇਟੀ 515 ਸੇਵਾ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ ਜਨਤਕ ਕੇਂਦਰਿਤ 246 ਸੇਵਾਵਾਂ ਸਹਿਜ ਢੰਗ ਨਾਲ ਪ੍ਰਦਾਨ ਕਰ ਰਹੀ ਹੈ। ਹਰ ਵਰਗ ਦਾ ਨਾਗਰਿਕ ਹਰ ਪ੍ਰਕਾਰ ਦੀਆਂ ਜਨਤਕ ਸੇਵਾਵਾਂ ਜਿਸ ਵਿੱਚ ਸਰਟੀਫਿਕੇਟਸ, ਪ੍ਰਵਾਨਗੀਆਂ, ਇਤਰਾਜ ਹੀਣਤਾ ਸਰਟੀਫਿਕੇਟ, ਲਾਇਸੰਸ, ਵੱਖ-ਵੱਖ ਤਰ•ਾਂ ਦੇ ਬਿੱਲ, ਪੈਨ ਕਾਰਡ, ਆਧਾਰ ਨਾਲ ਸਬੰਧਤ ਸੇਵਾਵਾਂ ਅਤੇ ਹੋਰ ਕਈ ਸੇਵਾਵਾਂ ਸ਼ਾਮਿਲ ਹਨ, ਦੀ ਪ੍ਰਾਪਤੀ ਲਈ  ਸੇਵਾ ਕੇਂਦਰ ਤੱਕ ਪਹੁੰਚ ਕਰ ਸਕਦਾ ਹੈ। ਜਨਤਕ ਸੇਵਾਵਾਂ ਦੇਣ ਲਈ ਸੇਵਾ ਕੇਂਦਰ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਜਿਨ•ਾਂ ਸਦਕਾ ਪੰਜਾਬ ਵਾਸੀਆਂ ਨੂੰ ਕਈ ਗੁੰਝਲਦਾਰ ਪ੍ਰਕਿਰਿਆਵਾਂ ਅਤੇ ਮੁਸ਼ਕਲਾਂ ਤੋਂ ਛੁਟਕਾਰਾ ਮਿਲਿਆ ਹੈ। 

Facebook Comment
Project by : XtremeStudioz