Close
Menu

ਪੰਜਾਬ ਦੇ 382 ਕਿਲੋਮੀਟਰ ਲੰਮੇ ਚਾਰ ਰਾਜ ਮਾਰਗਾਂ ਨੂੰ ਕੌਮੀ ਮਾਰਗ ਐਲਾਨਿਆ

-- 15 April,2015

Sukhbir-Singh-Badal_6* ਨਿਤੀਨ ਗਡਕਰੀ ਵਲੋਂ ਸੜਕੀ ਪ੍ਰਾਜੈਕਟਾਂ ਨੂੰ ਮਨਜ਼ੂਰੀ

* ਸੂਬੇ ਵਿਚ ਦੇਸ਼ ਦਾ ਸਭ ਤੋਂ ਵਧੀਆ ਸੜਕੀ ਸੰਪਰਕ ਸਥਾਪਿਤ ਹੋਵੇਗਾ-ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, ਪੰਜਾਬ ਦੇ 382 ਕਿਲੋਮੀਟਰ ਲੰਬੇ 4 ਰਾਜ ਮਾਰਗਾਂ ਨੂੰ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਮੰਤਰਾਲੇ ਵਲੋਂ ਕੌਮੀ ਮਾਰਗਾਂ ਵਜੋਂ ਮਾਨਤਾ ਦੇ ਦਿੱਤੀ ਹੈ ਜਿਸ ਨਾਲ ਇਨ੍ਹਾਂ ਮੁੱਖ ਸੜਕਾਂ ਦੀ ਸਾਂਭ ਸੰਭਾਲ ਤੇ ਨਵੀਨੀਕਰਨ ਕੌਮੀ ਮਾਰਗਾਂ ਦੀ ਤਰਜ਼ ‘ਤੇ ਕੀਤੀ ਜਾਵੇਗੀ। ਇਸ ਤਹਿਤ ਕੇਂਦਰੀ ਮੰਤਰੀ ਸ੍ਰੀ ਨਿਤੀਨ ਗਡਕਰੀ ਵਲੋਂ ਪੰਜਾਬ ਸਰਕਾਰ ਦੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਨ੍ਹਾਂ 382 ਕਿਲੋਮੀਟਰ ਲੰਬੇ  ਰਾਜ ਮਾਰਗਾਂ ‘ਤੇ ਪੈਂਦੇ ਸਾਰੇ ਪੁਲÎਾਂ, ਮੋੜਾਂ, ਚੌਕਾਂ, ਕਾਜ਼ਵੇਅ ਆਦਿ ਨੂੰ ਵੀ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ। ਪੰਜਾਬ ਵਿਚ ਪਹਿਲਾਂ ਹੀ 2136 ਕਿਲੋਮੀਟਰ ਨੈਸ਼ਨਲ ਹਾਈਵੇਅ ਅਤੇ 6990 ਕਿਲੋਮੀਟਰ ਲੰਬੇ ਰਾਜ ਮਾਰਗਾਂ ਤੋਂ ਇਲਾਵਾ 55000 ਕਿਲੋਮੀਟਰ ਲੰਬੀਅÎਾਂ ਪੇਂਡੂ ਸੰਪਰਕ ਸੜਕਾਂ ਵੀ ਹਨ। ਉਨ੍ਹਾਂ ਕਿਹਾ ਕਿ ਕੁੱਲ 64,500 ਕਿਲੋਮੀਟਰ ਲੰਬੇ ਸੜਕੀ ਸੰਪਰਕ ਦੇ ਕਾਰਨ ਪੰਜਾਬ ਵਿਚ ਦੇਸ਼ ਭਰ ਨਾਲੋਂ ਸਭ ਤੋਂ ਵੱਧ ਸੜਕੀ ਘਣਤਾ ਹੈ।

ਹੁਣ ਜਿਨ੍ਹਾਂ ਰਾਜਮਾਰਗਾਂ ਨੂੰ ਕੌਮੀ ਮਾਰਗਾਂ ਵਜੋਂ ਮਾਨਤਾ ਦਿੱਤੀ ਗਈ ਹੈ, ਉਨ੍ਹਾਂ ਵਿਚ 150 ਕਿਲੋਮੀਟਰ ਲੰਬਾਈ ਵਾਲੀ ਮੁਦਕੀ ਤੋਂ ਤਲਵੰਡੀ ਸਾਬੋ ਸੜਕ ਬਰਾਸਤਾ ਬਾਘਾ ਪੁਰਾਣਾ, ਰਾਮਪੁਰਾ ਤੇ ਮੌੜ ਅਤੇ 157 ਕਿਲੋਮੀਟਰ ਲੰਮੀ ਅੰਮ੍ਰਿਤਸਰ ਤੋਂ ਊਨਾ ਸੜਕ ਬਰਾਸਤਾ ਬਟਾਲਾ, ਸ਼੍ਰੀ ਹਰਗੋਬਿੰਦਪੁਰ, ਟਾਂਡਾ, ਹੁਸ਼ਿਆਰਪੁਰ ਸ਼ਾਮਿਲ ਹੈ। ਇਸ ਤੋਂ ਇਲਾਵਾ 40 ਕਿਲੋਮੀਟਰ  ਲੰਮੀ ਖਰੜ-ਬਨੂੜ-ਤੇਪਲਾ ਸੜਕ ਅਤੇ 35 ਕਿਲੋਮੀਟਰ ਲੰਬਾਈ ਵਾਲੀ ਫਗਵਾੜਾ-ਹੁਸ਼ਿਆਰਪੁਰ ਸੜਕ ਵੀ ਸ਼ਾਮਲ ਹੈ।

ਬੁਲਾਰੇ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸਾਰੇ ਪ੍ਰਾਜੈਕਟਾਂ ਦੀ ਨਿੱਜੀ ਤੌਰ ‘ਤੇ ਹਰ ਮਹੀਨੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੜਕਾਂ ਨੂੰ ਕੌਮੀ ਮਾਰਗ ਐਲਾਨਿਆ ਗਿਆ ਹੈ ਉਨ੍ਹਾਂ ਨੂੰ 2 ਸਾਲ ਦੇ ਅੰਦਰ-ਅੰਦਰ ਕੌਮੀ ਮਾਰਗਾਂ ਦੇ ਮਾਪਦੰਡਾਂ ਅਨੁਸਾਰ ਵਿਕਸਤ ਕੀਤਾ ਜਾਵੇਗਾ।

ਬੁਲਾਰੇ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਬਾਦਲ ਵਲੋਂ ਅਗਲੇ 2 ਸਾਲਾਂ ਦੌਰਾਨ ਸਾਰੇ ਸ਼ਹਿਰਾਂ ਨੂੰ 4/6 ਮਾਰਗੀ ਸੜਕਾਂ ਨਾਲ ਜੋੜਨ ਦੇ ਦਿੱਤੇ ਟੀਚੇ ਦੀ ਪੂਰਤੀ ਲਈ ਮਾਝੇ ਤੇ ਮਾਲਵੇ ਨੂੰ ਜੋੜਨ ਲਈ ਅੰਮ੍ਰਿਤਸਰ-ਬਠਿੰਡਾ ਸੜਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਉੱਪਰ ਕੁੱਲ 3800 ਕਰੋੜ ਰੁਪੈ ਖਰਚ ਆਉਣਗੇ। ਇਸ ਤੋਂ ਇਲਾਵਾ ਸ੍ਰੀ ਗਡਕਰੀ ਵਲੋਂ 157 ਕਿਲੋਮੀਟਰ ਲੰਬੇ ਅੰਮ੍ਰਿਤਸਰ–ਊਨਾ ਸੜਕ ਵਾਇਆ ਮਹਿਤਾ, ਘੁਮਾਣ, ਟਾਂਡਾ ਤੇ ਹੁਸ਼ਿਆਰਪੁਰ ਨੂੰ ਵਿਕਸਤ ਕਰਨ ਲਈ 1800 ਕਰੋੜ ਰੁਪੈ ਦੇ ਪ੍ਰਾਜੈਕਟ ਦਾ ਵੀ ਪ੍ਰਵਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਗਲੇ 2 ਸਾਲ ਦੌਰਾਨ ਮੁਕੰਮਲ ਕੀਤੇ ਜਾਣ ਵਾਲੇ ਚਾਰ ਮਾਰਗੀ ਮੁੱਖ ਪ੍ਰਾਜੈਕਟਾਂ ਵਿਚ 1500 ਕਰੋੜ ਰੁਪੈ  ਦੀ ਲਾਗਤ ਨਾਲ ਮੁਕੰਮਲ ਹੋਣ ਵਾਲੀ ਜਲੰਧਰ-ਮੋਗਾ ਸੜਕ, 500 ਕਰੋੜ ਰੂਪੈ ਦੀ ਲਾਗਤ ਨਾਲ ਮੋਗਾ-ਬਰਨਾਲਾ ਸੜਕ, 2000 ਕਰੋੜ ਰੂਪੈ ਦੀ ਲਾਗਤ ਨਾਲ ਚੰਡੀਗੜ੍ਹ-ਲੁਧਿਆਣਾ ਸੜਕ, 300 ਕਰੋੜ ਰੂਪੈ

Facebook Comment
Project by : XtremeStudioz