Close
Menu

ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦੈ, ਨੌਜਵਾਨਾਂ ਨੂੰ ਮਿਲੇ ਸਰਗਰਮ ਭੂਮਿਕਾ: ਦੀਪਇੰਦਰ ਰੰਧਾਵਾ

-- 01 August,2015

ਦੀਪਇੰਦਰ ਨੂੰ ਚੋਣ ਨਿਸ਼ਾਨ ਸੀਰਿਅਲ ਨੰ. 3, ਟੇਬਲ ਮਿਲਿਆ
ਚੰਡੀਗੜ•, 1 ਅਗਸਤ: ਨਸ਼ਾਖੋਰੀ ਦਾ ਮੁਕਾਬਲਾ ਕਰਨ ਲਈ ਪੰਜਾਬ ਨੂੰ ਗੰਭੀਰ ਸੋਚ ਅਪਣਾਉਣੀ ਚਾਹੀਦੀ ਹੈ, ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਚੁੰਗਲ ‘ਚ ਫਸਾ ਚੁੱਕਾ ਹੈ। ਨਸ਼ਾ ਮੁਕਤ ਪੰਜਾਬ ਲਈ ਜ਼ੋਰ ਦਿੰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਉਮੀਦਵਾਰ ਦੀਪਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੀਤੇ ਅੱਠ ਸਾਲਾਂ ਦੌਰਾਨ ਸ੍ਰੋਮਣੀ ਅਕਾਲੀ ਦਲ-ਭਾਜਪਾ ਸ਼ਾਸਨ ਦੌਰਾਨ ਨਸ਼ਾਖੋਰੀ ਕਈ ਗੁਣਾਂ ਵੱਧ ਚੁੱਕੀ ਹੈ ਅਤੇ ਇਸਦਾ ਸਿੱਧੇ ਤੌਰ ‘ਤੇ ਪੰਜਾਬ ਦੇ ਨੌਜਵਾਨਾਂ ‘ਤੇ ਅਸਰ ਪਿਆ ਹੈ। ਨਸ਼ਿਆਂ ਦਾ ਬਿਨ•ਾਂ ਰੋਕ ਟੋਕ ਪ੍ਰਸਾਰ ਹੋ ਰਿਹਾ ਹੈ ਤੇ ਸੂਬੇ ਦੀ ਹਰੇਕ ਨੁੱਕੜ ‘ਤੇ ਉਪਲਬਧ ਹਨ। ਇਸ ਲੜੀ ਹੇਠ ਨਸ਼ੇ ਦੇ ਵਪਾਰ ਨੂੰ ਸਿਆਸਤਦਾਨਾਂ ਤੇ ਪੁਲਿਸ ਵਾਲਿਆਂ ਵਿਚਾਲੇ ਗਠਜੋੜ ਸ਼ੈਅ ਦੇ ਰਿਹਾ ਹੈ।
ਦੀਪਇੰਦਰ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਵਜੋਂ ਨੌਜਵਾਨਾਂ ਪ੍ਰਤੀ ਮੇਰੀ ਸੋਚ ਇਹ ਹੋਵੇਗੀ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਹੈ। ਅਸੀਂ ਜਾਗਰੂਕਤਾ ਕੈਂਪ, ਮੈਡੀਕਲ ਕੈਂਪ ਲਗਾਉਣ ਸਮੇਤ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਕੇਂਦਰਾਂ ‘ਤੇ ਛਾਪਾਮਾਰੀ ਕਰਾਂਗੇ, ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਮੁਹਿੰਮ ਚਲਾਵਾਂਗੇ। ਸਰਕਾਰ ਨਸ਼ਾਖੋਰੀ ‘ਤੇ ਕਾਬੂ ਪਾਉਣ ‘ਚ ਅਸਫਲ ਰਹੀ ਹੈ, ਹੁਣ ਨੌਜਵਾਨਾਂ ਦੀ ਇਸ ਸਿਸਟਮ ਖਿਲਾਫ ਅਵਾਜ਼ ਚੁੱਕਣ ਅਤੇ ਪੰਜਾਬ ਨੂੰ ਮੁੜ ਤੋਂ ਖੜ•ਾ ਕਰਨ ਦੀ ਵਾਰੀ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵਰ•ਦਿਆਂ ਦੀਪਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਵੱਲੋਂ ਸਾਲ 2011 ‘ਚ ਇਹ ਮੁੱਦਾ ਚੁੱਕਣ ਤੋਂ ਬਾਅਦ ਸਰਕਾਰ ਵੱਲੋਂ ਡਰੱਗ ਪ੍ਰੀਵੇਂਸ਼ਨ ਬੋਰਡ ਬਣਾਈ ਗਈ ਸੀ, ਪਰ ਹਾਲੇ ਤੱਕ ਇਸ ਬੋਰਡ ਵੱਲੋਂ ਪੰਜਾਬ ‘ਚ ਨਸ਼ਾਖੋਰੀ ‘ਤੇ ਕਾਬੂ ਪਾਉਣ ਲਈ ਕੁਝ ਨਹੀਂ ਕੀਤਾ ਗਿਆ ਹੈ। ਪੰਜਾਬ ‘ਚ ਯੂਥ ਡਿਵਲਪਮੇਂਟ ਬੋਰਡ ਵੀ ਬਣਾਈ ਗਈ ਸੀ, ਪਰ ਨੌਜਵਾਨਾਂ ਦੀ ਤਰੱਕੀ ਵਾਸਤੇ ਕੋਈ ਮਜ਼ਬੂਤ ਕਦਮ ਨਹੀਂ ਚੁੱਕੇ ਗਏ। ਇਥੋਂ ਤੱਕ ਕਿ ਕੋਈ ਨੀਤੀ ਸਬੰਧੀ ਫੈਸਲਾ ਲੈਣ ਵਾਲੇ ਮੈਂਬਰਾਂ ਨੂੰ ਭਰੋਸੇ ‘ਚ ਨਹੀਂ ਲਿਆ ਜਾਂਦਾ।  ਕਾਂਗਰਸ ਮੀਤ ਪ੍ਰਧਾਨ ਨੇ ਪੰਜਾਬ ‘ਚ ਨਸ਼ਾਖੋਰੀ ਦੇ ਮੁੱਦੇ ਨੂੰ ਚੁੱਕਿਆ ਸੀ ਤੇ ਨਸ਼ਾ ਪੀੜਤਾਂ ਦੇ ਅੰਕੜਿਆਂ ਦਾ ਲੋਕਾਂ ‘ਚ ਖੁਲਾਸਾ ਕੀਤਾ ਸੀ।
ਦੀਪਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਾਲੇ ਹੀ ‘ਚ ਕੀਤੇ ਗਏ ਸਰਵੇ ਮੁਤਾਬਿਕ 6 ਲੱਖ ਤੋਂ ਵੱਧ ਨਸ਼ੇੜੀ ਸਰਕਾਰ ਵੱਲੋਂ ਵੱਖ ਵੱਖ ਕੇਂਦਰਾਂ ਤੇ ਹਸਪਤਾਲਾਂ ‘ਚ ਰਜਿਸਟਰ ਕੀਤੇ ਗਏ ਹਨ, ਜਦਕਿ ਅਸਲੀ ਡਾਟਾ ਘੱਟੋਂ ਘੱਟ ਇਸ ਤੋਂ 10 ਗੁਣਾਂ ਹੋਵੇਗਾ। ਪੰਜਾਬ ਦੇ ਨੌਜਵਾਨਾਂ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।

Facebook Comment
Project by : XtremeStudioz