Close
Menu

ਪੰਜਾਬ ਨਸ਼ਿਆਂ ਖਿਲਾਫ਼ ਜੰਗ ਕਾਰਣ ਸੰਤਾਪ ਭੁਗਤ ਰਿਹਾ ਹੈ-ਬਾਦਲ

-- 28 June,2015

* ਪੰਜਾਬ ਵਿੱਚ ਇਕ ਵੀ ਗਾ੍ਰਮ ਨਸ਼ਾ ਪੈਦਾ ਨਹੀ ਹੁੰਦਾ

* ਨਸ਼ਿਆਂ ਦੇ ਖਿਲਾਫ ਸਖ਼ਤ ਸਟੈਂਡ ਕਾਰਣ ਕੁੱਝ ਵਿਰੋਧੀ ਤਾਕਤਾਂ ਨੇ ਸੂਬੇ ਦਾ ਅਕਸ ਖਰਾਬ ਕੀਤਾ ਹੈ

* ਸੂਬਾ ਸਰਕਾਰ ਪੰਜਾਬ ਵਿੱਚ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਵਚਨਬੱਧ

* ਸਿੱਖ ਕੈਦੀਆਂ ਦੇ ਪੰਜਾਬ ਵਾਪਸੀ ਨਾਲ ਪੰਜਾਬ ਵਿੱਚ ਅੱਤਵਾਦ ਦੇ ਮੁੜ ਸੁਰਜੀਤ ਹੋਣ ਦੇ ਖਦਸ਼ਿਆਂ ਨੂੰ ਸਿਰੇ ਤੋਂ ਕੀਤਾ ਖਾਰਜ਼

ਰੰਗੀਆਂ,ਸੰਗਰੂਰ, 28ਜੂਨ :  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੇ ਖਿਲਾਫ਼ ਆਪਣੀ ਜੰਗ ਕਾਰਨ ਸੰਤਾਪ ਭੋਗ ਰਿਹਾ ਹੈ ਜਦਕਿ ਸੂਬੇ ਵਿੱਚ ਇਕ ਗ੍ਰਾਮ ਵੀ ਨਸ਼ਾ ਪੈਦਾ ਨਹੀ ਹੁੰਦਾ।

ਅੱਜ ਇਥੇ ਪੱਤਰਕਾਰਾਂ ਨਾਲ ਆਪਣੇ ਧੰਨਵਾਦੀ ਦੌਰੇ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਫ਼ੀਮ, ਹੈਰੋਇਨ ਵਰਗੇ ਹੋਰ ਨਸ਼ੇ ਪੰਜਾਬ ਵਿੱਚ ਸਰਹੱਦ ਪਾਰ ਤੋਂ ਆਉਂਦੇ ਹਨ ਜਦਕਿ ਭੂਕੀ ਅਤੇ ਗਾਂਜੇ ਵਰਗੇ ਨਸ਼ੇ ਹਿਮਾਚਲ ਅਤੇ ਰਾਜਸਥਾਨ ਤੋਂ ਪੰਜਾਬ ਤੱਕ ਪਹੁੰਚਦੇ ਹਨ ਜਿੱਥੇ ਇਹ ਨਸ਼ੇ ਖੁੱਲੇ ਤੌਰ ਤੇ ਵਿਕਦੇ ਹਨ। ਉਨ•ਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਲਈ ਨਸ਼ਿਆਂ ਖਿਲਾਫ਼ ਜੰਗ ਅੱਗੇ ਹੋ ਕੇ ਲੜ•ਨ ਵਾਲੇ ਬਹਾਦਰ ਲੋਕਾਂ ਤੇ ਕੁੱਝ ਲੋਕਾਂ ਵੱਲੋਂ ਨਸ਼ੇੜੀ ਹੋਣ ਦਾ ਧੱਬਾ ਜਾ ਰਿਹਾ ਹੈ। ਉਨ•ਾਂ ਕਿਹਾ ਪਹਿਲਾ ਅਸੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦ ਵਿਰੁੱਧ ਲੰਬਾ ਸਮਾਂ ਲੜਾਈ ਲੜੀ ਅਤੇ ਹੁਣ ਦੇਸ਼ ਦੀ ਖਾਤਰ ਨਸ਼ਿਆਂ ਦੇ ਖਿਲਾਫ਼ ਜੰਗ ਲੜ ਰਹੇ ਹਾਂ ਜਿਸ ਕਾਰਨ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਸੂਬੇ ਦੀਆਂ ਸਰੁੱਖਿਆਂ ਏਜੰਸੀਆਂ ਨੇ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ•ਾਂ ਨੂੰ ਜੇਲ ਦੀਆਂ ਸਲਾਖਾਂ ਪਿਛੇ ਪਹੁੰਚਾਇਆ ਅਤੇ ਉਨ•ਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ ਜਿਸ ਕਰਕੇ ਸੂਬੇ ਵਿੱਚ ਆਉਣ ਵਾਲੇ ਨਸ਼ੇ ਦੇ ਕਾਫ਼ੀ ਰੋਕ ਲੱਗੀ ਹੈ ਨਾਲ ਹੀ ਉਨ•ਾਂ ਕਿਹਾ ਕਿ ਸੂਬੇ ਵਿੱਚ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਖੋਲ•ੇ ਗਏ ਹਨ ਤਾਂ ਕਿ ਕੁਰਾਹੇ ਪਏ ਨੌਜਵਾਨਾਂ ਨੂੰ ਸਿੱਧੇ ਪਾਸੇ ਲਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਆਪਣੇ ਪੱਧਰ ਤੇ ਸੂਬਾ ਸਰਕਾਰ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਗੰਭੀਰ ਯਤਨ ਕਰ ਰਹੀ ਹੈ ਪਰ ਸਮੇਂ ਦੀ ਲੋੜ ਹੈ ਕਿ ਅੰਤਰਾਸ਼ਟਰੀ ਸਰਹੱਦ ਤੇ ਚੌਕਸੀ ਨੁੰ ਹੋਰ ਵਧਾਉਣ ਦੇ ਨਾਲ ਨਾਲ ਵੱਖ ਵੱਖ ਸੂਬਾ ਸਰਕਾਰਾਂ ਨੂੰ ਨਸ਼ੇ ਦੀ ਸਪਲਾਈ ਦੇ ਰੋਕ ਲਗਾਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਨਸ਼ਾ ਅੱਜ ਕਿਸੇ ਸੂਬੇ ਜਾਂ ਦੇਸ਼ ਦੀ ਨਹੀ ਆਲਮੀ ਪੱਧਰ ਤੇ ਇਕ ਗੰਭੀਰ ਚੁਣੋਤੀ ਹੈ ਜਿਸਦਾ ਹਲ ਮਿਲ ਕੇ ਹੀ ਲੱਭਿਆ ਜਾ ਸਕਦਾ ਹੈ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਉਹ ਸੂਬੇ ਦੀ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਨ ਅਤੇ ਉਹ ਕਦੇ ਵੀ ਅਜਿਹਾ ਫੈਸਲਾ ਨਹੀ ਲੈਣਗੇ ਜਿਸ ਨਾਲ ਸੂਬੇ ਦੀ ਅਮਨ ਸਾਂਤੀ ਤੇ ਕੋਈ ਪ੍ਰਭਾਵ ਪੈਂਦਾ ਹੋਵੇ। ਉਨ•ਾਂ ਕਿਹਾ ਕਿ ਹੋਰ ਸੂਬਿਆਂ ਤੋਂ ਸਿੱਖ ਕੈਦੀਆਂ ਦੀ ਪੰਜਾਬ ਵਾਪਸੀ ਨਾਲ ਅੱਤਵਾਦ ਦਾ ਕੋਈ ਵੀ ਖਤਰਾ ਖੜ•ਾ ਨਹੀ ਹੋਵੇਗਾ। ਉਨ•ਾਂ ਕਿਹਾ ਕਿ ਦੇਸ਼ ਭਰ ਵਿੱਚ ਸੂਬਾ ਸਰਕਾਰਾਂ ਇਕ ਸੂਬੇ ਤੋਂ ਦੂਜੇ ਸੂਬੇ ਵਿੱਚ ਕੈਦੀਆਂ ਦੀ ਅਦਲਾ -ਬਦਲੀ ਕਰਦੀਆਂ ਰਹਿੰਦੀਆਂ ਹਨ ਪਰ ਇਸ ਨਾਲ ਦੇਸ਼ ਦੀ ਅਮਨ ਸਾਂਤੀ ਨੂੰ ਕੋਈ ਖਤਰਾ ਨਹੀ ਹੁੰਦਾ
ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਲੋਕ ਆਪਣੇ ਹਿੱਤਾਂ ਲਈ ਜਾਣ ਬੁੱਝ ਕੇ ਅੱਤਵਾਦ ਦਾ ਹਊਆ ਖੜ•ਾ ਕਰ ਰਹੇ ਹਨ। ਉਨ•ਾਂ ਕਿਹ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵਰਗੇ ਬਿਮਾਰ ਵਿਕਅਤੀ ਦੇ ਪੰਜਾਬ ਵਿੱਚ ਤਬਾਦਲੇ ਨਾਲ ਅੱਤਵਾਦ ਕਿਵੇਂ ਮੁੜ ਸਿਰ ਚੁੱਕ ਸਕਦਾ ਹੈ। ਉਨ•ਾਂ ਕਿਹਾ ਇਹਨਾਂ ਫੈਸਲਿਆਂ ਨਾਲ ਸੂਬੇ ਵਿੱਚ ਅੱਤਵਾਦ ਦੇ ਮੁੜ ਸੁਰਜੀਤ ਹੋਣ ਦੇ ਖਦਸ਼ੇ ਪੂਰੀ ਤਰ•ਾਂ ਨਾਲ ਅਧਾਰਹੀਣ ਹਨ।
ਇਸ ਤੋਂ ਪਹਿਲਾ ਪਿੰਡ ਰੰਗੀਆਂ, ਸੁਲਤਾਨਪੁਰ, ਅਲਾਲ, ਮੂਲੋਵਾਲ, ਰਣੀਕੇ, ਹਸਨਪੁਰ, ਬੁੱਘਰਾਂ, ਪੇਦਨੀਕਲਾਂ ਅਤੇ ਹੋਰਨਾਂ ਪਿੰਡਾਂ ਵਿਖੇ ਆਪਣੇ ਧੰਨਵਾਦੀ ਦੌਰੇ ਦੌਰਾਨ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਦਾ ਅਕਾਲੀ ਉਮੀਦਵਾਰ ਨੂੰ ਜਿਤਾਉਣ ਲਈ ਧੰਨਵਾਦ ਵਿਅਕਤ ਕੀਤਾ। ਉਨ•ਾਂ ਕਿਹਾ ਕਿ ਇਸ ਜਿੱਤ ਨੇ ਸੂਬੇ ਦੇ ਵਿਕਾਸ ਪ੍ਰਤੀ ਉਹਨਾਂ ਦੀ ਵਚਨਬੱਧਤਾ ਨੂੰ ਹੋਰ ਵਧਾ ਦਿੱਤਾ ਹੈ ਅਤੇ ਉਹ ਸੂਬੇ ਦੇ ਖਾਸ ਤੌਰ ਤੇ ਇਸ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਹਲਕਾ ਵਿਧਾਇਕ ਸ. ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੱਖ ਸਕੱਤਰ ਸ੍ਰੀ ਕੇ.ਜੀ.ਐਸ. ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਅਤੇ ਜ਼ਿਲ•ਾ ਪੁਲੀਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਹਾਜ਼ਰ ਸਨ।

Facebook Comment
Project by : XtremeStudioz