Close
Menu

ਪੰਜਾਬ ਨੂੰ ਈ-ਗਵਰਨੈਂਸ ਐਵਾਰਡ 2012-13 ਮਿਲਿਆ : ਢੀਂਡਸਾ

-- 22 December,2013

Dhindsaਚੰਡੀਗੜ,22 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਨ ਲਾਈਨ ਅਦਾਇਗੀਆਂ ਦੀ ਸਕੀਮ ਦੇ ਨਾਂ ਇਕ ਹੋਰ ਪ੍ਰਾਪਤੀ ਜੁੜ ਗਈ ਹੈ।ਏਕੀਕਰਨ ਵਿੱਤੀ ਪ੍ਰਬੰਧ ਸਿਸਟਮ (ਇੰਟੈਗਰੇਟਿਡ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ- ਆਈ.ਐਫ.ਐਮ.ਐਸ) ਨੂੰ ਸੀ.ਐਸ.ਆਈ-ਨੀਹੀਲੈਂਟ (ਕੰਪਿਊਟਰ ਸੁਸਾਇਟੀ ਆਫ ਇੰਡੀਆ) ਗਵਰਨੈਂਸ ਐਵਾਰਡ 2012-13 ਦਿੱਤਾ ਗਿਆ ਹੈ। ਆਈ.ਐਫ.ਐਮ. ਸਿਸਟਮ ਰਾਹੀਂ ਹੀ ਖਜ਼ਾਨਾ ਦਫਤਰਾਂ ‘ਚ ਅਦਾਇਗੀਆਂ ਆਨ ਲਾਈਨ ਕੀਤੀਆਂ ਜਾ ਰਹੀਆਂ ਹਨ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਕੰਪਿਊਟਰ ਸੁਸਾਇਟੀ ਆਫ ਇੰਡੀਆ ਦੀ 48ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਇਹ ਐਵਾਰਡ ਸ੍ਰੀ ਜੀ. ਰਮੇਸ਼ ਕੁਮਾਰ ਸਕੱਤਰ ਵਿੱਤ-ਕਮ-ਡਾਇਰੈਕਟਰ ਖਜ਼ਾਨਾ ਅਤੇ ਅਕਾਊਂਟਸ ਨੇ ਇਹ ਸਨਮਾਨ ਹਾਸਲ ਕੀਤਾ। ਇਸ ਸਮਾਰੋਹ ‘ਚ ਦੇਸ਼ ਦੇ ਸਾਰੇ ਸੂਬਿਆਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਆਨਲਾਈਨ ਅਦਾਇਗੀਆਂ ਦੀ ਸਕੀਮ ਰਾਜ ਭਰ ‘ਚ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ ਏਕੀਕਰਨ ਵਿੱਤੀ ਪ੍ਰਬੰਧ ਸਿਸਟਮ (ਇੰਟੈਗਰੇਟਿਡ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ- ਆਈ.ਐਫ.ਐਮ.ਐਸ) ਰਾਹੀਂ ਖਜ਼ਾਨਾ ਦਫਤਰਾਂ ਦੇ ਲੈਣ-ਦੇਣ ਸਫਲਤਾਪੂਰਵਕ ਹੋ ਰਹੇ ਹਨ।ਇਹ ਵਿਵਸਥਾ ਕਰਨਾ ਵਾਲਾ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ। ਸਰਕਾਰੀ ਪੱਧਰ ‘ਤੇ ਸਾਰੀਆਂ ਅਦਾਇਗੀਆਂ 1 ਅਪ੍ਰੈਲ ਤੋਂ ਸਿੱਧੀਆਂ ਬੈਂਕ ਖਾਤਿਆਂ ‘ਚ ਜਮ�ਾਂ ਹੋ ਰਹੀਆਂ ਹਨ।
ਉਨ�ਾਂ ਦੱਸਿਆ ਕਿ ਈ-ਪੇਮੈਂਟ ਪ੍ਰਣਾਲੀ ਉਨ�ਾਂ ਸਾਰੇ ਸਰਕਾਰੀ ਵਿਭਾਗਾਂ/ਦਫਤਰਾਂ ‘ਚ ਲਾਗੂ ਕੀਤੀ ਗਈ ਹੈ, ਜਿਨ�ਾਂ ਦਾ ਲੈਣ-ਦੇਣ ਖਜ਼ਾਨਾ ਦਫਤਰਾਂ ਰਾਹੀਂ ਹੁੰਦਾ ਹੈ।ਵਧੇਰੇ ਜਾਣਕਾਰੀ ਦਿੰਦਿਆਂ ਉਨ�ਾਂ ਦੱਸਿਆ ਕਿ ਪੰਜਾਬ ਦੇ ਸਾਰੇ 21 ਖਜ਼ਾਨਾ ਦਫਤਰਾਂ ਅਤੇ ਉਨ�ਾਂ ਅਧੀਨ ਆਉਂਦੇ 71 ਸਬ ਖਜ਼ਾਨਾ ਦਫਤਰਾਂ ‘ਚ ਈ-ਪੇਮੈਂਟ (ਆਨਲਾਈਨ) ਦੀ ਵਿਵਸਥਾ ਸਫਲ ਰਹੀ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਆਨਲਾਈਨ ਪੈਸਾ ਪ੍ਰਾਪਤ ਕਰਨ ਵਾਲੇ ਨੂੰ ਵੀ ਬਹੁਤ ਫਾਇਦਾ ਹੋ ਰਿਹਾ ਹੈ ਕਿਉਂ ਕਿ ਉਸਦੇ ਖਾਤੇ ‘ਚ ਪੈਸਾ ਤੁਰੰਤ ਜਮ�ਾਂ ਹੋ ਜਾਂਦਾ ਹੈ। ਉਨ�ਾਂ ਦੱਸਿਆ ਕਿ ਅਦਾਇਗੀਆਂ ਦੀ ਇਸ ਵਿਵਸਥਾ ਨਾਲ ਪੈਸੇ ਦਾ ਹਿਸਾਬ-ਕਿਤਾਬ ਰੱਖਣਾ ਵੀ ਸੌਖਾ ਹੈ ਅਤੇ ਕਿਸੇ ਵੀ ਤਰ�ਾਂ ਦੇ ਧੋਖੇ ਦੀ ਕੋਈ ਗੁਜਾਇੰਸ਼ ਨਹੀਂ ਹੈ। ਇਸ ਤੋਂ ਇਲਾਵਾ ਇਸ ਵਿਵਸਥਾ ਨਾਲ ਸਮੇਂ ਦੀ ਅਤੇ ਕਾਗਜ਼ ਦੀ ਬੱਚਤ ਵੀ ਹੋ ਰਹੀ ਹੈ।
ਸ. ਢੀਂਡਸਾ ਨੇ ਕਿਹਾ ਕਿ ਹੁਣ ਇਹ ਐਵਾਰਡ ਮਿਲਣ ਨਾਲ ਸਾਡੀ ਹੌਂਸਲਾ ਅਫਜ਼ਾਈ ਹੋਈ ਹੈ ਅਤੇ ਪੰਜਾਬ ਸਰਕਾਰ ਸਭਨਾਂ ਵਿਭਾਗਾਂ ‘ਚ ਈ-ਗਵਰਨੈਂਸ ਲਾਗੂ ਕਰਨ ਦਾ ਇਕ ਨਵਾਂ ਦੌਰ ਸ਼ੁਰੂ ਕਰੇਗੀ।

Facebook Comment
Project by : XtremeStudioz