Close
Menu

ਪੰਜਾਬ ਨੂੰ ਗਰਿੱਡ ਨਾਲ ਜੁੜੀ ਸੋਲਰ ਰੂਫਟਾਪ ਪਾਵਰ ਸਮਰੱਥਾ ਦੇ ਸਭ ਤੋ’ ਜਿਆਦਾ ਵਾਧੇ ਲਈ ਪਹਿਲਾ ਇਨਾਮ

-- 01 September,2015

* ਮਜੀਠੀਆ ਵਲੋ’ ਪ੍ਰਾਪਤੀਆਂ ਲਈ ਨਵਿਆਉਣਯੋਗ ਊਰਜਾ ਵਿਭਾਗ ਦੀ ਭਰਵੀ’ ਸਲਾਘਾ

ਚੰਡੀਗੜ੍ਹ,1 ਸਤੰਬਰ  : ਪੰਜਾਬ ਦੇ ਨਵੀ ਅਤੇ ਨਵਿਆਉਣਯੋਗ ਊਰਜਾ ਵਿਭਾਗ ਨੂੰ ਉਸ ਸਮੇ’ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਹੋਈ ਜਦੋ’ ਕੇ’ਦਰੀ ਬਿਜਲੀ, ਕੋਲਾ ਅਤੇ ਨਵੀ ਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਪੀਊਸ਼ ਗੋਇਲ ਨੇ ਪੰਜਾਬ ਨੂੰ ਨਵਿਆਉਣਯੋਗ ਊਰਜਾ ਬਿਜਲੀ ਪੈਦਾ ਕਰਨ ਦੇ ਵੱਖੋ ਵੱਖ ਖੇਤਰਾਂ ਵਿੱਚ ਬੇਹੱਦ ਵਧੀਆ ਕਾਰਗੁਜਾਰੀ ਲਈ ਪੰਜ ਐਵਾਡਰ ਪ੍ਰਦਾਨ ਕੀਤੇ। ਇਨਾ ਵਿੱਚ ਵਿੱਤੀ ਵਰ੍ਹੇ 2014-15 ਦੇ ਦੌਰਾਨ ਦੇਸ਼ ਵਿੱਚ ਗਰਿੱਡ ਨਾਲ ਜੁੜੀ ਸੋਲਰ ਰੂਫਟਾਪ ਪਾਵਰ ਸਮਰੱਥਾ ਦੇ ਸਭ ਤੋ’ ਜਿਆਦਾ ਵਾਧੇ ਲÂ. ਪਹਿਲਾ ਇਨਾਮ ਵੀ ਸ਼ਾਮਲ ਹੈ।

ਇਹ ਐਵਾਰਡ ਪੰਜਾਬ ਨੂੰ ਐਸੋਸੀਏਸਨ ਆਫ ਰੀਨੀਏਬਲ ਐਨਰਜੀ ਏਜੰਸੀਜ਼ ਆਫ ਸਟੇਟ (ਏਰੀਆਸ) ਦੇ ਸਥਾਪਨਾ ਦਿਵਸ ਸਮਾਰੋਹ ਦੌਰਾਨ ਬੰਗਲੁਰੂ ਵਿਖੇ ਪ੍ਰਦਾਨ ਕੀਤੇ ਗਏ। ਜਿੰਨਾਂ ਹੋਰ ਚਾਰ ਖੇਤਰਾਂ ਵਿੱਚ ਪੰਜਾਬ ਨੁੰ ਇਹ ਐਵਾਰਡ ਪ੍ਰਦਾਨ ਕੀਤੇ ਗਏ ਉਨਾਂ ਵਿੱਚ ਸ਼ਾਮਲ ਹਨ ਕਿਉਮੁਲੇਟਿਵ ਗਰਿੱਡ ਨਾਲ ਜੁੜੀ ਸੋਲਰ ਰੂਫਟਾਪ ਬਿਜਲੀ ਸਮਰੱਥਾ’ਚ ਸਭ ਤੋ’ ਜਿਆਦਾ ਵਾਧਾ ਹਾਸਲ ਕਰਨਾ, ਸਭ ਤੋ’ ਜਿਆਦਾ ਸੋਲਰ ਵਾਟਰ ਪੰਪ ਲਗਾਉਣਾ, ਊਰਜਾ ਪਲਾਂਟਾਂ ਨੂੰ ਆਫ ਗਰਿੱਡ ਵੇਸਟ ਦੀ ਸਭ ਤੋ’ ਜਿਆਦਾ ਸਮਰੱਥਾ ਨਾਲ ਲੈਸ ਕਰਨਾ ਅਤੇ ਦੇਸ਼ ਵਿੱਚ ਗਰਿੱਡ ਨਾਲ ਜੁੜੀ ਸੋਲਰ ਪਾਵਰ (ਸੌਰ ਬਿਜਲੀ) ਦੀ ਸਮਰੱਥਾ ਵਿੱਚ ਸਭ ਤੋ’ ਜਿਆਦਾ ਵਾਧਾ ਹਾਸਲ ਕਰਨਾ।

ਨਵੀ ਅਤੇ ਨਵਿਆਉਣਯੋਗ ਊਰਜਾ ਵਿਭਾਗ  ਨੂੰ ਵਧਾਈ ਦਿੰਦੇ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਵਪਾਰ ਕਰਨ ਲਈ ਮੁਹੱਈਆ ਕਰਵਾਏ ਗਏ ਸੁਖਾਲੇ ਵਾਤਾਵਰਣ ਤੇ ਸੁਵਿੱਧਾਵਾਂ ਕਾਰਨ ਸੂਬੇ ਵਿੱਚ 7500 ਕਰੋੜ ਰੁਪਏ ਦਾ ਨਿਵੇਸ ਹੋਇਆ ਹੈ। ਨਵੀ ਅਤੇ ਨਵਿਆਣਯੋਗ ਊਰਾਜਾ ਵਿਭਾਗ ਵਲੋ’ ਸੂਬੇ ਵਿੱਚ ਜਿਆਦਾ ਨਿਵੇਸ ਅਕ੍ਰਿਸ਼ਤ ਕਰਨ ਵਿੱਚ ਬੇਹੱਦ ਮੋਹਰੀ ਭੂਮਿਕਾ ਨਿਭਾਈ ਗਈ ਹੈ। ਬੀਤੇ ਅੱਠ ਵਰ੍ਹਿਆਂ ਦੌਰਾਨ ਸੂਬੇ ਵਿੱਚ ਵਿਕਸਤ ਕੀਤੇ ਗਏ ਵਪਾਰ ਪੱਖੀ ਮ;ਹੋਲ ਦਾ ਹੀ ਸਿੱਟਾ ਹੈ ਕਿ ਵੱਡੀ ਗਿਣਤੀ ਵਿੱਚ ਕੌਮੀ ਅਤੇ ਬਹੁਕੌਮੀ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਅਕ੍ਰਿਸ਼ਤ ਹੋਈਆਂ ਹਨ।  ਸ. ਮਜੀਠੀਆ ਨੇ ਕਿਹਾ ਕਿ ਜਿੰਨਾਂ ਕਾਰਨਾਂ ਕਰਕੇ ਪੰਜਾਬ ਨਿਵੇਸ਼ ਪੱਖੋ’ ਸਭ ਤੋ’ ਵਧੀਆ ਸੂਬਾ ਬਣਿਆ ਹੈ ਉਨਾਂ੍ਹ ਵਿੱਚ ਵਪਾਰ ਪੱਖੀ ਮਾਹੋਲ, ਸਰਵੋਤੱਮ ਬੁਨਿਆਦੀ ਢਾਚਾ, ਨਿਵੇਸ਼ਕਾਰ ਪੱਖੀ ਨੀਤੀਆਂ, ਕਿਰਤ ਦੇ ਖੇਤਰ ਵਿੱਚ ਲਾਗੂ ਕੀਤੇ ਸੁਧਾਰ ਜਿੰਨਾਂ ਵਿੱਚ ਰਾਤ ਦੇ ਸਮੇ’ ਦੌਰਾਨ ਮਹਿਲਾ ਮੁਲਾਜਮਾਂ ਨੂੰ ਕੰਮ ਕਰਨ ਦੇ ਕਾਬਲ ਬਣਾਉਣਾ, ਆਨਲਾਇਨ ਮਨਜੂਰੀਆਂ ਅਤੇ ਲਾਲ ਫੀਤਾਸਾਹੀ ਨੂੰ ਖਤਮ ਕਰਨ ਵਾਲੇ ਪ੍ਰਸ਼ਾਸਕੀ ਸੁਧਾਰ ਤੇ ਹੁਨਰਮੰਦ ਕਾਮਿਆਂ ਦੀ ਲੜੀ ਦਾ ਸਿਲਸਿਲਾ ਲਗਾਤਾਰ ਚਲਣਾ ਹੈ। ਉਨਾਂ ਇਹ ਵੀ ਕਿਹਾ ਕਿ ਅਜੋਕੇ ਸਮੇ’ ਵਿੱਚ ਪੰਜਾਬ ਸਿਰਫ ਖੇਤੀਬਾੜੀ ਅਧਾਰਤ ਨਾ ਰਹਿ ਕੇ ਇੱਕ ਪ੍ਰਗਤੀਸ਼ੀਲ ਪੰਜਾਬ ਬਣ ਗਿਆ ਹੈ ਅਤੇ ਆਪਣੇ ਨਾਗਰਿਕਾਂ ਨੁੰ ਵਧੀਆਂ ਜੀਵਨ ਪੱਧਰ ਮੁਹੱਈਆ ਕਰਵਾਉਣ ਲਈ ਆਰਥਿਕ ਵਿਕਾਸ ਦੀਆਂ ਨਵੀਆਂ ਪੈੜਾਂ ਤੈਅ ਕਰ ਰਿਹਾ ਹੈ।

ਸ. ਮਜੀਠੀਆ ਨੇ ਇਹ ਵੀ ਕਿਹਾ ਕਿ ਇਹ ਐਵਾਰਡ ਹਾਸਲ ਕਰਨ ਨਾਲ ਪੰਜਾਬ ਦੇ ਉਨਾ ਦਾਅਵਿਆਂ ਉੱਤੇ ਵੀ ਮੋਹਰ ਲੱਗ ਜਾਂਦੀ ਹੈ ਕਿ ਦੇਸ਼ ਦੇ ਕੁੱਲ ਖੇਤਰ ਦਾ ਸਿਰਫ 2 ਫੀਸਦੀ ਹੋਣ ਦੇ ਬਾਵਜੂਦ ਵੀ ਪੰਜਾਬ ਨਾ ਸਿਰਫ ਤਾਮਿਲਨਾਡੂ, ਮਹਾਂਰਾਸਟਰਾ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਵਰਗੇ ਵੱਡੇ ਸੂਬਿਆਂ ਨਾਲ ਮੁਕਾਬਲਾ ਕਰ ਰਿਹਾ ਹੈ ਸਗੋ’ ਦੇਸ਼ ਵਿੱਚ ਨਵਿਆਉਣਯੋਗ ਊਰਜਾ ਸਮਰੱਥਾ ਵਧਾਉਣ ਵਿੱਚ ਮੋਹਰੀ ਵੀ ਬਣ ਰਿਹਾ ਹੈ। ਉਨਾ ਕਿਹਾ ਕਿ ਇਹ ਕਾਮਯਾਬੀ ਸੂਬੇ ਦੀ ਸਰਵੋਤਮ ਸੋਲਰ (;ਸੌਰ) ਨੀਤੀ, ਜਮੀਨ ਅਕਵਾਇਰ ਕਰਨ ਅਤੇ ਪਟੇ ਉੱਤੇ ਦੇਣ ਦੀ ਮੁਸ਼ਕਲਾਂ ਰਹਿਤ ਨੀਤੀ, ਵਪਾਰ ਪੱਖੀ ਨੀਤੀਆਂ, ਵਿੱਤੀ ਛੋਟਾਂ, ਸੁਚੱਜੇ ਬੁਨਿਆਦੀ ਢਾਂਚੇ ਦਾ ਸਿੱਟਾ ਹਨ ਅਤੇ ਇਸ ਸਫਲਤਾ ਪਿਛੇ ਇਸ ਤੱਥ ਦਾ ਵੱਡਾ ਹੱਥ ਹੈ ਕਿ ਸੌਲਰ ਪ੍ਰਾਜੈਕਟਾਂ ਲਈ ਤੀਜੇ ਦੌਰ ਦੀ ਬੋਲੀ ਦੌਰਾਨ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਕੁੱਲ 1650 ਮੈਗਾਵਾਟ ਸਮਰੱਥਾ ਵਾਲੀਆਂ 18 ਬੋਲੀਆਂ ਹਾਸਲ ਹੋਈਆਂ ਜਦੋ’ ਕਿ ਪੇਸ਼ਕਸ ਕੀਤੀ ਸਮਰੱਥਾ 500 ਮੈਗਾਵਾਟ ਦੀ ਸੀ।

ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰਦਰਸ਼ੀ ਸੋਚ ਅਤੇ ਗਤੀਸ਼ੀਲ ਅਗਵਾਈ ਨੂੰ ਸੂਬੇ ਦੀ ਕਾਮਯਾਬੀ ਦਾ ਸਿਹਰਾ ਦਿੰਦੇ ਹੋਏ ਸ. ਮਜੀਠੀਆ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਦੇ ਵਿਕਾਸ ਲਈ ਢੁਕਵੀ’ ਨੀਤੀ ਬਣਾਉਣ ਹਿੱਤ ਸਿਰਜੇ ਸੁਚੱਜੇ ਵਾਤਾਵਰਣ, ਐਨ.ਆਰ.ਐਸ.ਈ ਨੀਤੀ-2012 ਤਹਿਤ ਦਿੱਤੀਆਂ ਗਈਆਂ ਵਿੱਤੀ ਛੋਟਾਂ, ਸਮੇ’ ਸਿਰ ਇਕੋ ਥਾਂ ਤੋ’ ਪੰਜਾਬ ਇਨਵੈਸਟਮੈਟ ਬਿਊਰੋ ਦੁਆਰਾ ਦਿੱਤੀਆਂ ਜਾਂਦੀਆਂ ਮਨਜੂਰੀਆਂ, 26 ਵਰ੍ਹਿਆਂ ਲਈ ਬਿਜਲੀ ਖਰੀਦ ਇਕਰਾਰਨਾਮਾ ਅਤੇ ਪੀ.ਐਸ.ਪੀ.ਸੀ.ਐਲ ਨੂੰ ਮਿਲੀ ਏ+ ਦਰਜਾਬੰਦੀ ਨੇ ਸੂਬੇ ਵਿੱਚ ਨਿਵੇਸ਼ਕਾਰਾਂ ਲਈ ਢੁਕਵਾਂ ਅਤੇ ਦੋਸ਼ਤਾਨਾ ਮਾਹੋਲ ਸਿਰਜਿਆ ਹੈ।

Facebook Comment
Project by : XtremeStudioz