Close
Menu

ਪੰਜਾਬ ਨੂੰ ਸੁਰੱਖਿਅਤ ਜਣੇਪੇ ਵਿੱਚ ਵਾਧਾ ਅਤੇ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਮਿਲੇ ਦੋ ਰਾਸ਼ਟਰੀ ਅਵਾਰਡ

-- 10 July,2015

ਸ਼ਿਮਲਾ ਵਿੱਚ ਰਾਸ਼ਟਰੀ ਸੰਮੇਲਨ ਵਿੱਚ ਮਿਲੇ ਅਵਾਰਡ

ਚੰਡੀਗੜ੍ਹ, 10 ਜੁਲਾਈ
ਪੰਜਾਬ ਨੂੰ ਸੁਰੱਖਿਅਤ ਜਣੇਪਿਆਂ ਵਿੱਚ ਵਾਧਾ ਅਤੇ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਰਾਸ਼ਟਰੀ ਸੰਮੇਲਨ ਵਿੱਚ ਦੋ ਰਾਸ਼ਟਰੀ ਅਵਾਰਡ ਹਾਸਿਲ ਹੋਏ ਹਨ। ਇਹ ਸੰਮੇਲਨ ਭਾਰਤ ਦੀਆਂ ਸਿਹਤ ਸੰਸਥਾਵਾਂ ਵਿੱਚ ਚੰਗੇ ਅਤੇ ਰੇਪਲੀਕੇਬਲ ਪ੍ਰੈਕਟਿਸਸ ਅਤੇ ਇਨੋਵੇਸ਼ਨਾਂ ਲਈ 2 ਤੋਂ 4 ਜੁਲਾਈ ਦੌਰਾਨ ਭਾਰਤ ਸਰਕਾਰ ਵਲੋਂ ਸ਼ਿਮਲਾ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਅਵਾਰਡ ਪੰਜਾਬ ਦੇ ਸਿਹਤ ਸਕੱਤਰ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਹੁਸਨ ਲਾਲ ਨੇ ਹਾਸਿਲ ਕੀਤਾ। ਉਨ੍ਹਾਂ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਐਸ.ਆਰ.ਐਸ. ਡਾਟਾ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਬਾਲ ਮੌਤ ਦਰ (ਆਈ.ਐਮ.ਆਰ.) 18 ਪੁਆਇੰਟ(2005 ਵਿੱਚ 44 ਅਤੇ 2013 ਵਿੱਚ 26) ਘੱਟ ਗਈ ਹੈ। ਇਸੇ ਤਰ੍ਹਾਂ ਇਕ ਮਹੀਨੇ ਤੱਕ ਦੇ ਨਵਜੰਮੇਂ ਬੱਚਿਆਂ ਦੀ ਮੌਤ ਦਰ 12 ਪੁਆਇੰਟ (2008 ਵਿੱਚ 28 ਤੋਂ 2013 ਵਿੱਚ 16 ਤੱਕ) ਘੱਟ ਹੋਈ ਹੈ।
ਪੰਜਾਬ ਨੂੰ ਦੂਸਰਾ ਅਵਾਰਡ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਣੇਪਿਆਂ ਵਿੱਚ ਵਾਧਾ ਹੋਣ ਲਈ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਵਿੱਚ ਸਿਹਤ ਸੰਸਥਾਵਾਂ ਵਿੱਚ ਹੋਣ ਵਾਲੇ ਜਣੇਪਿਆਂ ਵਿੱਚ ਪੰਜ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਿਕ ਸਾਲ 2008 ਵਿੱਚ 44,000 ਤੋਂ ਸਾਲ 2013 ਵਿੱਚ 2 ਲੱਖ ਜਣੇਪੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹੋਏ ਹਨ, ਜੋ ਕਿ ਇਕ ਵੱਡਾ ਵਾਧਾ ਹੈ। ਮੌਜੂਦਾ ਸਮੇਂ ਵਿੱਚ ਪ੍ਰਾਇਵੇਟ ਹਸਪਤਾਲਾਂ ਦੇ ਮੁਕਾਬਲੇ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਜ਼ਿਆਦਾ ਗਿਣਤੀ ਵਿੱਚ ਹੋ ਰਹੇ ਹਨ, ਜੋ ਕਿ ਇਕ ਅਹਿਮ ਪ੍ਰਾਪਤੀ ਹੈ।
ਇਸ ਸੰਬੰਧੀ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਇਹ ਅਵਾਰਡ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਅਤੇ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਮਹਿਕਮੇ ਵਲੋਂ ਕੀਤੀ ਗਈ ਵਧੀਆ ਕਾਰਗੁਜਾਰੀ ਦੇ ਚਲਦੇ ਸੰਭਵ ਹੋ ਸਕਿਆ ਹੈ।

Facebook Comment
Project by : XtremeStudioz