Close
Menu

ਪੰਜਾਬ ਪੁਲਿਸ,ਸਿਹਤ ਵਿਭਾਗ ਤੇ ਪੀ.ਜੀ.ਆਈ. ਨੇ ਬਿਮਾਰ ਲੋਕਾਂ ਦੀ ਸੰਭਾਲ ਲਈ ਮਿਲਾਏ ਹੱਥ

-- 27 December,2013

1 Aਚੰਡੀਗੜ੍ਹ,27 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਪੁਲਿਸ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੇ ਪੀ.ਜੀ.ਆਈ. ਚੰਡੀਗੜ੍ਹ ਨੇ ਮਾਨਸਿਕ ਤੌਰ ‘ਤੇ ਬਿਮਾਰ ਉਨ੍ਹਾਂ ਲੋਕਾਂ ਜਿਨ੍ਹਾਂ ਕੋਲ ਕੋਈ ਟਿਕਾਣਾ ਨਹੀਂ ਤੇ ਜੋ ਇਸ ਭਾਰੀ ਠੰਢ ਵਿਚ ਆਪਣੀ ਦੇਖ-ਰੇਖ ਦੇ ਸਮੱਰਥ ਨਹੀਂ  ਹਨ ਦੀ ਸ਼ਨਾਖਤ ਕਰਕੇ ਉਨ੍ਹਾਂ ਦੀ ਸੰਭਾਲ ਕਰਨ ਲਈ ਮਿਲਕੇ ਹੰਭਲਾ ਮਾਰਨ ਦਾ ਫੈਸਲਾ ਕੀਤਾ ਹੈ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਲੋੜਵੰਦ ਲੋਕਾਂ ਨੂੰ ਅੰਮ੍ਰਿਤਸਰ ਸਥਿਤ  ਮਾਨਸਿਕ ਸਿਹਤ ਸੰਸਥਾ ਵਿਖੇ ਦਾਖਲ ਕਰਵਾ ਕੇ ਇਲਾਜ ਕਰਵਾਉਣ ਲਈ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਜਾਵੇ।
ਮਾਨਸਿਕ ਸਿਹਤ ਕਾਨੂੰਨ ਨੂੰ ਲਾਗੂ ਕਰਨ ਵਿਚ ਪੁਲਿਸ ਦੀ ਭੂਮਿਕਾ ਬਾਰੇ ਇਕ ਵਿਸ਼ੇਸ਼ ਸ਼ੈਸ਼ਨ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਡੀ.ਜੀ.ਪੀ., ਸ੍ਰੀ  ਸੁਮੇਧ ਸਿੰਘ ਨੇ ਸਮੂਹ ਸੀਨੀਅਰ ਫੀਲਡ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੇ ਬੇਸਹਾਰਾ ਵਿਅਕਤੀਆਂ ਦੀ ਭਲਾਈ ਨੂੰ ਸਰਵਉੱਚ ਤਰਜ਼ੀਹ ਦੇਣ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਚੰਗਾ ਤਾਲਮੇਲ ਪੈਦਾ ਕਰਦਿਆਂ ਇਸ ਜਾਨਲੇਵਾ ਮੌਸਮ ਦੌਰਾਨ ਹਰ ਸੰਭਵ ਸਹਾਇਤਾ ਪਦਾਨ ਕਰਨ। ੍ਵੁ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਦੀ ਸਾਂਭ ਸੰਭਾਲ ਵਿਚ ਲੱਗੀਆਂ ਸਮਾਜਿਕ, ਧਾਰਮਿਕ ਅਤੇ ਗੈਰ ਸਰਕਾਰੀ ਜਥੇਬੰਦੀਆਂ ਨਾਲ ਵੀ ਸਹਿਯੋਗ ਕੀਤਾ ਜਾਵੇ ਤਾਂ ਜੋ ਅਜਿਹੇ ਹਰ ਵਿਅਕਤੀ ਦੀ ਸਹੀ ਸੰਭਾਲ ਹੋ ਸਕੇ।
ਮੀਟਿੰਗ ਦੇ ਆਰੰਭ ਵਿਚ ਸ੍ਰੀਮਤੀ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਕਿਹਾ ਕਿ ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ ਦੀ ਤਰਸਯੋਗ ਹਾਲਤ ਦੇ ਮੱਦੇਨਜ਼ਰ ਰਾਜ ਸਰਕਾਰ ਵਲੋਂ ਅਜਿਹੇ ਲੋਕਾਂ ਲਈ ਮਿਆਰੀ ਸਿਹਤ ਸੰਭਾਲ ਤੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਲਈ ੰਅੰਮਿਤਸਰ ਸਥਿਤ ਮਾਨਸਿਕ ਸਿਹਤ ਸੰਸਥਾ ਵਿਖੇ ਇੰਡੋਰ ਇਲਾਜ ਦੀ ਸਹੂਲਤ ਤੋਂ ਇਲਾਵਾ ਸਮੂਹ ਜਿਲ੍ਹਾ ਪੱਧਰੀ ਹਸਪਤਾਲਾਂ ਵਿਚ ਮਾਹਿਰ ਡਾਕਟਰ ( ਮਨੋਚਕਿਸਤਕ) ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਰਾਜ ਅੰਦਰ ਮਾਨਸਿਕ ਸਿਹਤ ਕਾਨੂੰਨ 1987 ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਰਾਜ ਪੁਲਿਸ ਤੋਂ ਸਹਿਯੋਗ ਦੀ ਮੰਗ ਕੀਤੀ।
ਇਸ ਸ਼ੈਸ਼ਨ ਦੌਰਾਨ ਪੀ.ਜੀ.ਆਈ. ਦੇ 3 ਉੱਘੇ ਮਨੋਚਕਿਸਤਕਾਂ ਜਿਨ੍ਹਾਂ ਵਿਚ ਡਾ. ਅਜੀਤ ਅਵਸਥੀ, ਡਾ. ਦੇਵਾਸ਼ੀਸ਼ ਬਾਸੂ ਤੇ ਡਾ. ਸੰਦੀਪ ਗਰੋਵਰ  ਸ਼ਾਮਿਲ ਸਨ, ਵਲੋਂ ਮਾਨਸਿਕ ਸਿਹਤ ਲਈ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ ਗਿਆ। ਡਾ. ਬਾਸੂ ਨੇ  ਮਾਨਸਿਕ ਬਿਮਾਰੀ ਦੇ ਸੰਕਲਪ ਤੇ ਲੱਛਣਾਂ ਬਾਰੇ ਦੱਸਿਆ ਜਦੋਂ ਕਿ ਡਾ. ਗਰੋਵਰ ਨੇ ਮਾਨਸਿਕ ਬਿਮਾਰੀ  ਦੇ ਇਲਾਜ ਬਾਰੇ ਜਾਣਕਾਰੀ ਦਿੱਤੀ।  ਡਾ. ਅਵਸਥੀ ਨੇ ਮਾਨਸਿਕ ਸਿਹਤ ਕਾਨੂੰਨ 1987 ਤੋਂ ਇਲਾਵਾ ਅਗਲੇ ਸਾਲ ਪ੍ਰਵਾਨ ਹੋਣ ਵਾਲੇ ਮਾਨਸਿਕ ਸਿਹਤ ਸੰਭਾਲ ਬਿੱਲ 2013 ਦੀਆਂ ਪਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਡਾ. ਬੀ.ਐਲ.ਗੋਇਲ ਡਾਇਰੈਕਟਰ ਮਾਨਸਿਕ ਸਿਹਤ ਸੰਸਥਾ ਅੰਮ੍ਰਿਤਸਰ ਨੇ ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ ਦੀ ਤਰਸਯੋਗ ਹਾਲਤ, ਖਾਸ ਕਰਕੇ ਉਨ੍ਹਾਂ ਦੇ ਮੁਕੰਮਲ ਇਲਾਜ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰਾਂ ਵਲੋਂ ਕੀਤੀ ਜਾਂਦੀ ਨਿਰੰਤਰ ਅਣਦੇਖੀ ਦਾ ਮਾਮਲਾ ਉਭਾਰਿਆ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਉਨ੍ਹਾਂ ਦੀ ਸੰਸਥਾ ਵਲੋਂ ਰਾਜ ਵਿਚਲੇ ਹਰ ਇਕ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀ ਦੇ ਇਲਾਜ ਤੇ ਸੰਭਾਲ ਕੀਤੀ ਜਾਵੇਗੀ ਤਾਂ ਜੋ ਉਹ ਆਪਣੇ ਜੀਵਨ ਨੂੰ ਨਵੇਂ ਸਿਰਿਓਂ ਬਤੀਤ ਕਰ ਸਕਣ। ਮੀਟਿੰਗ ਵਿਚ ਵਧੀਕ ਡੀ.ਜੀ.ਪੀ., ਜ਼ੋਨਲ ਆਈ.ਜੀ. ਤੇ ਪਲਿਸ ਕਮਿਸ਼ਨਰ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਨਸ਼ਾ ਮੁਕਤੀ ਦਾ ਮੁੱਦਾ ਵੀ ਵਿਚਾਰਿਆ ਗਿਆ ਤੇ ਇਹ ਫੈਸਲਾ ਕੀਤਾ ਗਿਆ ਕਿ ਰਾਜ ਦੇ ਪੁਲਿਸ ਤੇ ਸਿਹਤ ਵਿਭਾਗ ਮਿਲਕੇ ਇਹ ਯਤਨ ਕਰਨਗੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਨਸ਼ੇ ਤੋਂ ਮੁਕਤੀ ਦਿਵਾਈ ਜਾ ਸਕੇ।

Facebook Comment
Project by : XtremeStudioz