Close
Menu

ਪੰਜਾਬ ਪੁਲਿਸ ਵੱਲੋਂ ਪਾਦਰੀ ਦੀ ਗੁੰਮਸ਼ੁਦਾ ਰਕਮ ਦੇ ਮਾਮਲੇ ‘ਚ 2.38 ਕਰੋੜ ਬਰਾਮਦ, 5 ਦੋਸ਼ੀ ਵੀ ਕੀਤੇ ਕਾਬੂ

-- 02 May,2019

ਕੋਚੀ ਤੋਂ ਗ੍ਰਿਫਤਾਰ ਕੀਤੇ 2 ਏ.ਐਸ.ਆਈਜ਼ ਦਾ ਲਿਆ ਰਿਮਾਂਡ
ਚੰਡੀਗੜ•, 2 ਮਈ:
ਜਲੰਧਰ ਦੇ ਪਾਦਰੀ ਦੇ ਗੁੰਮ ਹੋਏ ਪੈਸਿਆਂ ਦੇ ਮਾਮਲੇ ਵਿੱਚ ਤੇਜੀ ਨਾਲ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ 2.38 ਕਰੋੜ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਸੰਗਰੂਰ ਤੇ ਪਟਿਆਲਾ ਤੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪੈਸੇ ਦੀ ਇਸ ਧੋਖਾਧੜੀ ਵਿੱਚ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਉਕਤ ਰਾਸ਼ੀ ਉਨ•ਾਂ 2 ਏਐਸਆਈਜ਼ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੀ ਗਈ ਜਿਨ•ਾਂ ਨੂੰ ਮੰਗਲਵਾਰ ਨੂੰ ਕੋਚੀ ਤੋਂ ਪੰਜਾਬ ਪੁਲਿਸ ਦੀ ਪੁੱਛ-ਗਿੱਛ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।
ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਕੋਚੀ ਤੋਂ ਇਨ•ਾਂ ਦੋਵੇਂ ਏਐਸਆਈਜ਼ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਨੂੰ ਕੇਰਲਾ ਪੁਲਿਸ ਤੋਂ ਆਪਣੀ ਹਿਰਾਸਤ ਵਿੱਚ ਲਿਆ ਸੀ। ਦੋਵਾਂ ਨੂੰ ਸੀ.ਜੇ.ਐਮ ਕੋਚੀ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿੱਥੋਂ ਟ੍ਰਾਂਸਿਟ ਰਿਮਾਂਡ ਪ੍ਰਾਪਤ ਕਰਕੇ ਅੱਜ ਦੋਵਾਂ ਨੂੰ ਵਾਪਸ ਪੰਜਾਬ ਲਿਆਂਦਾ ਗਿਆ।
ਪੰਜਾਬ ਪੁਲਿਸ ਦੇ ਡੀ.ਜੀ.ਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਉਕਤ ਬਰਾਮਦਗੀ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਸਬੰਧੀ ਹੋਰ ਜਾਂਚ ਜਾਰੀ ਹੈ ਅਤੇ ਇਸ ਗ਼ਬਨ ਦੀ ਪੂਰੀ ਗੁੱਥੀ ਨੂੰ ਸੁਲਝਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸੂਬੇ ਦੀ ਪੁਲਿਸ ਵੱਲੋਂ ਵੱਖ-ਵੱਖ ਜ਼ਿਲਿਆਂ ਵਿੱਚ ਕੀਤੀ ਕਾਰਵਾਈ ਦੌਰਾਨ ਨਿਰਮਲ ਸਿੰਘ ਪੁੱਤਰ ਸਵਰਗੀ . ਕੇਹਰ ਸਿੰਘ, ਵਾਸੀ ਪਿੰਡ ਰਾਏਪੁਰ, ਥਾਣਾ ਜੋੜੀਆਂ , ਜ਼ਿਲ•ਾ ਮਾਨਸਾ ਪਾਸੋਂ 1 ਕਰੋੜ ਰੁਪਏ ਬਰਾਮਦ ਹੋਏ ਪਰ ਦੋਸ਼ੀ ਹਾਲੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਇਹ ਬਰਾਮਦਗੀ ਪਿੰਡ ਮੁਹਤਬਰ ਬੰਦਿਆਂ ਦੀ ਮੌਜੂਦਗੀ ਵਿੱਚ ਕੀਤੀ ਗਈ ।
ਪਟਿਆਲਾ ਪੁਲਿਸ ਵੱਲੋਂ ਕੀਤੀ ਜ਼ਬਤੀ ਵਿੱਚ 40 ਲੱਖ ਰੁਪਏ ਸੁਰਿੰਦਰਪਾਲ ਸਿੰਘ ਉਰਫ ਚਿੜੀ, ਪੁੱਤਰ ਰਾਮ ਸਵਰੂਪ, ਵਾਸੀ ਵਾਰਡ ਨੰਬਰ 3 ਪਾਤੜਾਂ, 20 ਲੱਖ ਰੁਪਏ ਮੁਹੰਮਦ ਸ਼ਕੀਲ ਪੁੱਤਰ ਮੁਹੰਮਦ ਜਮੀਲ ਵਾਸੀ ਮਕਾਨ ਨੰ: 1239 , ਬਲਬੀਰ ਖਾਨ ਕਲੋਨੀ, ਪਟਿਆਲਾ ਅਤੇ 30 ਲੱਖ ਰੁਪਏ , ਹੈਡ ਕਾਂਸਟੇਬਲ ਅਮਰੀਕ ਸਿੰਘ ਨੰਬਰ 2007/ਪਟਿਆਲਾ ਪੁੱਤਰ ਜੁਗਿੰਦਰ ਸਿੰਘ ਦਾਣੇਵਾਲ ਥਾਣਾ ਝੁਨੇਰ ਜ਼ਿਲ•ਾ ਮਾਨਸਾ ਪਾਸੋਂ ਬਰਾਮਦ ਕੀਤੇ ਗਏ।
ਇਸੇ ਤਰ•ਾਂ ਸੰਗਰੂਰ ਪੁਲਿਸ ਨੇ ਦਵਿੰਦਰ ਕੁਮਾਰ ਉਰਫ ਕਾਕਾ ਪੁੱਤਰ ਹੇਮ ਰਾਜ ਵਾਸੀ ਵਾਰਡ ਨੰ: 2, ਗਰਿੱਡ ਕਾਲੋਨੀ, ਮੂਣਕ ਜ਼ਿਲ•ਾ ਸੰਗਰੂਰ ਤੋਂ 30 ਲੱਖ ਰੁਪਏ ਅਤੇ ਸੰਜੀਵ ਕੁਮਾਰ ਪੁੱਤਰ ਕਰਨੈਲ ਸਿੰਘ ਵਾਸੀ ਰਾਮਪੁਰ ਗੁੱਜਰਾਂ , ਜ਼ਿਲ•ਾ ਸੰਗਰੂਰ ਤੋਂ 18 ਲੱਖ ਰੁਪਏ ਬਰਾਮਦ ਕੀਤੇ।
ਬੁਲਾਰੇ ਨੇ ਦੱਸਿਆ ਕਿ ਇੱਕ ਦੋਸ਼ੀ ਸੁਰਿੰਦਰਪਾਲ ਸ਼ਰਮਾਂ ਨੂੰ ਦਿਲ ਦੀ ਬਿਮਾਰੀ ਕਰਕੇ ਧਾਰਾ 437 ਸੀਆਰਪੀਸੀ ਤਹਿਤ ਜ਼ਮਾਨਤ ਮਿਲੀ ਹੈ। ਇਸ ਜ਼ਮਾਨਤ ਸਬੰਧੀ ਬਾਂਡ ਉਸਨੇ ਖ਼ੁਦ ਭਰਿਆ ਸੀ ਅਤੇ ਇਸ ਪਾਸੋਂ ਬਰਾਮਦ ਰਾਸ਼ੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ। ਪਹਿਲਾਂ ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਵੀ ਕੋਸ਼ਿਸ਼ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕੋਚੀ ਦੇ ਇੱਕ ਪ੍ਰਾਈਵੇਟ ਹੋਟਲ ਤੋਂ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਦੋ ਫਰਾਰ ਏਐਸਆਈਜ਼ ਜੁਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਨੂੰ ਗ਼੍ਰਿਫਤਾਰ ਕੀਤਾ ਸੀ।

Facebook Comment
Project by : XtremeStudioz