Close
Menu

ਪੰਜਾਬ ਰਾਜ ਸਮਾਜ ਭਲਾਈ ਬੋਰਡ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਫ਼ਾਈ ਮੁਹਿੰਮ ਦੀ ਕੀਤੀ ਸ਼ੁਰੂਆਤ

-- 08 March,2019

ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਰੱਖਣ ਹਿੱਤ ਵੱਧ ਬੂਟੇ ਲਗਾਏ

ਚੰਡੀਗੜ•, 8 ਮਾਰਚ:

ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਵਿੱਚ ਦਫਤਰ ਦੇ ਸਬੰਧਤ ਅਮਲੇ ਵੱਲੋਂ ਸਰਗਰਮ ਹਿੱਸੇਦਾਰੀ ਪਾਉਂਦਿਆਂ ਸਵੱਛ ਭਾਰਤ ਅਭਿਆਨ ਦਾ ਆਯੋਜਨ ਕੀਤਾ ਗਿਆ। 

ਸ੍ਰੀਮਤੀ  ਰੰਧਾਵਾ ਦੇ ਪ੍ਰੇਰਨਾ ਦਾਇਕ ਭਾਸ਼ਣ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਹੋਈ। ਬਾਅਦ ਵਿੱਚ ਦਫਤਰ ਦੇ ਸਾਰੇ ਸਟਾਫ ਨੇ ਸਫਾਈ ਰੱਖਣ ਦੀ ਸਹੁੰ ਖਾਧੀ ਅਤੇ ਦਫਤਰ ਨੂੰ ਸਾਫ-ਸੁਥਰਾ ਰੱਖਣ ਦੇ ਮੰਤਵ ਨਾਲ ਇੱਕ ਸਫਾਈ ਮੁਹਿੰਮ ਵੀ ਚਲਾਈ ਗਈ। ਚੇਅਰਪਰਸਨ ਨੇ ਸਟਾਫ  ਵੱਲੋਂ ਕੀਤੇ ਸਫਾਈ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਦਫਤਰ ਨੂੰ ਸਾਫ ਤੇ ਸਵੱਛ ਰੱਖਣ ਵਿੱਚ Àਨ•ਾਂ ਨੂੰ ਸੁਹਿਰਦ ਸਹਿਯੋਗ ਦੇਣ ‘ਤੇ ਜ਼ੋਰ ਦਿੱਤਾ।

ਸ੍ਰੀਮਤੀ  ਗੁਰਸ਼ਰਨ ਕੌਰ ਨੇ ਆਪਣੇ ਦਫਤਰ ਦੇ ਨੇੜੇ ਬੂਟੇ ਵੀ ਲਗਾਏ। ਉਨ•ਾਂ ਦੱਸਿਆ ਕਿ ਦੁਨੀਆਂ ਅੱਜ ਵਾਤਾਵਰਣ ਸਮੱਸਿਆਵਾਂ, ਆਲਮੀ ਤਪਸ਼, ਘੱਟ ਰਹੀ ਓਜ਼ੋਨ ਪਰਤ ਅਤੇ ਪ੍ਰਦੂਸ਼ਨ ਵਰਗੇ ਕਈ ਭਖਦੇ ਮਸਲਿਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਨ•ਾਂ ਮਸਲਿਆਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਰੁੱਖ ਵਾਤਵਰਣ ਦੀ ਸ਼ੁੱਧਤਾ ਅਤੇ ਖੂਬਸੂਰਤੀ ਦਾ ਪ੍ਰਮੁੱਖ ਸੋਮਾ ਹਨ ਕਿਉਂ ਜੋ ਇਹ ਕਾਰਬਨ ਡਾਈਅਕਸਾਈਡ ਲੈਂਦੇ ਹਨ ਅਤੇ ਸਾਫ-ਸੁਥਰੀ ਆਕਸੀਜ਼ਨ ਛੱਡਦੇ ਹਨ, ਤਾਪਮਾਨ ਘਟਾਉਂਦੇ ਹਨ ਅਤੇ ਜਿਸਮਾਨੀ ਤੇ ਮਨਵਿਗਿਆਨਕ ਦੋਵੇਂ ਤਰੀਕਿਆਂ ਨਾਲ ਮਨੁੱਖ ‘ਤੇ ਚੰਗਾ ਅਸਰ ਪਾਉਂਦੇ ਹਨ।

ਚੇਅਰਪਰਸਨ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣਕੇ  ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ  ਪਾਉਣ। ਇਸ ਮੌਕੇ ਸ੍ਰੀਮਤੀ ਰੰਧਾਵਾ ਨੇ ਸਫਾਈ ਸੇਵਕਾ ਸ੍ਰੀਮਤੀ ਸਵਿਤਾ ਨੂੰ ਉਨ•ਾਂ ਦੇ ਚੰਗੇ ਸਫਾਈ ਕਾਰਜਾਂ ਲਈ ਇੱਕ ਮੋਮੈਂਟੋ ਦੇ ਕੇ ਸਨਮਾਨਿਤ ਵੀ  ਕੀਤਾ।

ਹੋਰਨਾਂ ਤੋਂ ਇਲਾਵਾ ਬੋਰਡ ਦੇ ਸਕੱਤਰ ਸ੍ਰੀ ਅਭੀਸ਼ੇਕ, ਸ੍ਰੀ ਨਰਿੰਦਰ ਸਿੰਘ, ਸ੍ਰੀ ਸਤਪਾਲ ਆਦਿ ਮੌਜੂਦ ਸਨ।

Facebook Comment
Project by : XtremeStudioz