Close
Menu

ਪੰਜਾਬ ’ਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ’ਚ ਸੋੲੀ ਦੀ ਰਿਕਾਰਡ ਜਿੱਤ

-- 28 August,2015

ਚੰਡੀਗਡ਼੍ਹ, ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਵਿੱਚ ਸੋੲੀ ਗਠਜੋਡ਼ ਨੇ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। (ਸੋੲੀ) ਸਟੂਡੈਂਟਸ ਆਰਗੇਨਾੲੀਜ਼ੇਸ਼ਨ ਆਫ਼ ਇੰਡੀਆ ਦੇ ਚਾਰ ੳੁਮੀਦਵਾਰ ਵੱਡੇ ਫਰਕ ਨਾਲ ਜੇਤੂ ਰਹੇ ਹਨ। ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਪੁਸੂ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਗਠਜੋਡ਼ ਦੂਜੇ ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼  ਇੰਡੀਆ ਗਠਜੋਡ਼ ਤੀਜੇ ਸਥਾਨ ’ਤੇ ਰਿਹਾ। ਦੋ ਸਾਲਾਂ ਬਾਅਦ ਪੰਜਾਬ ਦੇ ਵਿਦਿਆਰਥੀ ਜਸਮੀਨ ਸਿਘ ਕੰਗ ਸਿਰ ਪ੍ਰਧਾਨਗੀ ਦਾ ਤਾਜ ਸਜਿਆ ਹੈ। ੳੁਸ ਦਾ ਪਿੰਡ ਮਲੋਟ ਬਾਦਲਾਂ ਦੇ ਜ਼ਿਲ੍ਹੇ ਮੁਕਤਸਰ ਵਿੱਚ ਪੈਂਦਾ ਹੈ। ਸਾਲ 2013 ਦੀਆਂ ਚੋਣਾਂ ਵਿੱਚ ਹਿਮਾਚਲ ਪ੍ਰਦੇਸ਼ ਦਾ ਚੰਦਨ ਰਾਣਾ ਅਤੇ ਲੰਘੇ ਸਾਲ ਹਰਿਆਣਾ ਦਾ ਦਿਵਿਆਂਸ਼ੂ ਬੁੱਧੀਰਾਜਾ ਪ੍ਰਧਾਨਗੀ ਹਥਿਆੳੁਣ ਵਿੱਚ ਕਾਮਯਾਬ ਹੋ ਗਏ ਸਨ। ਸੋੲੀ ਦੇ ਪ੍ਰਧਾਨ ਦੇ ੳੁਮੀਦਵਾਰ ਜਸਮੀਨ ਸਿੰਘ ਕੰਗ ਨੂੰ 3731 ਵੋਟਾਂ ਮਿਲੀਅਾਂ ਹਨ।  ਪੁਸੂ ਏਬੀਵੀਪੀ ਗਠਜੋਡ਼ ਦੇ ੳੁਮੀਦਵਾਰ ਬਲਜਿੰਦਰ ਸਿੰਘ ਨੂੰ 2295 ਵੋਟ ਮਿਲੇ ਹਨ ਜਦੋਂਕਿ ਐਨ ਐਸਯੂਆੲੀ ਗਠਜੋਡ਼ ਨੂੰ ਕੇਵਲ 1922 ਵੋਟਾਂ ਨਾਲ ਸਬਰ ਕਰਨਾ ਪਿਆ ਹੈ।

Facebook Comment
Project by : XtremeStudioz